ਜਿਲ੍ਹੇ ਭਰ ਵਿੱਚ ਲੱਗਣ ਵਾਲੇ ਅੱਖਾਂ ਦੇ ਮੁਫਤ ਕੈਂਪਾਂ ਦਾ ਲੋਕ ਲੈਣ ਲਾਭ– ਡਾ. ਔਲਖ
ਆਯੂਸ਼ਮਾਨ ਕਾਰਡ ਧਾਰਕਾਂ ਦੇ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ
ਲੁਧਿਆਣਾ 3 ਜੁਲਾਈ (ਉਂਕਾਰ ਸਿੰਘ ਉੱਪਲ) ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਤਹਿਤ ਜਿਲ੍ਹੇ ਦੇ ਵੱਖ—ਵੱਖ ਹਸਪਤਾਲਾਂ ਵਿਚ ਅੱਖਾਂ ਦੇ ਮੁਫ਼ਤ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ।ਸਿਹਤ ਵਿਭਾਗ ਵੱਲੋ ਅੱਖਾਂ ਦੀ ਜਾਂਚ ਦੇ ਵਿਸੇਸ਼ ਕੈਂਪ ਲਗਾਏ ਜਾ ਰਹੇ ਹਨ।ਇਹ ਕੈਂਪ 10 ਜੁਲਾਈ ਨੂੰ ਮੱਲ੍ਹੀਪੁਰ (ਸੀ ਐਚ ਸੀ ਪਾਇਲ) ਅਤੇ 10 ਜੁਲਾਈ ਨੂੰ ਹੀ ਸੀ ਐਚ ਸੀ ਸਾਹਨੇਵਾਲ, 17 ਜੁਲਾਈ ਨੂੰ ਸੀ ਐਚ ਸੀ ਸਿੱਧਵਾ ਬੇਟ, 23 ਜੁਲਾਈ ਨੂੰ ਸੀ ਐਚ ਸੀ ਮਾਛੀਵਾੜਾ, 24 ਜੁਲਾਈ ਨੂੰ ਸੀ ਐਚ ਸੀ ਮਾਨੂੰਪੁਰ ਅਤੇ 31 ਜੁਲਾਈ ਨੂੰ ਸੀ ਐਚ ਸੀ ਹਠੂਰ ਵਿਖੇ ਲਗਾਏ ਜਾ ਰਹੇ ਹਨ।ਇਹਨਾਂ ਕੈਪਾਂ ਵਿਚ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਚਿੱਟੇ ਮੋਤੀਆ ਤੋਂ ਪੀੜਤ, ਆਯੂਸ਼ਮਾਨ ਕਾਰਡ ਧਾਰਕਾਂ ਦੇ ਮੁਫ਼ਤ ਅਪਰੇਸ਼ਨ ਵੀ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਜਾਣਗੇ।ਇਹਨਾਂ ਕੈਂਪਾਂ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਹਰਲੀਨ ਕੌਰ , ਡਾਕਟਰ ਅਮਨਦੀਪ ਕੌਰ, ਡਾਕਟਰ ਚਿਰਨਜੀਵ ਸਿੰਘ, ਅਪਥਾਲਮਿਕ ਅਫਸਰ ਰਵੀ ਬਾਲਾ, ਕਵਿਤਾ ਕਮਲ ਅਤੇ ਜਸਵਿੰਦਰ ਕੌਰ ਆਪਣੀਆਂ ਸੇਵਾਵਾਂ ਦੇਣਗੇ।ਇਸ ਮੌਕੇ ਡਾ. ਔਲਖ ਨੇ ਆਮ ਲੋਕਾਂ ਨੂੰ ਇਹਨਾਂ ਕੈਪਾਂ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ।