logo
(Trust Registration No. 393)
अपने विचार लिखें....

ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਨੇ 25ਲਖ ਦੀ ਲਾਗਤ ਨਾਲ  ਖੰਨਾ ਵਿਖੇ ਸੀਵਰੇਜ ਪਾਈਪ ਲਾਈਨ ਦਾ ਉਦਘਾਟਨ ਕੀਤਾ।

ਖੰਨਾ (ਲੁਧਿਆਣਾ) 30 ਦਸੰਬਰ
ਖੰਨਾ ਸ਼ਹਿਰ ਨੂੰ ਸਾਫ਼ ਸੂਥਰਾ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਵੱਲੋਂ ਸ਼ਹਿਰ ਦੇ ਕੁਸ਼ਟ ਆਸ਼ਰਮ ਰੋਡ ਤੋਂ ਤਿਵਾੜੀ ਚੋੰਕ ਤੋਂ ਅਮਲੋਹ ਰੋਡ ਤੱਕ 25 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਪ ਲਾਈਨ ਦਾ ਉਦਘਾਟਨ ਕੀਤਾ।ਗੁਰਕੀਰਤ ਸਿੰਘ ਜੀ ਨੇ ਵਾਰਡ ਨੰਬਰ 11 ਦੇ ਐਮਸੀ ਅਮਿਤ ਤਿਵਾੜੀ ਜੀ ਦੀ ਅਗਵਾਈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੰਨਾ ਸ਼ਹਿਰ ਨੂੰ ਸਾਫ਼ ਬਣਾਉਣਾ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਗਲੀਆਂ ਚ ਪਾਣੀ ਨਾ ਖੜੇ, ਲੋਕਾਂ ਨੂੰ ਆਣ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ,ਇਹ ਉਹਨਾ ਦਾ ਇਕ ਹੋਰ ਕਦਮ ਸ਼ਹਿਰ ਨੂੰ ਵਿਕਸਿਤ ਬਣਾਉਣ ਦੇ ਸੁਪਨੇ ਵਲ ਸੀ।ਸ਼ਹਿਰਵਾਸੀਆਂ ਨੇ ਦੱਸਿਆ ਕਿ ਗੁਰਕੀਰਤ ਸਿੰਗਲ ਕੋਟਲੀ ਜੀ ਲਗਾਤਾਰ ਲੋਕਾਂ ਵਿੱਚ ਵਿਚਰ ਕੇ ਸ਼ਹਿਰ ਤੇ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਕੇ ਉਹਨਾ ਨੂੰ ਠੀਕ ਕਰਵਾ ਰਹੇ ਹਨ,ਜਿਸ ਨਾਲ ਸ਼ਹਿਰ ਵਾਸੀਆਂ ਦਾ ਗੁਰਕੀਰਤ ਜੀ ਤੇ ਭਰੋਸਾ ਹੋਰ ਡੂੰਘਾ ਹੁੰਦਾ ਜਾ ਰਿਹਾ।ਇਸ ਮੌਕੇ ਉਹਨਾ ਨਾਲ ਤਤਕਾਲੀ ਪ੍ਰਧਾਨ ਵਿਕਾਸ ਮੇਹਤਾ, ਵਾਰਡ ਨੰਬਰ 11 ਦੇ ਐਮਸੀ ਅਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ, ਜਿੰਮੀ, ਆਸ਼ੋਕਕੁਮਾਰ, ਗੁਰੀ, ਪੀ.ਏ ਨਵਜੋਤ ਸਿੰਘ, ਸੰਤੋਖ ਕੁਮਾਰ, ਪ੍ਰਥਮ ਮਲਹੋਤਰਾ

0
776 views