logo
(Trust Registration No. 393)
AIMA MEDIA
logo

ਡੇਂਗੂ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ, ਹਫਤੇ ਵਿਚ ਇਕ ਵਾਰ ਪਾਣੀ ਬਦਲਣਾ ਅਤਿ ਜ਼ਰੂਰੀਫ਼ਰੀਦਕੋਟ: 05, ਦਸੰਬਰ। ( ਨਾਇਬ ਰਾਜ) ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤੇ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਦੀ ਰਹਿਨੁਮਈ ਹੇਠ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਕਾਉਣੀ ਵਿਖੇ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਬੱਚਿਆ ਨੂੰ ਡੇਂਗੂ ਮੱਛਰ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਆਈ.ਈ.ਸੀ. ਗਤੀਵਿਧੀਆਂ ਬੀ.ਈ.ਈ. ਰਜਿੰਦਰ ਕੁਮਾਰ ਜੰਡ ਸਾਹਿਬ ਨੇ ਦੱਸਿਆ ਕਿ ਸਾਨੂੰ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਹਰ ਹਫ਼ਤੇ ਸਾਨੂੰ ਕੁਲਰਾ, ਗਮਲਿਆਂ, ਪੰਛੀਆਂ ਦੇ ਪੀਣ ਵਾਲੇ ਪਾਣੀ ਵਾਲੇ ਕਟੋਰੇ ਆਦਿ, ਫਰਿਜ਼ ਦੀ ਟਰੇਅ, ਆਦਿ ਦਾ ਪਾਣੀ ਸੁੱਖਾ ਦੇਣਾ ਚਾਹੀਦਾ ਹੈ ਅਤੇ ਖੁੱਲ੍ਹੇ ਏਰੀਏ ਵਿੱਚ ਪਏ ਭਾਂਡੇ ਆਦਿ ਨੂੰ ਮੁੱਦਾ ਮਾਰ ਦੇਣਾ ਚਾਹੀਦਾ ਹੈ,ਘਰ ਵਿੱਚ ਪਿਆ ਫਾਲਤੂ ਕਬਾੜ ਦਾ ਸਮਾਨ, ਪੁਰਾਣੇ ਟਾਇਰਾਂ ਆਦਿ ਨੂੰ ਛੱਤ ਥੱਲੇ ਰੱਖਣਾ ਚਾਹੀਦਾ ਹੈ, ਪਾਣੀ ਦੀਆਂ ਟੈਂਕੀਆਂ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ l ਡੇਂਗੂ ਤੋਂ ਬਚਣ ਲਈ ਸਭ ਤੋਂ ਵੱਧ ਕਾਰਗਰ ਹਥਿਆਰ ਇਸ ਸੰਬੰਧੀ ਜਾਗਰੂਕਤਾ ਹੋਣਾ ਹੈ। ਉਨ੍ਹਾਂ ਡੇਂਗੂ ਬੁਖਾਰ ਦੇ ਪਛਾਣ ਚਿੰਨ੍ਹਾਂ ਅਤੇ ਇਸ ਦੇ ਇਲਾਜ ਲਈ ਵਰਤੇ ਜਾਂਦੇ ਢੰਗਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜੀਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਸਾਫ਼ ਅਤੇ ਖੜੇ ਪਾਣੀ ਵਿੱਚ ਹੁੰਦਾ ਹੈ l ਇਸ ਲਈ ਸਾਨੂੰ ਕਿੱਥੇ ਵੀ ਖੁੱਲ੍ਹੇ ਵਿੱਚ ਸਾਫ਼ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਕਿਓਂਕਿ ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ । ਉਨ੍ਹਾਂ ਕਿਹਾ ਕਿ ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਦੇ ਨਾਲ ਥਕਾਵਟ ਤੇ ਕਮਜੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਮਲੇਰੀਆ ਬੁਖਾਰ ਹੋਣ ਦੇ ਲੱਛਣ ਹੋ ਸਕਦੇ ਹਨ l ਉਨ੍ਹਾਂ ਨੇ ਕਿਹਾ ਕਿ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਨਾ ਸਕੇ । ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ । ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੀ ਸਭ ਦੀ ਜਿੰਮੇਵਾਰੀ ਹੈ ਕਿ ਹਫਤੇ ਦੇ ਹਰ ਸ਼ੁਕਰਵਾਰ ਨੂੰ ਕੂਲਰਾਂ ਗਮਲਿਆਂ ਫਰਿਜਾਂ ਦੀਆਂ ਟਰੇਆਂ ਆਦਿ ਨੂੰ ਸਾਫ ਕਰਕੇ ਸੁਕਾਉ । ਇਸ ਮੌਕੇ ਗੁਰਮੀਤ ਸਿੰਘ ਹੈਲਥ ਸੁਪਰਵਾਈਜਰ ਨੇ ਦੱਸਿਆ ਕਿ ਡੇਂਗੂ ਵਾਲਾ ਮੱਛਰ ਜ਼ਿਆਦਾਤਰ ਦਿਨ ਦੇ ਸਮੇਂ ਕੱਟਦਾ ਹੈ ਅਤੇ ਇਹ ਸਾਫ ਖੜ੍ਹੇ ਹੋਏ ਪਾਣੀ ਵਿਚ ਪੈਦਾ ਹੁੰਦਾ ਹੈ ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਸਾਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ, ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਬਦਲ ਦਿੱਤਾ ਜਾਵੇ। ਇਸ ਦੇ ਨਾਲ ਤੇਜ ਬੁਖਾਰ ਹੋਣ ਦੇ ਨਾਲ ਸ਼ਰੀਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਨੱਕ ਅਤੇ ਮਸੂੜਿਆਂ ਵਿਚ ਖੂਨ ਆਉਣਾ, ਆਦਿ ਲੱਛਣ ਆਉਣ ਤੇ ਤੁਰੰਤ ਸਰਕਾਰੀ ਹਸਪਤਾਲ ਵਿਖੇ ਆਪਣਾ ਡੇਂਗੂ ਦਾ ਟੈਸਟ ਜਰੂਰ ਕਰਵਾਓ ਅਤੇ ਡਾਕਟਰੀ ਸਲਾਹ ਨਾਲ ਆਪਣਾ ਇਲਾਜ ਸ਼ੁਰੂ ਕਰੋ। ਇਸ ਦੇ ਨਾਲ ਉਨ੍ਹਾਂ ਦਸਿਆ ਕਿ ਹਫਤੇ ਵਿਚ ਘਰਾ ਦੇ ਅੰਦਰ ਪਏ ਖਾਲੀ ਗਮਲੇ, ਕੂਲਰ, ਪੰਛੀਆ ਲਈ ਪਾਣੀ ਦੇ ਬਣੇ ਬਰਤਨ ਅਤੇ ਫਰਿਜ ਦੀ ਟਰੇ ਜਰੂਰ ਸਾਫ ਕਰੋ ਨਹੀਂ ਤਾਂ ਡੇਂਗੂ ਦਾ ਮੱਛਰ ਹਫਤੇ ਵਿੱਚ ਹੀ ਅੰਡੇ ਤੋਂ ਪੂਰਾ ਮਛਰ ਬਣ ਜਾਂਦਾ ਹੈ ਜਿਸ ਨੂੰ ਪਹਿਲਾ ਹੀ ਨਸ਼ਟ ਕਰਨਾ ਬਹੁਤ ਜਰੂਰੀ ਹੈ l ਇਸ ਦੌਰਾਨ ਇਨਾਂ ਦੇ ਨਾਲ ਸਿਹਤ ਕਰਮਚਾਰੀ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਕੁੰਦਨ ਕੁਮਾਰ ਤੋਂ ਇਲਾਵਾ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਕਾਉਣੀ ਦੇ ਮੁੱਖੀ ਸਮੇਤ ਸਮੂਹ ਸਟਾਫ ਵੀ ਹਾਜ਼ਰ ਸਨl

