logo
logo
(Trust Registration No. 393)
aima profilepic
Mr.Onkar Singh Uppal
All India Media Association

ਪੰਜਾਬ ਦੀ ਜਨਤਾ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੀ ਹੈ-ਗਰੇਵਾਲ
ਲੁਧਿਆਣਾ, 14 ਜਨਵਰੀ (ਉਂਕਾਰ ਸਿੰਘ ਉੱਪਲ) ਵਿਧਾਨ ਸਭਾ ਹਲਕਾ ਪਛੱਮੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਨੂੰ ਤੇਜ਼ੀ ਨਾਲ ਚਲਾਉਣ ਅਤੇ ਘਰ ਘਰ ਤੱਕ ਵੋਟਰਾਂ ਨਾਲ ਸੰਪਰਕ ਕਰਨ ਅਤੇ ਪਾਰਟੀ ਪਰੋਗਰਾਮ ਨੂੰ ਜਨਤਾ ਵਿੱਚ ਲੈਕੇ ਜਾਣ ਲਈ ਹਲਕੇ ਦੇ ਅਕਾਲੀ ਬਸਪਾ ਗੱਠਜੋੜ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਅ ਦੀ ਇਕ ਅਹਿਮ ਮੀਟਿੰਗ ਸਥਾਨਕ ਮਾਡਲ ਟਾਊਨ ਵਿਖੇ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਪਰਉਪਕਾਰ ਸਿੰਘ ਘੁਮੰਣ ਨੇ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਧੱਕੇਸਾਹੀ ਤੋਂ ਤੰਗ ਹੈ ਅਤੇ ਸੂਬੇ ਅੰਦਰ ਵੱਡਾ ਬਦਲਾਆ ਲਿਆਉਣ ਨੂੰ ਤਿਆਰ ਬੈਠੀੇ ਹੈ। ਹਲਕਾ ਆਤਮ ਨਗਰ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਤੇ ਜਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੇ ਆਪਣੇ ਸੰਬੋਧਨ ਵਿੱਚ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਣ| ਗੱਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਾਂਗਰਸ ਨੇ ਹਮੇਸ਼ਾ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦੇ ਕੋਈ ਕਦਰ ਨਹੀਂ ਕੀਤੀ ਜਦਕਿ ਅਕਾਲੀ ਦਲ ਹਮੇਸ਼ਾ ਸੱਤਾ ਵਿਚ ਆਕੇ ਹਰ ਵਰਗ ਦੀ ਬੇਹਤਰੀ ਲਈ ਕੰਮ ਕਰਦਾ ਹੈ| ਲੋਕਾਂ ਵੱਲੋਂ ਗੱਠਜੋੜ ਨੂੰ ਮਿਲ ਰਿਹਾ ਭਾਰੀ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੀ ਸਰਕਾਰ ਅਕਾਲੀ ਬਸਪਾ ਦੀ ਹੋਵੇਗੀ| ਮੀਟਿੰਗ ਦੋਰਾਨ ਅਕਾਲੀ ਦਲ ਦੇ ਮੀਤ ਪ੍ਰਧਾਨ ਵਿਜੈ ਦਾਨਵ, ਅਕਾਲੀ ਦਲ ਦੇ ਜਨਰਲ ਸਕੱਤਰ ਸੰਤਾ ਸਿੰਘ ਉਮੇਦਪੁਰੀ, ਸੀਨੀਅਰ ਅਕਾਲੀ ਆਗੂ ਵਿਪਨ ਸੂਦ ਕਾਕਾ, ਬਹੁਜਨ ਸਮਾਜ ਪਾਰਟੀ ਦੇ ਆਗੂ ਮਨਜੀਤ ਸਿੰਘ ਬਾੜੇਵਾਲ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ, ਪੀ.ਏ.ਸੀ. ਦੇ ਮੈਂਬਰ ਗੁਰਿੰਦਰਪਾਲ ਸਿੰਘ ਪੱਪੂ, ਸਰਕਲ ਪ੍ਰਧਾਨ ਜਥੇਦਾਰ ਅੰਗਰੇਜ਼ ਸਿੰਘ ਸੰਧੂ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਬੇਦੀ, ਸਰਕਲ ਪ੍ਰਧਾਨ ਤਨਵੀਰ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਰਕਲ ਪ੍ਰਧਾਨ ਕੰਵਲਜੀਤ ਸਿੰਘ ਦੁਆ ਵਿਸ਼ੇਸ਼ ਤੌਰ ਤੇ ਮੌਜੂਦ ਸਨ|

..........
1
79 views    0 comment
0 Shares

4
515 views    0 comment
5 Shares

ਮਜੀਠੀਆ ਨੂੰ ਕਾਂਗਰਸ ਵੱਲੋਂ ਝੂਠੇ ਕੇਸ ਵਿੱਚ ਫਸਾਉਣ ਦੀ ਸਾਜਿਸ਼ ਦਾ ਸੱਚ ਵੀ ਜਲਦੀ ਲੋਕਾਂ ਸਾਹਮਣੇ ਆ ਜਾਵੇਗਾ-ਗਰਚਾ
ਲੁਧਿਆਣਾ, 10 ਜਨਵਰੀ ( ਉਂਕਾਰ ਸਿੰਘ ਉੱਪਲ) ਪੰਜਾਬ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਰਾਜਨੀਤਕ ਬਦਲਾਖੋਰੀ ਤਹਿਤ ਬਦਨਾਮ ਕਰਨ ਲਈ ਤਿਆਰ ਕੀਤੇ ਗਏ ਝੂਠੇ ਡਰੱਗ ਕੇਸ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਮਿਲੀ ਜਮਾਨਤ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਸੱਤਾਧਾਰੀ ਕਾਂਗਰਸ ਨੇ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ|
        ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਜਾਣ ਨਾਲ ਕਾਂਗਰਸ ਵੱਲੋਂ ਮਜੀਠੀਆ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੂਰ ਰੱਖਣ ਦੀ ਚਾਲ ਫੇਲ ਸਾਬਤ ਹੋ ਗਈ ਹੈ| ਗਰਚਾ ਨੇ ਕਿਹਾ ਕਿ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਸਾਜਿਸ਼ ਦਾ ਸੱਚ ਵੀ ਲੋਕਾਂ ਸਾਮ੍ਹਣੇ ਆ ਜਾਵੇਗਾ|

..........
0
0 views    0 comment
0 Shares

ਚੰਨੀ ਦੇ ਝੂਠੇ ਐਲਾਨ ਅਤੇ ਸਿੱਧੂ ਦੇ ਵੱਡੇ ਗੱਪ ਹੀ ਕਾਂਗਰਸ ਦਾ ਸਫਾਇਆ ਕਰ ਦੇਣਗੇ- ਗਰਚਾ
ਕਾਂਗਰਸ ਸਰਕਾਰ ਦੇ ਪੰਜ ਸਾਲ ਦੇ ਰਾਜ ਵਿੱਚ ਪੰਜਾਬ ਤੇ ਪੰਜਾਬੀ ਆਰਥਿਕ ਤੌਰ ਤੇ ਬਰਬਾਦ ਹੋਏ

ਲੁਧਿਆਣਾ, 8 ਜਨਵਰੀ (ਉਂਕਾਰ ਸਿੰਘ ਉੱਪਲ) ਪੰਜਾਬ ਦੀ ਜਨਤਾ ਆਉਂਦੇ ਦਿਨਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੀਤੇ ਗਏ ਝੂਠੇ ਐਲਾਨਾਂ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਿੱਤ ਦਿਨ ਮਾਰੇ ਜਾਂਦੇ ਗੱਪਾਂ ਦਾ ਹਿਸਾਬ ਲੈਣ ਲਈ ਤਿਆਰ ਬੈਠੀੇ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਪੰਜ ਸਾਲ ਦਾ ਇਸ ਕਾਰਜਕਾਲ ਭਰਿਸ਼ਟਚਾਰ ਸਿਖਰਾਂ ਤੇ ਪਹੁੰਚਿਆ ਜਨਤਾ ਦੀ ਖੁਲ੍ਹੀ ਲੁੱਟ ਹੋਈ ਪੰਜਾਬ ਤੇ ਪੰਜਾਬੀ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਨਾਲ ਬਰਬਾਦ ਹੋਏ ਹਨ, ਸੱਤਾ ਵਿੱਚ ਬੈਠੇ ਕਾਂਗਰਸੀਆਂ ਨੇ ਪੰਜਾਬੀਆਂ ਦੀ ਦੋਵੇਂ ਹੱਥਾਂ ਨਾਲ ਲੁੱਟ ਕੀਤੀ| ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਉਹ ਸਾਰੇ ਝੂਠ ਸਾਬਤ ਹੋਏ ਹਨ ਲੋਕ ਆਉਂਦੇ ਦਿਨਾਂ ਵਿੱਚ ਕਾਂਗਰਸ ਦਾ ਸਫਾਇਆ ਕਰ ਦੇਣਗੇ| ਅਕਾਲੀ ਆਗੂ ਗਰਚਾ ਨੇ ਕਿਹਾ ਕਿ ਪਿੱਛਲੇ ਤਿੰਨ ਮਹੀਨੇ ਵਿੱਚ ਮੁੱਖ ਮੰਤਰੀ ਚੰਨੀ ਦੇ ਸੱਤਾ ਵਿੱਚ ਆਉਣ ਤੇ ਮੰਤਰੀਆਂ ਵਿਧਾਇਕਾਂ ਨੇ ਭਾਰੀ ਭਰਿਸ਼ਚਾਰ ਕੀਤਾ ਹੈ ਇਹ ਇਲਜ਼ਾਮ ਤਾਂ ਕਾਂਗਰਸ ਦੇ ਆਗੂ ਵੀ ਸਿਧੇ ਤੌਰ ਤੇ ਲਗਾ ਰਹੇ ਹਨ|

