|
|
|
ਫਰੀਡਮ ਫਾਈਟਰਜ ਡੀਪੈਂਡੈਨਟਸ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦਿੱਤਾ ਮੰਗ ਪੱਤਰ
ਫਰੀਡਮ ਫਾਈਟਰਜ ਡੀਪੈਂਡੈਨਟਸ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦਿੱਤਾ ਮੰਗ ਪੱਤਰ
ਫਰੀਦਕੋਟ 26.01.26(ਨਾਇਬ ਰਾਜ)
ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ ਜਥੇਬੰਦੀ ਫਰੀਡਮ ਫਾਈਟਰਜ ਡੀਪੈਂਡੈਨਟਸ ਐਸੋਸੀਏਸ਼ਨ (ਰਜਿ) 127 ਪੰਜਾਬ ਵੱਲੋ ਆਪਣੀਆਂ ਜਾਇਜ਼ ਮੰਗਾਂ ਦੇ ਸਬੰਧ ਇੱਕ ਮੰਗ ਪੱਤਰ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸ਼੍ਰੀ ਸੰਜੀਵ ਅਰੋੜਾ ਨੂੰ ਦਿੱਤਾ ਗਿਆ।ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਜੌ ਮੰਗ ਪੱਤਰ ਦਿੱਤਾ ਗਿਆ ਉਸ ਵਿੱਚ ਸੁਤੰਤਰਤਾ ਸੰਗਰਾਮੀਆ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਹੂਲਤਾਂ ਉਸੇ ਹਾਲਤ ਵਿੱਚ ਉਹਨਾਂ ਦੇ ਵਾਰਸਾਂ ਨੂੰ ਦਿੱਤੀਆਂ ਜਾਣ ਕਿਉਂਕਿ ਹੁਣ ਪੂਰੇ ਪੰਜਾਬ ਵਿੱਚ ਜਿਉਂਦੇ ਸੁਤੰਤਰਤਾ ਸੰਗਰਾਮੀ ਕੇਵਲ 50 ਦੇ ਕਰੀਬ ਹਨ ਅਤੇ ਇਹ ਸਹੂਲਤਾਂ ਉਹਨਾਂ ਦੇ ਵਾਰਸਾਂ ਨੂੰ ਦੇਣੀਆਂ ਬਣਦੀਆਂ ਹਨ। ਵਾਰਸਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੀਜੀ ਪੀੜ੍ਹੀ ਤੋਂ ਵਧਾ ਕੇ ਚੋਥੀ ਪੀੜੀ ਤੱਕ ਕੀਤੀਆਂ ਜਾਣ।ਰਾਖਵੀਆਂ ਸੀਟਾਂ ਦਾ ਕੋਟਾ ਪਹਿਲਾਂ ਵਾਂਗ 5 ਪ੍ਰਤੀਸ਼ਤ ਕੀਤਾ ਜਾਵੇ ਜੌ ਕੇ ਘਟਾ ਕੇ ਹੁਣ 1 ਪ੍ਰਤੀਸ਼ਤ ਕੀਤਾ ਹੋਇਆ ਹੈ,ਨੌਕਰੀਆਂ ਵਿੱਚ ਉਮਰ ਹੱਦ ਵਧਾਈ ਜਾਵੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਫ਼ੀਸ ਦੀ ਛੋਟ ਦਿੱਤੀ ਜਾਵੇ,ਟੋਲ ਪਲਾਜ਼ਾ ਤੇ ਦਿੱਤੀ ਜਾਂਦੀ ਛੋਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ,ਪੈਪਸੂ ਰੋਡਵੇਜ਼ ਅਤੇ ਪੰਜਾਬ ਰੋਡਵੇਜ਼ ਦੀਆਂ ਏ.