0
0 views    0 comment
0 Shares

.
ਫਰੀਦਕੋਟ:05 ਦਸੰਬਰ, 25 ਨਾਇਬ ਰਾਜ)

ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਅੱਜ ਬਸੰਤ ਫੂਡ ਪਲਾਜ਼ਾ ਪੈਲੀਕਨ ਪਲਾਜ਼ਾ ਵਿਖੇ ਜਨਰਲ ਹਾਊਸ ਦੀ ਇੱਕ ਬਹੁਤ ਹੀ ਅਹਿਮ ਇਕੱਤਰਤਾ ਕਲੱਬ ਪ੍ਰਧਾਨ ਲਾਇਨ ਅਮਰਦੀਪ ਸਿੰਘ ਗਰੋਵਰ ਅਤੇ ਕਲੱਬ ਦੇ ਪੈਟਰਨ ਪੀਡੀਜੀ ਲਾਇਨ ਰਾਜੀਵ ਗੋਇਲ ਦੀ ਸਾਂਝੀ ਅਗਵਾਈ ਵਿੱਚ ਕੀਤੀ ਗਈ! ਇਸ ਮੌਕੇ ਤੇ ਲਾਇਨ ਡਾਕਟਰ ਸੰਜੀਵ ਗੋਇਲ ਜੀ ਨੂੰ ਆਈ.ਐਮ.ਏ. ਪੰਜਾਬ ਦੇ ਸਾਲ 2027 ਲਈ ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਲਾਇਨ ਐਡਵੋਕੇਟ ਦਿਲਦੀਪ ਸਿੰਘ ਵੱਲੋਂ ਨਿਭਾਈ ਗਈ ਅਤੇ ਉਹਨਾਂ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਵੱਲੋਂ ਦੱਸਿਆ ਗਿਆ ਕਿ ਡਾਕਟਰ ਸੰਜੀਵ ਗੋਇਲ ਇਸ ਤੋਂ ਪਹਿਲਾਂ ਵੀ ਆਈ.ਐਮ.ਏ. ਦੇ ਬਹੁਤ ਹੀ ਸ਼ਾਨਦਾਰ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ ਉਹਨਾਂ ਵੱਲੋਂ ਪਹਿਲੇ ਵੀ ਵਾਈਸ ਪ੍ਰਧਾਨ ਅਤੇ ਸਟੇਟ ਵਿੱਤ ਸਕੱਤਰ ਦੀ ਜਿੰਮੇਵਾਰੀ ਬੜੀ ਬਾਖੂਬੀ ਨਿਭਾਈ ਗਈ ਹੈ! ਉਹਨਾਂ ਵੱਲੋਂ ਡਾਕਟਰ ਸੰਜੀਵ ਗੋਇਲ ਨੂੰ ਨਵੀਂ ਜਿੰਮੇਵਾਰੀ ਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪੈਟਰਨ ਪੀਡੀਜੀ ਲਾਇਨ ਰਾਜੀਵ ਗੋਇਲ ਵੱਲੋਂ ਦੱਸਿਆ ਗਿਆ ਕਿ ਡਾਕਟਰ ਸੰਜੀਵ ਗੋਇਲ ਵੱਲੋਂ ਹਰ ਵਾਰ ਹੀ ਸਖਤ ਮਿਹਨਤ ਨਾਲ ਵੱਖ-ਵੱਖ ਮੁਕਾਮ ਪ੍ਰਾਪਤ ਕੀਤੇ ਗਏ ਹਨ।ਉਹਨਾਂ ਨੇ ਡਾਕਟਰ ਸੰਜੀਵ ਗੋਇਲ ਨੂੰ ਨਵੀਂ ਜਿੰਮੇਵਾਰੀ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਡਾਕਟਰ ਸੰਜੀਵ ਦੀ ਚੋਣ ਸਾਰੇ ਫਰੀਦਕੋਟ ਲਈ ਮਾਨ ਵਾਲੀ ਗੱਲ ਹੈ। ਇਸ ਮੌਕੇ ਲਾਇਨ ਡਾਕਟਰ ਐਸ ਐਸ ਬਰਾੜ ਪ੍ਰਧਾਨ ਆਈ ਐਮ ਏ ਫਰੀਦਕੋਟ ਨੇ ਵੀ ਡਾਕਟਰ ਸੰਜੀਵ ਗੋਇਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਈ.ਐਮ.ਏ ਦੀ ਰਾਜ ਵਿੱਚ ਮੈਡੀਕਲ ਨੀਤੀਆਂ ਬਣਾਉਣ ਅਤੇ ਡਾਕਟਰ ਭਾਈਚਾਰੇ ਦੇ ਹੱਕਾਂ ਅਤੇ ਮੁੱਦਿਆਂ ਲਈ ਕੀਤੀ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਵਿੱਚ ਆਏ ਹੋਏ ਸਾਰੇ ਮੈਂਬਰਾਂ ਵੱਲੋਂ ਡਾਕਟਰ ਸੰਜੀਵ ਗੋਇਲ ਦਾ ਸਨਮਾਨ ਫੁੱਲ ਮਾਲਾ,ਸ਼ਾਲ ਅਤੇ ਮੋਮੇਁਟੋ ਭੇਟ ਕੀਤਾ ਗਿਆ। ਅੰਤ ਵਿੱਚ ਲਾਇਨ ਪ੍ਰਿੰਸੀਪਲ ਡਾਕਟਰ ਐਸ.ਐਸ.ਬਰਾੜ ਵੱਲੋ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