..........
0
121 views    0 comment
0 Shares

ਸੈਂਟਰਲ ਸਬ ਡਵੀਜ਼ਨ ਦੇ ਏਰੀਏ ਵਿਚ ਦੇਰ ਰਾਤ ਕੀਤੀ ਫਾਇਰਿੰਗ ਦਾ ਦੋਸ਼ੀ 24 ਘੰਟੇ ਵਿਚ ਗਿਰਫ਼ਤਾਰ,ਵਾਰਦਾਤ ਵਿਚ ਵਰਤਇਆ ਹਥੀਆਰ 32 ਬੋਰ ਪਿਸਟਲ ਸਮੇਤ 2 ਜਿੰਦਾ ਰੋਂਦ ਬਰਾਮਦ 

ਲੁਧਿਆਣਾ (ਉਂਕਾਰ ਸਿੰਘ ਉੱਪਲ) ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ. ਪੀ. ਐਸ ਕਮਿਸ਼ਨਰ ਪੁਲਿਸ ਲੁਧਿਆਣਾ  ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ,ਸ਼੍ਰੀ ਸਿਮਰਤ ਪਾਲ ਸਿੰਘ ਢੀਂਡਸਾ ਪੀ ਪੀ ਐਸ , ਡੀ ਸੀ ਪੀ ਲੁਧਿਆਣਾ ਸ਼੍ਰੀ ਪਰਮਿੰਦਰ ਸਿੰਘ ਹੀਰ ਪੀ ਪੀ ਸੀ ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 1 ਲੁਧਿਆਣਾ ਦੀ ਨਿਗਰਾਨੀ ਹੇਠ ਸ਼੍ਰੀ ਹਰਸਿਮਰਤ ਸਿੰਘ ਪੀ ਪੀ ਐਸ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ , ਇੰਸ ਸਤਪਾਲ ਮੁੱਖ ਅਫਸਰ ਥਾਣਾ ਡਿਵੀਜ਼ਨ ਨੰ: 2 ਲੁਧਿਆਣਾ ਦੀ ਅਗਵਾਈ ਹੇਠ ਥਾਣਾ ਡਿਵੀਜ਼ਨ ਨੰ: 2 ਲੁਧਿਆਣਾ ਦੀ ਪੁਲਿਸ ਪਾਰਟੀ ਵਲੋਂ ਦੇਰ ਰਾਤ ਹੋਈ ਫਾਇਰਿੰਗ ਦਾ ਦੋਸ਼ੀ 24 ਘੰਟੇ ਵਿਚ ਗਿਰਫ਼ਤਾਰ ਕਰਨ ਅਤੇ ਦੋਸ਼ੀ ਪਾਸੋ ਵਾਰਦਾਤ ਵਿਚ ਵਰਤਿਆ ਹਥਿਆਰ 32 ਬਾਰੇ ਪਿਸਟਲ ਸਮੇਤ 2 ਜਿੰਦਾ ਰੌਂਦ ਬਰਾਮਦ ਕਰਨ ਵਿਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਇਸ ਸਬੰਧੀ ਥਾਣਾ  ਡਿਵੀਜ਼ਨ ਨੰ: 2 ਲੁਧਿਆਣਾ ਵਿੱਚ ਮੁਕਦਮਾ ਨੰਬਰ 03 ਮਿਤੀ 6-1-2022 ਅ/ਧ 307 I P C sec, 25/27.54.59 Arm act ਥਾਣਾ ਡਿਵੀਜ਼ਨ ਨੰ:2 ਲੁਧਿਆਣਾ ਦਰਜ ਰਜਿਸਟਰਡ ਕੀਤਾ ਹੈ। 

ਬ੍ਰਾਮਦਗੀ :-ਵਾਰਦਾਤ ਵਿਚ ਵਰਤਿਆ ਇਕ 32 ਬੋਰ ਲਾਇਸੰਸੀ ਪਿਸਟਲ ਸਮੇਤ 2 ਜਿੰਦਾ ਰੌਂਦ ।
ਗਿਰਫਤਾਰੀ ਦੋਸ਼ੀ :-ਹਰਿੰਦਰ  ਸਿੰਘ ਵਿਰਕ ਪੁੱਤਰ ਲਖਮੀਰ ਸਿੰਘ ਵਾਸੀ ਪਿੰਡ ਰੌਸ਼ਨ ਵਾਲ ਥਾਣਾ ਭਵਾਨੀਗੜ੍ਹ ਸੰਗਰੂਰ ,ਹਾਲ ਵਾਸੀ ਕਿਰਾਏਦਾਰ ਸੁਰਜੀਤ ਕੌਰ ਦਾ ਮਕਾਨ ਦਸ਼ਮੇਸ਼ ਕਲੋਨੀ ਪਿੰਡ  ਆਲਮਗੀਰ ਲੁਧਿਆਣਾ ।
ਦੋਸ਼ੀ ਦੇ ਖਿਲਾਫ ਪਹਿਲਾ ਦਰਜ ਮੁਕਦਮੇ :-
ਦੋਸ਼ੀ ਦੇ ਖਿਲਾਫ ਪੰਜਾਬ ਦੇ ਵੱਖ - ਵੱਖ ਥਾਣਾ  ਵਿਚ ਇਸ ਮੁਕਦਮੇ toh pehla 1 ਮੁਕਦਮਾ ਅ/ਧ 307 ਆਈ ਪੀ ਐਸ ਸੀ ਅਤੇ 3 ਮੁਕਦਮੇ ਅ/d 420 ਆਈ ਪੀ ਸੀ ਦੇ ਦਰਜ ਰਜਿਸਟਰਡ ਹਨ  
ਨੋਟ:- ਦੋਸ਼ੀ ਦੇ ਦੌਰਾਨ ਪੁੱਛਗਿੱਛ ਦੱਸਿਆ ਕਿ , ਮੈਂ ਕਰੀਬ ਛੇ ਮਹੀਨੇ ਤੋਂ ਠੇਕਿਆਂ ਦੇ ਕਾਰੋਬਾਰ ਬਤੌਰ ਇੰਚਾਰਜ ਕੈਸ਼ ਕਲੈਕਸ਼ਨ ਦਾ ਕੰਮ ਬਾਗ਼ ਸੂਫ਼ੀਆਂ ਸਰਕਲ ਕਰ ਰਿਹਾ ਹਾਂ ,ਮੇਰੇ ਦੋ ਬੱਚੇ ਹਨ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

..........
0
543 views    0 comment
0 Shares

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਸਿਹਤ ਵਿਭਾਗ ਵੱਲੋਂ ਹੋਟਲ/ਢਾਬੇ 'ਤੇ ਕੰਮ ਕਰਨ ਵਾਲੇ ਸਟਾਫ ਦਾ ਟੀਕਾਕਰਣ ਕਰਾਉਣ ਦੀ ਅਪੀਲ
ਲੁਧਿਆਣਾ, 07 ਜਨਵਰੀ (ਉਂਕਾਰ ਸਿੰਘ ਉੱਪਲ) - ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਢਾਬਾ/ਹੋਟਲ ਮਾਲਕਾਂ ਅਤੇ ਖਾਣ-ਪੀਣ ਦੀਆਂ ਵਸਤਾਂ ਸਪਲਾਈ ਕਰਨ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਆਪਣੇ ਸਟਾਫ ਦਾ ਸੰਪੂਰਨ ਟੀਕਾਕਰਣ ਕਰਵਾਉਣ।ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕੋਵਿਡ ਦੀ ਤੀਸਰੀ ਲਹਿਰ ਨੇ ਦਸਤਕ ਦੇ ਦਿੱਤੀ ਹੈ, ਇਸ ਲਈ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਕੋਵਿਡ ਵੈਕਸੀਨ ਲਗਵਾਉਣੀ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਹੋਟਲਾਂ/ਢਾਬਿਆਂ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਕਰਨ ਵਾਲੇ, ਆਪਣੇ ਅਧੀਨ ਕਰਮਚਾਰੀਆਂ ਜਿਸ ਵਿੱਚ ਸਬਜ਼ੀਆਂ ਕੱਟਣ ਵਾਲੇ, ਖਾਣਾ ਬਣਾਉਣ, ਖਾਣਾ ਸਪਲਾਈ ਕਰਨ ਅਤੇ ਹੋਰ ਸਟਾਫ ਜਿਹੜਾ ਕਿ ਗ੍ਰਾਹਕਾਂ ਦੇ ਸੰਪਰਕ ਵਿੱਚ ਆਉਂਦਾ ਹੈ, ਦਾ ਤੁਰੰਤ ਟੀਕਾਕਰਣ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੇ ਪੋਜ਼ਟਿਵ ਹੋਣ ਕਾਰਨ ਇਸ ਦੀ ਲੰਬੀ ਚੇਨ ਨਾ ਬਣੇ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਨਵੀਆਂ ਕੋਰਨਾ ਸਬੰਧੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਜਿਸ ਦੇ ਤਹਿਤ ਆਪਸੀ ਵਿੱਥ, ਹੱਥਾਂ ਦੀ ਸਫਾਈ ਅਤੇ ਮਾਸਕ ਚੰਗੀ ਤਰ੍ਹਾਂ ਪਹਿਨਿਆ ਜਾਵੇ।

