logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਚੰਨੀ ਦੇ ਝੂਠੇ ਐਲਾਨ ਅਤੇ ਸਿੱਧੂ ਦੇ ਵੱਡੇ ਗੱਪ ਹੀ ਕਾਂਗਰਸ ਦਾ ਸਫਾਇਆ ਕਰ ਦੇਣਗੇ- ਗਰਚਾ ਕਾਂਗਰਸ ਸਰਕਾਰ ਦੇ ਪੰਜ ਸਾਲ ਦੇ ਰਾਜ ਵਿੱਚ ਪੰਜਾਬ ਤੇ

ਚੰਨੀ ਦੇ ਝੂਠੇ ਐਲਾਨ ਅਤੇ ਸਿੱਧੂ ਦੇ ਵੱਡੇ ਗੱਪ ਹੀ ਕਾਂਗਰਸ ਦਾ ਸਫਾਇਆ ਕਰ ਦੇਣਗੇ- ਗਰਚਾ
ਕਾਂਗਰਸ ਸਰਕਾਰ ਦੇ ਪੰਜ ਸਾਲ ਦੇ ਰਾਜ ਵਿੱਚ ਪੰਜਾਬ ਤੇ ਪੰਜਾਬੀ ਆਰਥਿਕ ਤੌਰ ਤੇ ਬਰਬਾਦ ਹੋਏ

ਲੁਧਿਆਣਾ, 8 ਜਨਵਰੀ (ਉਂਕਾਰ ਸਿੰਘ ਉੱਪਲ) ਪੰਜਾਬ ਦੀ ਜਨਤਾ ਆਉਂਦੇ ਦਿਨਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੀਤੇ ਗਏ ਝੂਠੇ ਐਲਾਨਾਂ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਿੱਤ ਦਿਨ ਮਾਰੇ ਜਾਂਦੇ ਗੱਪਾਂ ਦਾ ਹਿਸਾਬ ਲੈਣ ਲਈ ਤਿਆਰ ਬੈਠੀੇ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਪੰਜ ਸਾਲ ਦਾ ਇਸ ਕਾਰਜਕਾਲ ਭਰਿਸ਼ਟਚਾਰ ਸਿਖਰਾਂ ਤੇ ਪਹੁੰਚਿਆ ਜਨਤਾ ਦੀ ਖੁਲ੍ਹੀ ਲੁੱਟ ਹੋਈ ਪੰਜਾਬ ਤੇ ਪੰਜਾਬੀ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਨਾਲ ਬਰਬਾਦ ਹੋਏ ਹਨ, ਸੱਤਾ ਵਿੱਚ ਬੈਠੇ ਕਾਂਗਰਸੀਆਂ ਨੇ ਪੰਜਾਬੀਆਂ ਦੀ ਦੋਵੇਂ ਹੱਥਾਂ ਨਾਲ ਲੁੱਟ ਕੀਤੀ| ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਉਹ ਸਾਰੇ ਝੂਠ ਸਾਬਤ ਹੋਏ ਹਨ ਲੋਕ ਆਉਂਦੇ ਦਿਨਾਂ ਵਿੱਚ ਕਾਂਗਰਸ ਦਾ ਸਫਾਇਆ ਕਰ ਦੇਣਗੇ| ਅਕਾਲੀ ਆਗੂ ਗਰਚਾ ਨੇ ਕਿਹਾ ਕਿ ਪਿੱਛਲੇ ਤਿੰਨ ਮਹੀਨੇ ਵਿੱਚ ਮੁੱਖ ਮੰਤਰੀ ਚੰਨੀ ਦੇ ਸੱਤਾ ਵਿੱਚ ਆਉਣ ਤੇ ਮੰਤਰੀਆਂ ਵਿਧਾਇਕਾਂ ਨੇ ਭਾਰੀ ਭਰਿਸ਼ਚਾਰ ਕੀਤਾ ਹੈ ਇਹ ਇਲਜ਼ਾਮ ਤਾਂ ਕਾਂਗਰਸ ਦੇ ਆਗੂ ਵੀ ਸਿਧੇ ਤੌਰ ਤੇ ਲਗਾ ਰਹੇ ਹਨ|

7
14709 views

Comment