0
0 views    0 comment
0 Shares

*बीकानेर के जाने-माने फोटोग्राफर बनवारी लाल सिंगला ने अपना 90वां जन्मदिन मनाया*

गुरुग्राम के अंतरराष्ट्रीय फोटोग्राफर एवं योग गुरु के रूप में प्रसिद्ध बनवारी लाल सिंगला ने सनातन धर्म की परंपराओं के अनुसार अपना 90वां जन्मदिवस अत्यंत श्रद्धा, हर्ष और धार्मिक उल्लास के साथ मनाया। उनका जन्म 5 दिसंबर 1935 को हुआ था। इस पावन अवसर पर उन्हें शुभकामनाएं देने वालों का तांता लगा रहा और पूरे दिन वातावरण मंगलमय बना रहा।

बनवारी लाल सिंगला जी ने अपने लंबे फोटोग्राफी करियर में अनेक प्रसिद्ध फिल्मी हस्तियों की फोटोग्राफी की है, जिनमें प्रमुख रूप से दारा सिंह, मुमताज़ सहित कई नाम शामिल हैं। उनकी कला, सरलता और समर्पण ने उन्हें राष्ट्रीय व अंतरराष्ट्रीय पहचान दिलाई है।

इस विशेष दिवस पर गुड़गांव सिटिजन सोसायटी की ओर से उनका अभिनंदन कर उन्हें सम्मानित किया गया। वहीं, अपने निवास पर सिंगला जी ने सुंदरकांड पाठ का आयोजन कर सनातन धर्म की परंपराओं का पालन किया। पाठ के पश्चात उपस्थित सभी अतिथियों को प्रसाद रूप में भोजन वितरण किया गया।

आयोजन में गुरुग्राम एवं आसपास से अनेक पारिवारिक सदस्य, मित्र व परिचित शामिल हुए, जबकि दूरदराज में रहने वाले लोगों ने वीडियो कॉन्फ्रेंसिंग के माध्यम से शुभकामनाएं प्रेषित कीं।

इसी क्रम में उनका पोता उज्जवल सिंगला, जो अमेरिका में पढ़ाई कर रहा है, उसने भी अपने दादाजी से वीडियो कॉन्फ्रेंसिंग के माध्यम से आशीर्वाद प्राप्त किया और दीर्घायु एवं स्वास्थ्य की हार्दिक कामनाएं प्रेषित कीं।

सिंगला जी के शिष्य, बीकानेर के अंतरराष्ट्रीय फोटो पत्रकार दिनेश गुप्ता ने भी वीडियो कॉल द्वारा आशीर्वाद प्राप्त किया और अपने गुरुजी को दीर्घ आयु व उत्तम स्वास्थ्य की शुभकामनाएं दीं। परिवार के सदस्य बीकानेर निवासी राकेश गुप्ता, दिलीप गुप्ता, सुनील गुप्ता एवं परिवार के अन्य सदस्यों द्वारा अपने चाचाजी को शतायु होने की कामना की।

कार्यक्रम के दौरान परिवार के सदस्यों ने धार्मिक भजनों पर सुंदर नृत्य प्रस्तुत किए, जिससे पूरा वातावरण भक्तिमय और उल्लासपूर्ण बना रहा। सिंगला जी का 90वां जन्मदिवस परिवार, संस्कार और श्रद्धा का सुखद संगम बनकर यादगार बन गया।

1
0 views    0 comment
0 Shares