..........
4
2051 views    0 comment
0 Shares

ਸੋਨੀ ਨੇ 190 ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ 

 ਚੰਡੀਗੜ੍ਹ, 4 ਜਨਵਰੀ (ਉਂਕਾਰ ਸਿੰਘ ਉੱਪਲ) ਪੰਜਾਬ ਰਾਜ ਵਿੱਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਉਪ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼  ਸੋਨੀ ਨੇ 190 ਮੈਡੀਕਲ ਅਫ਼ਸਰਾਂ ਨੂੰ ਪੰਜਾਬ ਭਵਨ ਵਿਖੇ ਇਕ ਸਮਾਗਮ ਦੌਰਾਨ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਪ ਮੁੱਖ ਮੰਤਰੀ  ਨੇ ਦੱਸਿਆ ਕਿ ਰਾਜ ਵਿੱਚ ਕੁੱਲ 35 ਜੱਚਾ ਬੱਚਾ ਸੈਂਟਰ (21 ਜਿਲ੍ਹਾਂ ਹਸਪਤਾਲ, 11 ਸਬ ਡਵੀਜਨਲ ਹਸਪਤਾਲ ਅਤੇ 03 ਕਮਿਊਨਿਟੀ ਹੈਲਥ ਸੈਂਟਰਾਂ) ਬਣਾਏ ਗਏ ਹਨ।ਇਹਨਾਂ ਜੱਚਾ ਬੱਚਾ ਸੈਂਟਰਾਂ ਦੇ ਲੇਬਰ ਰੂਮ ਵਿੱਚ 24X7 ਡਾਕਟਰਾਂ ਦੀ ਮੌਜੂਦਗੀ ਸੁਨਿਸ਼ਚਿਤ ਕਰਨ ਲਈ ਇਹ ਭਰਤੀ ਕੀਤੀ ਗਈ ਹੈ। ਇਹਨਾਂ ਤੈਨਾਤੀਆਂ ਨਾਲ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਅਤ ਜਣੇਪਾ ਅਤੇ ਨਵ-ਜੰਮੇ ਬੱਚੇ ਦੀ ਲੌੜੀਂਦੀ ਦੇਖਭਾਲ, ਇਸ ਦੇ ਨਾਲ ਹੀ ਗਰਭਵਤੀ ਔਰਤ ਨੂੰ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਦੀਆਂ ਸੇਵਾਵਾਂ ਵਧੀਆ ਢੰਗ ਨਾਲ ਦਿੱਤੀਆਂ ਜਾ ਸਕਣਗੀਆਂ। ਇਸ ਦੇ ਨਾਲ ਹੀ ਪੰਜਾਬ ਰਾਜ ਦੇ ਸ਼ਹਿਰੀ ਖੇਤਰ ਵਿੱਚ ਅਰਬਨ ਕਮਿਉਨਿਟੀ ਹੈਲਥ ਸੈਂਟਰ ਅਤੇ ਅਰਬਨ ਪੀ.ਐਚ.ਸੀ. ਵਿਖੇ ਖਾਲੀ ਪਈਆਂ ਮੈਡੀਕਲ ਅਫਸਰ ਦੀ ਅਸਾਮੀਆਂ ਨੂੰ ਵੀ ਭਰਿਆ ਜਾਵੇਗਾ। ਰਾਜ ਦੇ ਪੇਂਡੂ ਖੇਤਰਾਂ ਵਿੱਚ ਟੈਲੀਮੈਡੀਸ਼ਨ ਸੇਵਾ ਪ੍ਰਦਾਨ ਕਰਨ ਲਈ ਡਾਕਟਰਾਂ ਦੀ ਨਿਯੁਕਤੀ ਟੈਲੀਮੈਡੀਸ਼ਨ ਹੱਬ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਵੀ ਕੀਤੀ ਜਾਵੇਗੀ।  ਉਨ੍ਹਾਂ ਨੇ ਨਵ-ਨਿਯੁਕਤ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਅਫਸਰ ਪੂਰੀ ਲਗਨ, ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਅਤੇ ਲੋਕਾਂ ਨੂੰ ਇਲਾਜ ਸੁਵਿਧਾਵਾਂ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਇਸ ਮੌਕੇ ਸ਼੍ਰੀ ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ (ਸਿਹਤ), ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਓ.ਪੀ. ਗੋਜਰਾ, ਡਾਇਰੈਕਟਰ ਪਰਿਵਾਰ ਭਲਾਈ ਅਤੇ ਡਾ. ਅਰੀਤ ਕੌਰ, ਡਾਇਰੈਕਟਰ ਨੈਸ਼ਨਲ ਸਿਹਤ ਮਿਸ਼ਨ  ਮੌਜੂਦ ਸਨ।

..........
0
0 views    0 comment
0 Shares

ਮੁੱਖ ਮੰਤਰੀ ਵਲੋਂ ਨੌਜਵਾਨਾਂ ਲਈ ‘ਪੰਜਾਬ ਰੋਜ਼ਗਾਰ ਗਾਰੰਟੀ ਯੋਜਨਾ 2022 ਦੀ ਸ਼ੁਰੂਆਤ।

ਇਕ ਸਾਲ ਅੰਦਰ ਇਕ ਲੱਖ ਨੌਕਰੀਆਂਂਦੇਣ ਦਾ ਐਲਾਨ।ਵਿਦੇਸ਼ਾਂ ਵਿਚ ਪੜ੍ਹਨ ਜਾਣ ਦੇ ਚਾਹਵਾਨਾਂ ਲਈ ਆਈਲੈਟਸ,ਟੌਫ਼ਲ, ਪੀ.ਟੀ.ਈ. ਦੀ ਮੁਫ਼ਤ ਕੋਚਿੰਗ ਮਿਲੇਗੀ

ਫਗਵਾੜਾ 5 ਜਨਵਰੀ(ਉਂਕਾਰ ਸਿੰਘ ਉੱਪਲ)
ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵਲੋਂਂ ਸੂਬੇ ਦੇ ਨੌਜਵਾਨਾਂ ਲਈ "ਪੰਜਾਬ ਰੋਜ਼ਗਾਰ ਗਾਰੰਟੀ ਯੋਜਨਾ 2022’ ਦੀ ਸ਼ੁਰੂਆਤ ਕੀਤੀ ਗਈ , ਜਿਸ ਤਹਿਤ ਇਕ ਸਾਲ ਦੌਰਾਨ ਇਕ ਲੱਖ ਨੌਕਰੀਆਂਂ ਦਿੱਤੀਆਂਂ ਜਾਣਗੀਆਂਂ। ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂਂ ਮੁੱਖ ਮੰਤਰੀ ਨੇ ਕਿਹਾ ਕਿ ‘ਇਹ ਕੇਵਲ ਬਾਕੀ ਸਿਆਸੀ ਪਾਰਟੀਆਂ ਵਾਂਗ ਐਲਾਨ ਹੀ ਨਹੀਂ ਸਗੋਂਂ ਇਸਨੂੰ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ 12ਵੀਂ ਪਾਸ ਹੋਣੇਗੀ ਉਹ ਇਸ ਯੋਜਨਾ ਤਹਿਤ ਨੌਕਰੀ ਲਈ ਯੋਗ ਹੋਣਗੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਏਜੰਟਾਂ ਦੇ ਚੁੰਗਲ ਤੋਂਂ ਬਚਾਉਣ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਲਈ ਸਹਾਇਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਆਈਲੈਟਸ,ਟੌਫ਼ਲ,ਪੀ.ਟੀ.ਈ. ਦੀ ਮੁਫ਼ਤ ਕੋਚਿੰਗ ਵੀ ਦਿੱਤੀ ਜਾਵੇਗੀ। ਇਸ ਤੋਂਂ ਇਲਾਵਾ ਯੂਨੀਵਰਸਿਟੀਆਂਂ ਵਿਚ ਸਟਾਰਟ ਅਪ ਕੋਰਸ ਵੀ ਸ਼ੁਰੂ ਕੀਤੇ ਜਾਣਗੇ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਲੋਂਂ ਸੂਬੇ ਦੇ ਨਾਲ-ਨਾਲ ਵਿਦੇਸ਼ਾਂ ਦੀ ਤਰੱਕੀ ਵਿਚ ਵੀ ਅਹਿਮ ਯੋਗਦਾਨ ਪਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂਂ ਨੌਜਵਾਨਾਂ ਨੂੰ ਵਿਦੇਸ਼ ਪੜ੍ਹਾਈ ਲਈ ਵਿਆਜ ਮੁਫ਼ਤ ਲੋਨ ਵੀ ਦਿੱਤਾ ਜਾਵੇਗਾ। ਉਨ੍ਹਾਂ ਉਦਯੋਗਿਕ ਘਰਾਣਿਆਂ ਨੂੰ ਕਿਹਾ ਕਿ ਉਹ ਨੌਜਵਾਨਾਂ ਲਈ ਵੱਧ ਤੋਂਂ ਵੱਧ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਜਿਸ ਲਈ ਪੰਜਾਬ ਸਰਕਾਰ ਵਲੋਂਂ ਨੌਜਵਾਨਾਂ ਨੂੰ ਹੁਨਰਮੰਦ ਸਿਖਲਾਈ ਦੇ ਕੇ ਨੌਕਰੀਆਂ ਦੇ ਯੋਗ ਬਣਾਇਆ ਜਾਵੇਗਾ।ਉਨ੍ਹਾਂ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਜਜ਼ਬਾਤੀ ਸਾਂਝ ਪਾਉਂਦਿਆਂ ਕਿਹਾ ਕਿ ‘ਉਨ੍ਹਾਂ ਨੇ ਵੀ ਬਹੁਤ ਔਖਾ ਸਮਾਂ ਆਪਣੇ ਪਿੰਡੇ ’ਤੇ ਹੰਢਾਇਆ ਹੈ, ਜਿਸ ਕਰਕੇ ਉਨ੍ਹਾਂ ਨੂੰ ਨੌਜਵਾਨਾਂ ਦੀਆਂਂ ਸਮੱਸਿਆਵਾਂ ਦੀ ਪੂਰੀ ਜਾਣਕਾਰੀ ਹੈ।ਇਸ ਤੋਂਂ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂਂ ਮੁੱਖ ਮੰਤਰੀ ਨੂੰ ਜੀ ਆਇਆ ਕਿਹਾ ਗਿਆ।ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਰੋਜ਼ਗਾਰ ਮੰਤਰੀ ਰਾਣਾ ਗੁਰਜੀਤ ਸਿੰਘ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ,ਰਾਜਿੰਦਰ ਬੇਰੀ,ਚੌਧਰੀ ਸੁਰਿੰਦਰ ਸਿੰਘ,ਸੰਤੋਖ ਸਿੰਘ ਭਲਾਈਪੁਰ,ਤਰਸੇਮ ਸਿੰਘ,ਬਲਵਿੰਦਰ ਸਿੰਘ ਧਾਲੀਵਾਲ,ਰਾਜ ਕੁਮਾਰ ਚੱਬੇਵਾਲ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ,ਅਮਨਦੀਪ ਸਿੰਘ ਗੋਰਾ ਗਿੱਲ,ਕਾਂਗਰਸ ਕਮੇਟੀ ਦੇ ਕਾਰਜ਼ਕਾਰੀ ਪ੍ਰਧਾਨ ਦਲਜੀਤ ਰਾਜੂ,ਜ਼ਿਲ੍ਹਾ ਯੂਥ ਕਾਂਗਰਸ ਦੇ ਕਾਰਜ਼ਕਾਰੀ ਪ੍ਰਧਾਨ ਹਰਨੂਰ ਸਿੰਘ ਮਾਨ ਤੇ ਹੋਰ ਹਾਜ਼ਰ ਸਨ।   

..........
0
0 views    0 comment
0 Shares

ਪੰਜਾਬ ਦੇ ਲੋਕ ਸੂਬੇ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ-ਗਰੇਵਾਲ
ਡੰਗ ਨੇ ਜਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਨਵੇਂ ਬਣਾਏ ਔਹੁਦੇਦਾਰਾਂ ਨੂੰ ਨਿਯੁੱਕਤੀ ਪੱਤਰ ਵੰਡੇ
ਲੁਧਿਆਣਾ, 4 ਜਨਵਰੀ (ਉਂਕਾਰ ਸਿੰਘ ਉੱਪਲ) ਜਿਲ੍ਹਾ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਈ ਜਿਸ ਵਿੱਚ ਸੈਕੜੇਂ ਆਗੂ ਵਰਕਰ ਸ਼ਾਮਲ ਹੋਏ, ਇਸ ਮੋਕੇ ਜਿਲ੍ਹਾ ਅਕਾਲੀ ਜਥਾ ਦੇ ਨਵੇਂ ਬਣਾਏ ਗਏ ਔਹੁਦੇਦਾਰਾਂ ਨੂੰ ਨਿਯੁੱਕਤੀ ਪੱਤਰ ਦਿੱਤੇ ਗਏ| ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਲੋਕ ਬਦਲਾਅ ਲਿਆਉਣ ਲਈ ਤਿਆਰ ਬੈਠੇ ਹਨ ਕਿਉਂਕਿ ਮੋਜੂਦਾ ਕਾਂਗਰਸ ਸਰਕਾਰ ਨੇ ਹਰ ਵਰਗ ਨੂੰ ਪੰਜ ਸਾਲ ਵਿੱਚ ਬੁਰੀ ਤਰ੍ਹਾਂ ਨਾਲ ਆਰਥਕ ਮੰਦਹਾਲੀ ਵਿੱਚ ਲਿਆਕੇ ਰੱਖ ਦਿੱਤਾ ਹੈ| ਪੰਜਾਬ ਹਰ ਖੇਤਰ ਵਿੱਚ ਪਛੜਿਆ ਹੈ, ਪਿੱਛਲੇ ਸਮੇਂ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਲੇਕਿਨ ਕਾਂਗਰਸ ਆਪਣੇ ਇਸ ਕਾਰਜਕਾਲ ਸਮੇਂ ਦੌਰਾਨ ਸੂਬੇ ਨੂੰ ਬਰਬਾਦ ਕੀਤਾ ਹੈ| ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਲੋਕਾਂ ਤੱਕ ਲੈਕੇ ਜਾਣ| ਮੀਟਿੰਗ ਦੌਰਾਨ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਹਲਕਿਆਂ ਤੋਂ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਜਿਨ੍ਹਾਂ ਵਿੱਚ ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋ, ਪ੍ਰਿਤਪਾਲ ਸਿੰਘ ਪ੍ਰਧਾਨ, ਆਰ ਡੀ ਸ਼ਰਮਾ ਆਦਿ ਵੀ ਪਹੁੰਚੇ ਸਨ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ ਕੀਤਾ| ਇਸ ਮੋਕੇ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ, ਸ਼੍ਰੋਮਣੀ ਅਕਾਲੀ ਦਲ ਕੌਮੀ ਮੀਤ ਪ੍ਰਧਾਨ ਬਾਬਾ ਅਜੀਤ ਸਿੰਘ, ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ, ਗੁਰਿੰਦਰਪਾਲ ਸਿੰਘ ਪੱਪੂ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸਾ, ਹਰਪ੍ਰੀਤ ਸਿੰਘ ਬੇਦੀ, ਭੁਪਿੰਦਰ ਸਿੰਘ ਭਿੰਦਾ,ਮਨਪ੍ਰੀਤ ਸਿੰਘ ਮੰਨਾ,ਬਲਜੀਤ ਸਿੰਘ ਛੱਤਵਾਲ, ਅਸ਼ਵਨੀ ਪਾਸੀ, ਦਲਜਿੰਦਰ ਸਿੰਘ ਘੁੰਮਣ,  ਬਲਵਿੰਦਰ ਸਿੰਘ ਭੁੱਲਰ, ਰਛਪਾਲ ਸਿੰਘ ਫੌਜੀ, ਮੁਖਤਿਆਰ ਸਿੰਘ ਚੀਮਾ, ਰਣਜੀਤ ਸਿਘ ਬਜਾਜ, ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਬਿੱਟਾ, ਮਹਿੰਦਰ ਸਿੰਘ ਸੰਧੂ, ਸਰਬਜੀਤ ਸਿੰਘ, ਰਾਜੀਵ ਕੁਮਾਰ ਸ਼ਰਮਾ, ਹਰਚਰਨ ਸਿੰਘ ਆਦਿ ਆਗੂ ਵਿਸ਼ੇਸ਼ ਤੌਰ ਤੇ ਮੌਜੂਦ ਸਨ|

