logo

ਸੈਂਟਰਲ ਸਬ ਡਵੀਜ਼ਨ ਦੇ ਏਰੀਏ ਵਿਚ ਦੇਰ ਰਾਤ ਕੀਤੀ ਫਾਇਰਿੰਗ ਦਾ ਦੋਸ਼ੀ 24 ਘੰਟੇ ਵਿਚ ਗਿਰਫ਼ਤਾਰ,ਵਾਰਦਾਤ ਵਿਚ ਵਰਤਇਆ ਹਥੀਆਰ 32 ਬੋਰ ਪਿਸਟਲ ਸਮੇਤ

ਸੈਂਟਰਲ ਸਬ ਡਵੀਜ਼ਨ ਦੇ ਏਰੀਏ ਵਿਚ ਦੇਰ ਰਾਤ ਕੀਤੀ ਫਾਇਰਿੰਗ ਦਾ ਦੋਸ਼ੀ 24 ਘੰਟੇ ਵਿਚ ਗਿਰਫ਼ਤਾਰ,ਵਾਰਦਾਤ ਵਿਚ ਵਰਤਇਆ ਹਥੀਆਰ 32 ਬੋਰ ਪਿਸਟਲ ਸਮੇਤ 2 ਜਿੰਦਾ ਰੋਂਦ ਬਰਾਮਦ 

ਲੁਧਿਆਣਾ (ਉਂਕਾਰ ਸਿੰਘ ਉੱਪਲ) ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ. ਪੀ. ਐਸ ਕਮਿਸ਼ਨਰ ਪੁਲਿਸ ਲੁਧਿਆਣਾ  ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ,ਸ਼੍ਰੀ ਸਿਮਰਤ ਪਾਲ ਸਿੰਘ ਢੀਂਡਸਾ ਪੀ ਪੀ ਐਸ , ਡੀ ਸੀ ਪੀ ਲੁਧਿਆਣਾ ਸ਼੍ਰੀ ਪਰਮਿੰਦਰ ਸਿੰਘ ਹੀਰ ਪੀ ਪੀ ਸੀ ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 1 ਲੁਧਿਆਣਾ ਦੀ ਨਿਗਰਾਨੀ ਹੇਠ ਸ਼੍ਰੀ ਹਰਸਿਮਰਤ ਸਿੰਘ ਪੀ ਪੀ ਐਸ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ , ਇੰਸ ਸਤਪਾਲ ਮੁੱਖ ਅਫਸਰ ਥਾਣਾ ਡਿਵੀਜ਼ਨ ਨੰ: 2 ਲੁਧਿਆਣਾ ਦੀ ਅਗਵਾਈ ਹੇਠ ਥਾਣਾ ਡਿਵੀਜ਼ਨ ਨੰ: 2 ਲੁਧਿਆਣਾ ਦੀ ਪੁਲਿਸ ਪਾਰਟੀ ਵਲੋਂ ਦੇਰ ਰਾਤ ਹੋਈ ਫਾਇਰਿੰਗ ਦਾ ਦੋਸ਼ੀ 24 ਘੰਟੇ ਵਿਚ ਗਿਰਫ਼ਤਾਰ ਕਰਨ ਅਤੇ ਦੋਸ਼ੀ ਪਾਸੋ ਵਾਰਦਾਤ ਵਿਚ ਵਰਤਿਆ ਹਥਿਆਰ 32 ਬਾਰੇ ਪਿਸਟਲ ਸਮੇਤ 2 ਜਿੰਦਾ ਰੌਂਦ ਬਰਾਮਦ ਕਰਨ ਵਿਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਇਸ ਸਬੰਧੀ ਥਾਣਾ  ਡਿਵੀਜ਼ਨ ਨੰ: 2 ਲੁਧਿਆਣਾ ਵਿੱਚ ਮੁਕਦਮਾ ਨੰਬਰ 03 ਮਿਤੀ 6-1-2022 ਅ/ਧ 307 I P C sec, 25/27.54.59 Arm act ਥਾਣਾ ਡਿਵੀਜ਼ਨ ਨੰ:2 ਲੁਧਿਆਣਾ ਦਰਜ ਰਜਿਸਟਰਡ ਕੀਤਾ ਹੈ। 

ਬ੍ਰਾਮਦਗੀ :-ਵਾਰਦਾਤ ਵਿਚ ਵਰਤਿਆ ਇਕ 32 ਬੋਰ ਲਾਇਸੰਸੀ ਪਿਸਟਲ ਸਮੇਤ 2 ਜਿੰਦਾ ਰੌਂਦ ।
ਗਿਰਫਤਾਰੀ ਦੋਸ਼ੀ :-ਹਰਿੰਦਰ  ਸਿੰਘ ਵਿਰਕ ਪੁੱਤਰ ਲਖਮੀਰ ਸਿੰਘ ਵਾਸੀ ਪਿੰਡ ਰੌਸ਼ਨ ਵਾਲ ਥਾਣਾ ਭਵਾਨੀਗੜ੍ਹ ਸੰਗਰੂਰ ,ਹਾਲ ਵਾਸੀ ਕਿਰਾਏਦਾਰ ਸੁਰਜੀਤ ਕੌਰ ਦਾ ਮਕਾਨ ਦਸ਼ਮੇਸ਼ ਕਲੋਨੀ ਪਿੰਡ  ਆਲਮਗੀਰ ਲੁਧਿਆਣਾ ।
ਦੋਸ਼ੀ ਦੇ ਖਿਲਾਫ ਪਹਿਲਾ ਦਰਜ ਮੁਕਦਮੇ :-
ਦੋਸ਼ੀ ਦੇ ਖਿਲਾਫ ਪੰਜਾਬ ਦੇ ਵੱਖ - ਵੱਖ ਥਾਣਾ  ਵਿਚ ਇਸ ਮੁਕਦਮੇ toh pehla 1 ਮੁਕਦਮਾ ਅ/ਧ 307 ਆਈ ਪੀ ਐਸ ਸੀ ਅਤੇ 3 ਮੁਕਦਮੇ ਅ/d 420 ਆਈ ਪੀ ਸੀ ਦੇ ਦਰਜ ਰਜਿਸਟਰਡ ਹਨ  
ਨੋਟ:- ਦੋਸ਼ੀ ਦੇ ਦੌਰਾਨ ਪੁੱਛਗਿੱਛ ਦੱਸਿਆ ਕਿ , ਮੈਂ ਕਰੀਬ ਛੇ ਮਹੀਨੇ ਤੋਂ ਠੇਕਿਆਂ ਦੇ ਕਾਰੋਬਾਰ ਬਤੌਰ ਇੰਚਾਰਜ ਕੈਸ਼ ਕਲੈਕਸ਼ਨ ਦਾ ਕੰਮ ਬਾਗ਼ ਸੂਫ਼ੀਆਂ ਸਰਕਲ ਕਰ ਰਿਹਾ ਹਾਂ ,ਮੇਰੇ ਦੋ ਬੱਚੇ ਹਨ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

0
16568 views