ਸੀ. ਅਤੇ ਨਾਨ ਏ. ਸੀ. ਵਿੱਚ ਦਿੱਤੀ ਗਈ ਮੁਫ਼ਤ ਸਫ਼ਰ ਦੀ ਸਹੂਲਤ ਨੂੰ ਵੋਲਵੋ ਬੱਸ ਵਿੱਚ ਲਾਗੂ ਕੀਤਾ ਜਾਵੇ , ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਜਿਸ ਤਰ੍ਹਾਂ ਯੋਜਨਾ ਕਮੇਟੀ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਵਿਕਾਸ ਕਮੇਟੀਆਂ ਆਦਿ ਵਿੱਚ ਮੈਂਬਰ ਲਿਆ ਜਾਵੇ ,ਨਗਰ ਸੁਧਾਰ ਟਰੱਸਟ ਅਤੇ ਪੁੱਡਾ ਵੱਲੋਂ ਕੱਟਿਆ ਜਾਂਦੀਆਂ ਕਲੋਨੀਆਂ ਵਿੱਚ ਦੇਸ਼ ਭਗਤ ਪਰਿਵਾਰਾਂ ਲਈ ਪਲਾਟ ਰਾਖਵੇਂ ਰੱਖੇ ਜਾਣ , ਬੇਘਰੇ ਦੇਸ਼ ਭਗਤ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾਣ, ਵਾਰਸਾਂ ਨੂੰ ਮੈਡੀਕਲ ਦੀ ਮੁੱਫਤ ਸਹੂਲਤ ਦਿੱਤੀ ਜਾਵੇ ,ਹਾਊਸ ਟੈਕਸ ਤੋਂ ਛੋਟ ਦਿੱਤੀ ਜਾਵੇ ,ਪਾਣੀ ਦੇ ਬਿੱਲ ਮੁਆਫ ਕੀਤੇ ਜਾਣ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕੇ ਮੰਤਰੀ ਕਿ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਇਹਨਾਂ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।ਸਾਡੀ ਸਰਕਾਰ ਸੁਤੰਤਰਤਾ ਸੰਗਰਾਮੀਆਂ ਦਾ ਪੂਰਾ ਸਤਿਕਾਰ ਕਰਦੀ ਹੈ।ਜਿਹੜੀ ਅਜ਼ਾਦੀ ਦਾ ਆਪਾਂ ਸਾਰੇ ਨਿੱਘ ਮਾਣ ਰਹੇ ਹਾਂ ਇਹ ਤੁਹਾਡੇ ਬਜ਼ੁਰਗਾਂ ਦੀ ਦੇਣ ਹੈ ਉਹਨਾਂ ਦੇ ਖੂਨ ਨਾਲ ਮਿਲੀ ਆਜ਼ਾਦੀ ਨੂੰ ਪੂਰਾ ਦੇਸ਼ ਭੁੱਲ ਨਹੀਂ ਸਕਦਾ ਅਤੇ ਅਸੀਂ ਉਹਨਾਂ ਦਾ ਕਰਜ ਨਹੀਂ ਉਤਾਰ ਸਕਦੇ। ਸਾਡਾ ਉਹਨਾਂ ਅੱਗੇ ਸਤਿਕਾਰ ਵਜੋਂ ਸਿਰ ਝੁਕਦਾ ਹੈ। ਉਹਨਾਂ ਕਿਹਾ ਕਿ ਦੇਸ਼ ਭਗਤ ਅਤੇ ਉਹਨਾਂ ਦੇ ਵਾਰਸਾਂ ਦੇ ਸਤਿਕਾਰ ਵਿੱਚ ਕਿਤੇ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਮੰਗ ਪੱਤਰ ਦੇਣ ਮੌਕੇ ਸੂਬਾ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਜਨਰਲ ਸਕੱਤਰ ਡਾ: ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ,ਸਤਿੰਦਰ ਸ਼ਰਮਾ ਦਿਨੇਸ਼ ਸੇਠੀ,ਅਰੁਣ ਗਾਂਧੀ,ਕੁਲਜੀਤ ਬੰਬੀਹਾ, ਮਦਨ ਲਾਲ ਸ਼ਰਮਾ,ਭੁਪਿੰਦਰ ਸਿੰਘ ਛੀਨਾ,ਰੂਪ ਸਿੰਘ ਬਰਗਾੜੀ ਅਤੇ ਰੁਪਿੰਦਰ ਸਿੰਘ ਹਾਜਰ ਸਨ। ਫੋਟੋ: ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੂੰ ਮੰਗ ਪੱਤਰ ਦਿੰਦੇ ਹੋਏ ਫਰੀਡਮ ਫਾਈਟਰਜ ਡੀਪੈਂਡੈਨਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ,ਜਨਰਲ ਸਕੱਤਰ ਡਾ:ਚੰਦਰ ਸ਼ੇਖਰ।
Read More
|
|
|