..........
0
179 views    0 comment
0 Shares

ਕਾਂਗਰਸ ਸਰਕਾਰ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਨੂੰ ਲੈਕੇ ਕੇਵਲ ਗੁੰਮਰਾਹ ਕਰਦੀ ਰਹੀ ਹੈ-ਗਰਚਾ
ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਕਰੋੜਾਂ ਰੁਪਏ ਦੀ ਝੂਠੀ ਇਸ਼ਤਿਹਾਰਬਾਜੀ ਕੀਤੀ ਗਈ
ਲੁਧਿਆਣਾ, 2 ਜਨਵਰੀ (ਉਂਕਾਰ ਸਿੰਘ ਉੱਪਲ) ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਝੂਠ ਦੀ ਰਾਜਨੀਤੀ ਕਰਨ ਵਾਲਾ ਦਸਦਿਆਂ ਕਿਹਾ ਕਿ ਪੰਜਾਬ ਦੇ 36000 ਮੁਲਾਜਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਐਲਾਨ ਕਰਕੇ ਸੂਬੇ ਦੇ ਖਜਾਨੇ ਵਿੱਚੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਆਪਣੇ ਪਰਚਾਰ ਲਈ ਦਿੱਤੇ ਜਾ ਰਹੇ ਹਨ, ਹੁਣ 3 ਮਹੀਨੇ ਬਾਅਦ ਮੁੱਖ ਮੰਤਰੀ ਕਿਹ ਰਹੇ ਹਨ ਕਿ ਗਵਰਨਰ ਨੇ ਫਾਈਲ ਸਾਈਨ ਨਹੀਂ ਕੀਤੀ, ਅਸੀਂ ਉਹਨਾਂ ਖਿਲਾਫ ਧਰਨਾ ਦੇਣਾ ਹੈ, 10 ਦਿਨ ਫੇਰ ਲੰਘ ਜਾਣੇ ਹਨ ਇੰਨੇ ਨੂੰ ਚੋਣ ਜ਼ਾਬਤਾ ਲੱਗ ਜਾਵੇਗਾ ਤੇ ਮੁਲਾਜ਼ਮਾਂ ਧਰਨਿਆਂ ਜੋਗੇ ਰਿਹ ਜਾਣਗੇ|
 ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪਤਾ ਵੀ ਹੈ ਕਿ ਗਵਰਨਰ ਦੀ ਪ੍ਰਵਾਨਗੀ ਬਿਨਾਂ ਕੋਈ ਵੀ ਬਿੱਲ ਪਾਸ ਨਹੀਂ ਹੁੰਦਾ ਤਾਂ ਫੇਰ ਕਾਂਗਰਸ ਸਰਕਾਰ ਕਿਸ ਅਧਿਕਾਰ ਨਾਲ ਸਰਕਾਰੀ ਖਜਾਨੇ ਵਿੱਚੋਂ ਕਰੋੜਾਂ ਰੁਪਏ ਨਾਲ ਕੱਚਿਆਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸੜਕਾਂ ਤੇ ਬੋਰਡ, ਅਖਬਾਰਾਂ ਅਤੇ ਟੈਲੀਵਿਜ਼ਨ ਵਿੱਚ ਇਸ਼ਤਿਹਾਰਬਾਜੀ ਤੇ ਖਰਚ ਰਹੀ ਹੈ| ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਇਆ ਹੈ ਕਿ ਕਾਂਗਰਸ ਸਰਕਾਰ ਵਲੋਂ ਕੋਈ ਮੁਲਾਜ਼ਮ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ ਕੇਵਲ ਮੁਲਾਜ਼ਮਾਂ ਨੂੰ ਗੁਮੰਰਾਹ ਕੀਤਾ ਜਾ ਰਿਹਾ ਹੈ ਜਿਸਦਾ ਸੱਚ ਹੁਣ ਸਾਰਿਆਂ ਦੇ ਸਾਮਨੇ ਆ ਹੀ ਗਿਆ ਹੈ|

..........
1
310 views    0 comment
0 Shares

03 ਜਨਵਰੀ ਤੋਂ 15-18 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਣ ਦਾ ਆਗਾਜ਼ - ਸਿਵਲ ਸਰਜਨ ਡਾ. ਐਸ.ਪੀ. ਸਿੰਘ
- ਮਾਪਿਆਂ ਨੂੰ ਕੀਤੀ ਅਪੀਲ, ਬੱਚਿਆਂ ਦੇ ਟੀਕਾਕਰਣ ਲਈ ਆਉਣ ਅੱਗੇ
- ਯੂ.ਸੀ.ਐਚ.ਸੀ. ਜਵੱਦੀ ਵਿਖੇ ਹੋਵੇਗੀ ਰਸਮੀ ਸ਼ੁਰੂਆਤ - ਜ਼ਿਲ੍ਹਾ ਟੀਕਾਕਰਣ ਅਫ਼ਸਰ
ਲੁਧਿਆਣਾ, 02 ਜਨਵਰੀ (ਉਂਕਾਰ ਸਿੰਘ ਉੱਪਲ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ.ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ 03 ਜਨਵਰੀ, 2022 ਤੋਂ 15-18 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਣ ਸ਼ੁਰੂ ਕਰਨ ਜਾ ਰਹੇ ਹਾਂ।ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ.ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਟੀਕਾਕਰਣ ਨਿਰੰਤਰ ਜਾਰੀ ਹੈ ਅਤੇ ਲੁਧਿਆਣਵੀਆਂ ਦੇ ਸਹਿਯੋਗ ਸਦਕਾ ਪਹਿਲੀ ਡੋਜ ਦੀ ਪੂਰੀ ਪ੍ਰਾਪਤੀ ਕਰ ਲਈ ਗਈ ਹੈ।ਉਨ੍ਹਾ ਅੱਗੇ ਦੱਸਿਆ ਕਿ ਸੰਪੂਰਣ ਟੀਕਾਕਰਣ ਲਈ ਦੂਜੀ ਡੋਜ ਲਗਵਾਉਣੀ ਪੂਰੀ ਤਰ੍ਹਾਂ ਲਾਜ਼ਮੀ ਹੈ ਇਸ ਲਈ ਜਿਹੜੇ ਵਿਅਕਤੀਆਂ ਨੇ ਹਾਲੇ ਤੱਕ ਆਪਣੀ ਦੂਸਰੀ ਡੋਜ ਨਹੀਂ ਲਗਵਾਈ ਉਹ ਜਲਦ ਆਪਣੀ ਦੂਜੀ ਡੋਜ ਲਗਵਾ ਲੈਣ ਤਾਂ ਜੋ ਅਸੀ ਕੋਰੋਨਾ ਬਿਮਾਰੀ ਤੋਂ ਆਪਣਾ ਤੇ ਆਪਣਿਆਂ ਦਾ ਬਚਾ ਕਰ ਸਕੀਏ।ਡਾ. ਐਸ.ਪੀ. ਸਿੰਘ ਨੇ ਸਾਰੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਡਰ ਦੇ 15-18 ਸਾਲ ਤੱਕ ਦੇ ਬੱਚਿਆਂ ਦੇ ਟੀਕੇ ਜ਼ਰੂਰ ਲਗਵਾਉਣ ਅਤੇ ਬੱਚਿਆਂ ਨੂੰ ਵੀ ਟੀਕੇ ਲਗਵਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਇਹ ਟੀਕਾਕਰਣ ਸਿਵਲ ਹਸਪਤਾਲ ਲੁਧਿਆਣਾ, ਡਾ. ਅੰਬੇਦਕਰ ਭਵਨ, ਸਲੇਮ ਟਾਬਰੀ, ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂ.ਸੀ.ਐਚ.ਸੀ.), ਜਵੱਦੀ, ਯੂ.ਸੀ.ਐਚ.ਸੀ. ਸੁਭਾਸ਼ ਨਗਰ, ਯੂ.ਸੀ.ਐਚ.ਸੀ. ਸਿਵਲ ਸਰਜਨ ਦਫ਼ਤਰ ਲੁਧਿਆਣਾ, ਯੂ.ਸੀ.ਐਚ.ਸੀ. ਸ਼ਿਮਲਾਪੁਰੀ, ਜੱਚਾ-ਬੱਚਾ ਹਸਪਤਾਲ, ਚੰਡੀਗੜ੍ਹ ਰੋਡ ਵਰਧਮਾਨ, ਯੂ.ਸੀ.ਐਚ.ਸੀ. ਗਿਆਸਪੁਰਾ, ਸਬ ਡਵੀਜ਼ਨਲ ਹੈਲਥ ਸੈਂਟਰ (ਐਸ.ਡੀ.ਐਚ.), ਰਾਏਕੋਟ, ਸਮਰਾਲਾ, ਖੰਨਾ, ਜਗਰਾਓਂ ਅਤੇ ਸੀ.ਐਚ.ਸੀ. ਸੁਧਾਰ ਵਿਖੇ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਕੋਵੈਕਸੀਨ ਦਾ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਬੱਚੇ ਉਪਰੋਕਤ ਥਾਵਾਂ 'ਤੇ ਪੂਰਾ ਹਫ਼ਤਾ (ਐਤਵਾਰ ਤੋਂ ਬਿਨ੍ਹਾਂ) ਆਪਣਾ ਆਧਾਰ ਕਾਰਡ ਜਾਂ ਸਕੂਲ ਦਾ ਸਨਾਖ਼ਤੀ ਕਾਰਡ ਦਿਖਾ ਕੇ ਆਪਣਾ ਟੀਕਾਕਰਣ ਕਰਵਾ ਸਕਦੇ ਹਨ।ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੁਨੀਸ਼ਾ ਖੰਨਾ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਦੀ ਰਸਮੀ ਸੁਰੂਆਤ ਸਥਾਨਕ ਯੂ.ਸੀ.ਐਚ.ਸੀ. ਜਵੱਦੀ ਵਿਖੇ ਕੀਤੀ ਜਾਵੇਗੀ।

..........
0
639 views    0 comment
0 Shares

0
365 views    0 comment
0 Shares

ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਨੇ 25ਲਖ ਦੀ ਲਾਗਤ ਨਾਲ  ਖੰਨਾ ਵਿਖੇ ਸੀਵਰੇਜ ਪਾਈਪ ਲਾਈਨ ਦਾ ਉਦਘਾਟਨ ਕੀਤਾ।

