ਗਲੋਬਲ ਹਿਊਮਨ ਰਾਈਟਸ ਕੌਂਸਲ ਵੈਲਫੇਅਰ ਸੋਸਾਇਟੀ ਵੱਲੋਂ ਡੀ.ਐਸ.ਪੀ, ਐਨ.ਆਰ.ਆਈ ਹਰਜਿੰਦਰ ਸਿੰਘ ਸਨਮਾਨਿਤ
ਲੁਧਿਆਣਾ ( ਉਂਕਾਰ ਸਿੰਘ ਉੱਪਲ) ਗਲੋਬਲ ਹਿਊਮਨ ਰਾਈਟਸ ਵੈਲਫੇਅਰ ਸੋਸਾਇਟੀ ਦੇ ਨੈਸ਼ਨਲ ਇੰਚਾਰਜ ਸੰਦੀਪ ਧਾਮੀ, ਨੈਸ਼ਨਲ ਜੁਆਇੰਟ ਸੈਕਟਰੀ ਮੁਨੀਸ਼ ਗਿੱਲ, District ਇੰਚਾਰਜ ਲੁਧਿਆਣਾ ਕਰਨੈਲ ਸਿੰਘ ਅਤੇ member ਭਾਰਤ ਭੂਸ਼ਣ ਜੀ ਦੀ ਅਗਵਾਈ ਹੇਠ ਡੀਐਸਪੀ ਐਨਆਰਆਈ ਲੁਧਿਆਣਾ ਹਰਜਿੰਦਰ ਸਿੰਘ ਜੀ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦੇ ਹੋਏ ਉਹਨਾਂ ਨੂੰ ਗਲੋਬਲ ਹਿਊਮਨ ਰਾਈਟਸ ਕੌਂਸਲ ਵੈਲਫੇਅਰ ਸੋਸਾਇਟੀ ਵੱਲੋਂ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਤੇ District ਇੰਚਾਰਜ ਲੁਧਿਆਣਾ ਕਰਨੈਲ ਸਿੰਘ ਨੇ ਕਿਹਾ ਕਿ ਡੀਐਸਪੀ ਐਨਆਰਆਈ ਲੁਧਿਆਣਾ ਹਰਜਿੰਦਰ ਸਿੰਘ ਜੀ ਦੀਆਂ ਸਮਾਜ ਪ੍ਰਤੀ ਵਧੀਆ ਸੇਵਾਵਾਂ ਅਤੇ ਸ਼ਾਂਤੀ ਵਿਵਸਥਾ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ l ਡੀਐਸਪੀ ਹਰਜਿੰਦਰ ਸਿੰਘ ਨੇ ਗਲੋਬਲ ਹਿਊਮਨ ਰਾਈਟਸ ਕੌਂਸਲ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।