logo

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਟਿੱਬਾ ਰੋਡ ਵਿਖੇ ਇੱਕ ਰੋਡ ਸ਼ੋ ਲੈਣਗੇ ਹਿੱਸਾ

ਰੋਡ ਸ਼ੋ ਤੋਂ ਬਾਅਦ ਮੁੱਖ ਮੰਤਰੀ ਇਲਾਕਾ ਵਾਸੀਆਂ ਨੂੰ ਕਰਨਗੇ ਸੰਬੋਧਨ -ਵਿਧਾਇਕ ਗਰੇਵਾਲ

ਲੁਧਿਆਣਾ:19 ਮਈ (ਉਂਕਾਰ ਸਿੰਘ ਉੱਪਲ) ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੋਕ ਸਭਾ ਚੋਣਾਂ ਚ ਵੱਖ -ਵਖ ਸ਼ਹਿਰਾਂ ਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਚ ਡਟੇ ਹੋਏ ਹਨ , ਇਸੇ ਹੀ ਲੜੀ ਤਹਿਤ 20 ਮਈ ਸੋਮਵਾਰ ਨੂੰ ਮੁੱਖ ਮੰਤਰੀ ਹਲਕਾ ਪੂਰਵੀ ਦੇ ਟਿੱਬਾ ਰੋਡ ਵਿਖੇ ਇੱਕ ਰੋਡ ਸ਼ੋ ਚ ਹਿੱਸਾ ਲੈਣਗੇ ਅਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਨਗੇ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਦੱਸਿਆ ਕਿ ਸੋਮਵਾਰ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਟਿੱਬਾ ਰੋਡ ਵਿਖੇ ਇੱਕ ਰੋਡ ਸ਼ੋਅ 'ਚ ਹਿੱਸਾ ਲੈਣਗੇ ਅਤੇ ਇਸ ਤੋਂ ਇਲਾਵਾ ਰੋਡ ਸ਼ੋ ਚ ਹਿੱਸਾ ਲੈਣ ਵਾਲੇ ਇਲਾਕਾ ਵਾਸੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨਗੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦਾ ਪਿਆਰ ਸਤਿਕਾਰ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਜਿੱਤ ਤੈਅ ਹੈ , ਉਹਨਾਂ ਦੱਸਿਆ ਕਿ ਆਪ ਉਮੀਦਵਾਰ ਪੱਪੀ ਦੇ ਚੋਣ ਪ੍ਰਚਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਆਪ ਵਰਕਰਾਂ ਅਤੇ ਆਗੂਆਂ ਦੀ ਹੌਸਲਾ ਅਫਜ਼ਾਈ ਲਈ ਮੁੱਖ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਫੇਰੀ ਤੇ ਆ ਰਹੇ ਹਨ । ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਵਾਗਤ ਲਈ ਪਾਰਟੀ ਵਰਕਰ ਅਤੇ ਉਨਾਂ ਦੀ ਸਾਰੀ ਟੀਮ ਉਸ ਘੜੀ ਦਾ ਇੰਤਜ਼ਾਰ ਕਰ ਰਹੀ ਹੈ।

0
0 views