ਖੰਨਾ (ਲੁਧਿਆਣਾ) 30 ਦਸੰਬਰ
ਖੰਨਾ ਸ਼ਹਿਰ ਨੂੰ ਸਾਫ਼ ਸੂਥਰਾ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਵੱਲੋਂ ਸ਼ਹਿਰ ਦੇ ਕੁਸ਼ਟ ਆਸ਼ਰਮ ਰੋਡ ਤੋਂ ਤਿਵਾੜੀ ਚੋੰਕ ਤੋਂ ਅਮਲੋਹ ਰੋਡ ਤੱਕ 25 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਪ ਲਾਈਨ ਦਾ ਉਦਘਾਟਨ ਕੀਤਾ।ਗੁਰਕੀਰਤ ਸਿੰਘ ਜੀ ਨੇ ਵਾਰਡ ਨੰਬਰ 11 ਦੇ ਐਮਸੀ ਅਮਿਤ ਤਿਵਾੜੀ ਜੀ ਦੀ ਅਗਵਾਈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੰਨਾ ਸ਼ਹਿਰ ਨੂੰ ਸਾਫ਼ ਬਣਾਉਣਾ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਗਲੀਆਂ ਚ ਪਾਣੀ ਨਾ ਖੜੇ, ਲੋਕਾਂ ਨੂੰ ਆਣ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ,ਇਹ ਉਹਨਾ ਦਾ ਇਕ ਹੋਰ ਕਦਮ ਸ਼ਹਿਰ ਨੂੰ ਵਿਕਸਿਤ ਬਣਾਉਣ ਦੇ ਸੁਪਨੇ ਵਲ ਸੀ।ਸ਼ਹਿਰਵਾਸੀਆਂ ਨੇ ਦੱਸਿਆ ਕਿ ਗੁਰਕੀਰਤ ਸਿੰਗਲ ਕੋਟਲੀ ਜੀ ਲਗਾਤਾਰ ਲੋਕਾਂ ਵਿੱਚ ਵਿਚਰ ਕੇ ਸ਼ਹਿਰ ਤੇ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਕੇ ਉਹਨਾ ਨੂੰ ਠੀਕ ਕਰਵਾ ਰਹੇ ਹਨ,ਜਿਸ ਨਾਲ ਸ਼ਹਿਰ ਵਾਸੀਆਂ ਦਾ ਗੁਰਕੀਰਤ ਜੀ ਤੇ ਭਰੋਸਾ ਹੋਰ ਡੂੰਘਾ ਹੁੰਦਾ ਜਾ ਰਿਹਾ।ਇਸ ਮੌਕੇ ਉਹਨਾ ਨਾਲ ਤਤਕਾਲੀ ਪ੍ਰਧਾਨ ਵਿਕਾਸ ਮੇਹਤਾ, ਵਾਰਡ ਨੰਬਰ 11 ਦੇ ਐਮਸੀ ਅਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ, ਜਿੰਮੀ, ਆਸ਼ੋਕਕੁਮਾਰ, ਗੁਰੀ, ਪੀ.ਏ ਨਵਜੋਤ ਸਿੰਘ, ਸੰਤੋਖ ਕੁਮਾਰ, ਪ੍ਰਥਮ ਮਲਹੋਤਰਾ

..........
0
342 views    0 comment
0 Shares

ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਤੇ ਖੋਜ ਲਈ ਚੇਅਰ ਸਥਾਪਿਤ ਹੋਵੇਗੀ-ਮੁੱਖ ਮੰਤਰੀ ਚੰਨੀ

 

ਸ੍ਰੀ ਚਮਕੌਰ ਸਾਹਿਬ, 25 ਦਸੰਬਰ:

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿ੍ਰਸਮਸ ਦੇ ਸ਼ੁਭ ਮੌਕੇ ’ਤੇ ਪੰਜਾਬੀਆਂ ਵਿਸ਼ੇਸ਼ ਕਰਕੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।  ਕਿ੍ਰਸਮਸ ਮੌਕੇ ਸ੍ਰੀ ਚਮਕੌਰ ਸਾਹਿਬ ਵਿਖੇ ਰਮਨ ਹੰਸ ਮਿਨੀਸਟਰੀ ਵਲੋਂ ਕਰਵਾਏ ਧਾਰਮਿਕ ਸਮਾਗਮ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਅਤੇ ਖੋਜ ਲਈ ਪੰਜਾਬ ਦੀ ਕਿਸੇ ਇਕ ਯੂਨੀਵਰਸਿਟੀ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ। ਉਨਾਂ ਨੇ ਰਮਨ ਹੰਸ ਮਿਨੀਸਟਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਿ੍ਰਸਮਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ’ਤੇ ਮਨਾਇਆ ਜਾਂਦਾ ਹੈ, ਕੇਵਲ ਈਸਾਈਆਂ ਲਈ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕਾਂ ਲਈ ਵੀ ਪਵਿੱਤਰ ਮੌਕਾ ਹੈ। ਉਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ, ਪਿਆਰ, ਸਦਭਾਵਨਾ ਅਤੇ ਮਿਲਵਰਤਣ ਦੀਆਂ ਦਿੱਤੀਆਂ ਸਿੱਖਿਆਵਾਂ ਦੀ ਅਜੋਕੇ ਸੰਦਰਭ ਵਿੱਚ ਵੀ ਪੂਰੀ ਸਾਰਥਿਕਤਾ ਹੈ।ਵੋਆਇਸ ਆਫ ਪੀਸ ਮਿਨੀਸਟਰੀ ਵਲੋਂ ਕਰਵਾਏ ਸਮਾਗਮ ਮੌਕੇ ਵੀ ਮੁੱਖ ਮੰਤਰੀ ਪੰਜਾਬ ਵਲੋਂ ਲੰਗਰ ਹਾਲ ਲਈ 10 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਗਿਆ। ਉਨਾਂ ਕਿਹਾ ਕਿ ਅਜਿਹੇ ਸ਼ੁੱਭ ਮੌਕਿਆਂ ਜਿੱਥੇ ਸੰਪਰਦਾਇਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ, ਉਥੇ ਹੀ ਮਨੁੱਖਤਾ ਦੀ ਸੇਵਾ ਭਾਵਨਾ ਪ੍ਰਤੀ ਵੀ ਸਮਾਜ ਪ੍ਰੇਰਿਤ ਹੁੰਦਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਧਰਮ-ਨਿਰਪੱਖ ਪਾਰਟੀ ਹੈ ਜੋ ਬਰਾਬਰੀ ਦੇ ਸਿਧਾਂਤ ਉਤੇ ਡਟ ਕੇ ਖੜੀ ਹੈ। ਉਨਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਹਰ ਤਿਉਹਾਰ ਇਕਜੁਟ ਹੋ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ। ਇਸ ਉਪਰੰਤ ਮੁੱਖ ਮੰਤਰੀ ਚੰਨੀ ਗੁਰੂਦੁਆਰਾ ਸ੍ਰੀ ਕਤਲਗੜ ਸਾਹਿਬ, ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

..........
0
0 views    0 comment
0 Shares

ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ

- ਮਿ੍ਰਤਕ ਬਰਖਾਸਤ ਪੁਲਿਸ ਕਰਮਚਾਰੀ ਦੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋਣ ਦਾ ਸ਼ੱਕ

-ਪੂਰੀ ਸਾਜਿਸ ਦਾ ਪਰਦਾਫਾਸ ਕਰਨ ਲਈ ਪੁਲਿਸ ਨੂੰ ਵੱਖ ਵੱਖ ਪੜਾਵਾਂ ’ਤੇ ਮਿਲੀ ਸਫ਼ਲਤਾ

 

- ਡੀਜੀਪੀ ਸਿਧਾਰਥ ਚਟੋਪਾਧਿਆਏ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੁਧਿਆਣਾ ਬਲਾਸਟ ਕੇਸ ਨੂੰ ਸਫਲਤਾਪੂਰਵਕ ਸੁਲਝਾਉਣ ਲਈ ਪੰਜਾਬ ਪੁਲਿਸ ਨੂੰ ਦਿੱਤੀ ਵਧਾਈ

 

ਸੂਬੇ ਵਿੱਚ ਸੁਰੱਖਿਅਤ ਅਤੇ ਸਾਂਤੀਪੂਰਨ ਮਾਹੌਲ ਬਣਾ ਕੇ ਰੱਖਣਾ ਸਾਡੀ ਤਰਜੀਹ: ਡੀ.ਜੀ.ਪੀ.

 

ਚੰਡੀਗੜ/ਲੁਧਿਆਣਾ, 25 ਦਸੰਬਰ:

 ਪੰਜਾਬ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਮਿ੍ਰਤਕ ਦੀ ਪਛਾਣ ਗਗਨਦੀਪ ਸਿੰਘ (31) ਵਾਸੀ ਖੰਨਾ ਵਜੋਂ ਕੀਤੀ ਗਈ ਹੈ, ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ ਅਤੇ ਉਸ ਦੇ ਕਬਜੇ ’ਚੋਂ 385 ਗ੍ਰਾਮ ਹੈਰੋਇਨ ਬਰਾਮਦ ਹੋਣ ਉਪਰੰਤ ਉਸਨੂੰ ਅਗਸਤ 2019 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸਿਧਾਰਥ ਚਟੋਪਾਧਿਆਏ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਪੰਜਾਬ ਪੁਲਿਸ ‘ਤੇ ਮਾਣ ਹੈ, ਜਿਸ ਨੇ ਲੁਧਿਆਣਾ ਬੰਬ ਧਮਾਕੇ ਦੇ ਕੇਸ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਫਲਤਾਪੂਰਵਕ ਸੁਲਝਾ ਲਿਆ ਹੈ।” ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੇ ਜ਼ਿਲਾ ਕੋਰਟ ਕੰਪਲੈਕਸ ਦੇ ਜਨਤਕ ਪਖਾਨੇ ’ਚ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜਖਮੀ ਹੋ ਗਏ। ਜਦੋਂ ਧਮਾਕਾ ਹੋਇਆ ਤਾਂ ਜ਼ਿਲਾ ਅਦਾਲਤ ਦੀ ਕਾਰਵਾਈ ਆਮ ਵਾਂਗ ਚੱਲ ਰਹੀ ਸੀ ਅਤੇ ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਜਨਤਕ ਪਖ਼ਾਨੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਇਮਾਰਤ ਦੀਆਂ ਕਈ ਖਿੜਕੀਆਂ ਦੇ ਸੀਸੇ ਚਕਨਾਚੂਰ ਹੋ ਗਏ।ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੱਸਿਆ ਕਿ ਪੋਸਟ ਮਾਰਟਮ ਦੌਰਾਨ ਪੁਲਿਸ ਮਰਨ ਵਾਲੇ ਵਿਅਕਤੀ ਦੀ ਸੱਜੀ ਬਾਂਹ ’ਤੇ ਬਣੇ ਟੈਟੂ ਦੇ ਨਿਸ਼ਾਨ ਤੋਂ ਮਿ੍ਰਤਕ ਦੀ ਪਛਾਣ ਕਰ ਸਕੀ। ਉਨਾਂ ਕਿਹਾ ਕਿ ਵੱਖਰੇ ਤੌਰ ’ਤੇ ਲਾਸ ਦੇ ਡੀਐਨਏ ਨਮੂਨੇ ਵੀ ਲਏ ਗਏ। ਉਨਾਂ ਦੱਸਿਆ ਕਿ ਮੁਲਜਮ ਗਗਨਦੀਪ ਸਿੰਘ ਥਾਣਾ ਸਦਰ ਖੰਨਾ ਵਿਖੇ ਮੁਨਸੀ ਵਜੋਂ ਕੰਮ ਕਰਦਾ ਸੀ ਜਿਸ ਦੌਰਾਨ ਉਸ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਥਾਣਾ ਐਸ.ਟੀ.ਐਫ, ਐਸ.ਏ.ਐਸ ਨਗਰ ਮੁਹਾਲੀ ਵਿਖੇ ਐਨ.ਡੀ.ਪੀ.ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਇਸ ਕੇਸ ’ਤੇ ਸੁਣਵਾਈ ਚੱਲ ਰਹੀ ਹੈ। ਉਨਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਲੁਧਿਆਣਾ ਜੇਲ ਵਿੱਚ ਦੋ ਸਾਲ ਬਿਤਾਉਣ ਤੋਂ ਬਾਅਦ ਉਹ ਸਤੰਬਰ 2021 ਵਿੱਚ ਜਮਾਨਤ ’ਤੇ ਰਿਹਾਅ ਹੋ ਗਿਆ ਸੀ ਅਤੇ ਉਸ ਨੇ 24 ਦਸੰਬਰ 2021 ਨੂੰ ਮੁੜ ਅਦਾਲਤ ਵਿੱਚ ਪੇਸ ਹੋਣਾ ਸੀ। ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜਮ ਗਗਨਦੀਪ ਅਦਾਲਤ ਵਿੱਚ ਡਰ ਅਤੇ ਦਹਿਸਤ ਪੈਦਾ ਕਰਨਾ ਚਾਹੁੰਦਾ ਸੀ। ਇਸ ਘਟਨਾ ਪਿੱਛੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਸਬੰਧਾਂ ਬਾਰੇ ਡੀਜੀਪੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ, “ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸੀ ਗਗਨਦੀਪ ਦੇ ਜੇਲ ਵਿੱਚ ਬੰਦ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋ ਸਕਦੇ ਹਨ, ਜਿਨਾਂ ਨੇ ਸੂਬੇ ਦੀ ਸਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਦਾਲਤੀ ਕੰਪਲੈਕਸ ਨੂੰ ਨਿਸਾਨਾ ਬਣਾਉਣ ਲਈ ਦੋਸ਼ੀ ਦੀ ਵਰਤੋਂ ਕੀਤੀ।“ ਡੀਜੀਪੀ ਨੇ ਕਿਹਾ ਕਿ ਧਮਾਕੇ ਲਈ ਵਰਤੀ ਗਈ ਸਮੱਗਰੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਨਮੂਨੇ ਫੋਰੈਂਸਿਕ ਲੈਬ ਨੂੰ ਭੇਜੇ ਗਏ ਹਨ। ੳਨਾਂ ਕਿਹਾ, “ਐਨਐਸਜੀ ਦੀ ਇੱਕ ਟੀਮ ਅਤੇ ਸੂਬੇ ਦੇ ਫੋਰੈਂਸਿਕ ਮਾਹਰਾਂ ਨੂੰ ਧਮਾਕੇ ਤੋਂ ਬਾਅਦ ਦੀ ਜਾਂਚ ਕਾਰਵਾਈ ਲਈ ਬੁਲਾਇਆ ਗਿਆ।’’ ਡੀਜੀਪੀ ਨੇ ਅੱਗੇ ਕਿਹਾ, ਧਮਾਕੇ ਵਾਲੀ ਥਾਂ ’ਤੇ ਮਲਬੇ ਨੂੰ ਯੋਜਨਾਬੱਧ ਤਰੀਕੇ ਨਾਲ ਹਟਾਉਣ ਦੇ ਦੌਰਾਨ ਫੋਰੈਂਸਿਕ ਟੀਮ ਨੇ ਕੁਝ ਮਹੱਤਵਪੂਰਨ ਸੁਰਾਗ ਜਿਵੇਂ ਕਿ ਨੁਕਸਾਨੇ ਗਏ ਮੋਬਾਈਲ ਸੈੱਟ ਅਤੇ ਮਿ੍ਰਤਕ ਦੇ ਸਰੀਰ ’ਤੇ ਸੜੇ ਹੋਏ ਕੱਪੜੇ ਤੋਂ ਇਲਾਵਾ ਹੋਰ ਸਬੂਤ ਇਕੱਠੇ ਕੀਤੇ। ਜ਼ਿਕਰਯੋਗ ਹੈ ਕਿ ਡੀਜੀਪੀ ਨੇ ਖੁਦ ਵੀ ਉਸ ਕੋਰਟ ਕੰਪਲੈਕਸ ਦਾ ਦੌਰਾ ਕੀਤਾ, ਜਿੱਥੇ ਇਹ ਧਮਾਕਾ ਹੋਇਆ ਸੀ ਅਤੇ ਜ਼ਿਲਾ ਅਤੇ ਸੈਸਨ ਜੱਜ, ਲੁਧਿਆਣਾ ਨਾਲ ਮੀਟਿੰਗ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਵੀ ਲਿਆ। ਡੀਜੀਪੀ ਨੇ ਸੁੱਕਰਵਾਰ ਨੂੰ ਫੀਲਡ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਨੂੰ ਸੂਬੇ ਵਿੱਚ ਕਿਸੇ ਵੀ ਹੋਰ ਅੱਤਵਾਦੀ ਹਮਲੇ ਨੂੰ ਰੋਕਣ ਲਈ ਪੂਰੀ ਚੌਕਸੀ ਰੱਖਣ ਦੇ ਨਿਰਦੇਸ ਦਿੱਤੇ। ਮੁਲਜਮ ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਅਨੁਸਾਰ ਧਮਾਕੇ ਵਾਲੇ ਦਿਨ ਗਗਨਦੀਪ ਸਵੇਰੇ 9.30 ਵਜੇ ਘਰੋਂ ਨਿਕਲਿਆ ਸੀ ਅਤੇ ਉਸ ਦਾ ਮੋਬਾਈਲ ਉਦੋਂ ਤੋਂ ਬੰਦ ਸੀ। ਉਸਨੇ ਗਗਨਦੀਪ ਦੀ ਬਾਂਹ ’ਤੇ ਬਣੇ ਟੈਟੂ ਦੇ ਨਿਸਾਨ ਅਤੇ ਉਸ ਦੁਆਰਾ ਪਹਿਨੇ ਕੱਪੜਿਆਂ ਨੂੰ ਪਛਾਣ ਲਿਆ। ਇਸ ਸਬੰਧ ਵਿੱਚ ਥਾਣਾ ਡਵੀਜਨ ਨੰਬਰ 5, ਲੁਧਿਆਣਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302, 307 ਅਤੇ 124-ਏ ਅਤੇ ਵਿਸਫੋਟਕ ਪਦਾਰਥ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਬਾਰੇ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਮਿਤੀ 23 ਦਸੰਬਰ, 2021 ਪਹਿਲਾਂ ਹੀ ਦਰਜ ਹੈ। 

..........
0
0 views    0 comment
0 Shares

ਜੁਆਇੰਟ ਐਕਸਨ ਕਮੇਟੀ ਸਿਹਤ ਵਿਭਾਗ ਪੰਜਾਬ ਦੇ ਸੱਦੇ ਤੇ ਪੈਰਾਮੈਡੀਕਲ ਕਾਮਿਆ ਵੱਲੋ ਸਿਵਲ ਸਰਜਨ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ 

ਸਮੁੱਚੇ ਪੈਰਾਮੈਡੀਕਲ ਕਾਮਿਆ ਨੇ ਆਪਣੇ ਕੱਟੇ ਹੋਏ ਭੱਤਿਆਂ ਦੇ ਵਿਰੋਧ ਵਿੱਚ ਸਿਵਲ ਸਰਜਨ ਲੁਧਿਆਣਾ ਰਾਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਸਮੁੱਚੇ ਕੇਡਰ ਵੱਲੋ ਮੰਗ ਪੱਤਰ ਭੇਜਿਆ ਗਿਆ ਤੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ 
ਸਮੁੱਚੇ ਕੇਡਰ ਵੱਲੋ ਸਿਹਤ ਸੇਵਾਵਾ ਦਾ ਜਾਇਜ਼ ਮੰਗਾ ਨਾ ਮੰਗਣ ਤੱਕ ਬਾਈਕਾਟ ਕੀਤਾ ਗਿਆ ਸਰਕਾਰ ਵੱਲੋ ਸਰਕਾਰੀ ਮੁਲਾਜਮਾ ਦੇ 37 ਤਰਾ ਦੇ ਭੱਤੇ ਕੱਟੇ ਗਏ,ਲੰਗੜਾ ਪੇ ਕਮਿਸਨ,ਪੇਸ ਕੀਤਾ ਗਿਆ ਐਨ.ਆਰ.ਐਚ.ਐਮ,ਸਮੁੱਚੇ ਕਾਮਿਆ ਦਾ ਕਈ ਸਾਲਾ ਤੋਂ ਸੋਸਨ ਕੀਤਾ ਜਾ ਰਿਹਾ ਹੈ ਤੇ ਉਹ ਸੜਕਾਂ ਤੇ ਰੁੱਲ ਰਹੇ ਹਨ ਸਰਕਾਰ ਵੱਲੋਂ ਇਹਨਾ ਕਰਮਚਾਰੀਆ ਤੇ ਬੇਤਹਾਸਾ ਤਸੱਦਦ ਕੀਤਾ ਜਾ ਰਿਹਾ ਹੈ ਤੇ ਵੱਖ ਵੱਖ ਹੋਰ ਮੰਗਾ ਦੇ ਰੋਸ ਵੱਜੋ ਰੋਸ ਪ੍ਰਗਟ ਕੀਤਾ ਗਿਆ ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਵੱਲੋਂ ਸਿਹਤ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ *27 ਦਸੰਬਰ ਨੂੰ ਮੰਗ ਪੱਤਰ ਹਲਕੇ ਦੇ ਐਮ ਐਲ ਏ ਨੂੰ ਦਿੱਤੇ ਜਾਣਗੇ ਅਤੇ 28 ਦਸੰਬਰ ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ 34 ਏ ਵਿਖੇ  ਰੋਸ ਧਰਨਾ ਮਾਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ ਇਸ ਮੋਕੇ ਤੇ ਕੁਲਪ੍ਰੀਤ ਸਿੰਘ ਸਮਰਾ ਜਿਲਾ ਪ੍ਰਧਾਨ ,ਸਰਬਜੀਤ ਸਿੰਘ ਜਿਲਾ ਪ੍ਰਧਾਨ ਰੇਡੀਓ ਗਰਾਫਰ,ਗੁਰਦੀਪ ਸਿੰਘ ਜਿਲਾ ਪ੍ਰਧਾਨ ਫਾਰਮੇਸੀ ਆਫਸਰ,ਜਗਦੀਸ ਰਾਣਾ ਜਿਲਾ ਪ੍ਰਧਾਨ ਸੀਨੀਅਰ ਲੈਬ-ਟੈਕਨੀਸੀਅਨ,ਰਕੇਸ ਕੁਮਾਰ ਪ੍ਰਧਾਨ PSMU ਜਿਲਾ ਲੁਧਿਆਣਾ ,ਰਮੇਸ ਰਾਏਕੋਟ,ਦਰਸਨ ਸਿੰਘ ਸੁਧਾਰ,ਰਵੀ ਦੱਤ,ਸੰਜੀਵ ਕੁਮਾਰ,ਅਮਨਦੀਪ ਸਿੰਘ ਹਠੂਰ,ਜਸਵੀਰ ਸਿੰਘ ,ਯਾਦਵਿੰਦਰ ਸਿੰਘ ,ਜਸਵਿੰਦਰ ਸਿੰਘ ,ਸਤਵੰਤ ਸਿੰਘ , ਭੁਪਿੰਦਰ ਸਿੰਘ ਆਦਿ ਹਾਜਰ ਸਨ।

..........
0
167 views    0 comment
0 Shares

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਸਿਵਲ ਸਰਜਨ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

ਲੁਧਿਆਣਾ, 25 ਦਸੰਬਰ -ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਵੱਲੋਂ ਸਥਾਨਕ ਸਿਵਲ ਸਰਜਨ ਦਫ਼ਤਰ ਤੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ.ਸੋਨੀ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ, ਜ਼ਿਲ੍ਹੇ ਭਰ ਵਿੱਚ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਡਾ. ਸਿੰਘ ਨੇ ਦੱਸਿਆ ਕਿ ਇਹ ਵੈਨ ਜ਼ਿਲ੍ਹੇ ਭਰ ਦੇ ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕਾਂ ਨੂੰ ਗੈਰ-ਸੰਚਾਰੀ ਬਿਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਆਦਿ ਸਬੰਧੀ ਜਾਗਰੂਕ ਕਰੇਗੀ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਗੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ 25 ਤੋਂ 29 ਦਸੰਬਰ, 2021 ਤੱਕ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਵੈਨ 26 ਦਸੰਬਰ ਨੂੰ ਮਾਛੀਵਾੜਾ ਸਾਹਿਬ, 27 ਨੂੰ ਪਾਇਲ, 28 ਨੂੰ ਮਲੌਦ ਅਤੇ 29 ਦਸੰਬਰ ਨੂੰ ਖੰਨਾ ਵਿਖੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਮੌਕੇ ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸਟਾਫ ਵੀ ਮੌਜੂਦ ਸੀ।

..........
0
0 views    0 comment
0 Shares

ਸਿਹਤ ਵਿਭਾਗ ਵੱਲੋ ਲੋਕਾ ਨੂੰ ਬੀਮਾ ਯੋਜਨਾ ਰਾਸੀ ਤੋ ਜਾਗਰੂਕ ਕੀਤਾ।

ਲੁਧਿਆਣਾ,24 ਦਸੰਬਰ ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਅੱਜ ਆਮ ਲੋਕਾਂ ਨੂੰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਤੱਕ ਦੇ ਇਲਾਜ ਲਈ ਦਿੱਤੀ ਜਾ ਰਹੀ ਬੀਮਾ ਰਾਸੀ ਸੰਬੰਧੀ ਜਾਗਰੂਕ ਕਰਨ ਲਈ ਅੱਜ ਸਿਵਲ ਸਰਜਨ ਦਫ਼ਤਰ ਤੋਂ ਵੈਨ ਨੂੰ ਝੰਡੀ ਦੇ ਰਵਾਨਾ ਕੀਤਾ ਗਿਆ | ਇਸ ਮੌਕੇ ਡਾ ਸਿੰਘ ਨੇ ਦਸਿਆ ਕਿ ਇਹ ਵੈਨ ਜ਼ਿਲ੍ਹੇ ਭਰ ਦੇ ਪਿੰਡਾਂ ਅਤੇ ਸ਼ਹਿਰ ਅਤੇ ਕਸਬਿਆਂ ਜਾ ਕੇ ਆਮ ਲੋਕਾਂ ਨੂੰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਸੰਬੰਧੀ ਜਾਗਰੁਕ ਕਰੇਗੀ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ  ਦੱਸਿਆ ਕਿ ਇਸ ਸਕੀਮ ਤਹਿਤ ਆਉਣ ਵਾਲੇ ਆਮ ਲੋਕ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ | ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਸ਼ਾਮਿਲ ਜਿਨ੍ਹਾਂ ਵਿਚ ਦਾਖਲ ਮਰੀਜ਼ਾਂ ਦਾ ਇਸ ਸਕੀਮ ਤਹਿਤ ਮੁਫਤ ਇਲਾਜ ਕੀਤਾ ਜਾਂਦਾ ਹੈ | ਸਾਰੇ ਯੋਗ ਲਾਭਪਾਤਰੀ ਅਪਣਾ ਜਲਦ ਤੋ ਜਲਦ ਈ ਕਾਰਡ ਬਣਾ ਕੇ ਇਸ ਸਕੀਮ ਤਹਿਤ ਅਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੇੜੇ ਦੇ ਸਰਕਾਰੀ ਹਸਪਤਾਲ ਜਾਕੇ ਇਸ ਸਕੀਮ ਪ੍ਰਤੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਇਸ ਮੌਕੇ ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸਟਾਫ਼ ਹਾਜ਼ਰ ਸੀ |

..........