logo

ਦੁਸਹਿਰਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਫੂਕੇ

ਰੂਪਨਗਰ।  ਸ਼੍ਰੀ ਐਸਡੀ ਰਾਮਲੀਲਾ ਕਮੇਟੀ ਰੋਪੜ ਵਲੋਂ ਸ੍ਰੀ ਰਾਮਲੀਲਾ ਗ੍ਰਾਉਂਡ ਵਿਚ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਕੈਬਨਿਟ ਮੰਤਰੀ ਡਾ਼ ਦਲਜੀਤ ਸਿੰਘ ਚੀਮਾ, ਪੰਜਾਬ ਯੂਥ ਕਾਂਗਰਸ ਦੇ ਪ੍ਧਾਨ ਬਰਿੰਦਰ ਸਿੰਘ ਢਿੱਲੋਂ, ਨਗਰ ਕੌਸਲ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੌਕੇ ਮਦਨ ਮੋਹਨ ਮਿੱਤਲ, ਡਾ਼ ਦਲਜੀਤ ਸਿੰਘ ਚੀਮਾ ਤੇ ਬਰਿੰਦਰ ਸਿੰਘ ਢਿੱਲੋਂ ਨੇ ਸਮੂਹ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਤੇ ਮਿਲ ਜੁਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ।

ਇਸ ਮੌਕੇ ਪਰਵੇਸ਼ ਸੋਨੀ ਸੋਨੀ ਸੁਜ਼ੂਕੀ ਤੇ ਨਗਰ ਕੌਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਪੂਨਮ ਕੱਕੜ, ਕੌਸਲਰ ਨੀਰੂ ਗੁਪਤਾ, ਕੌਸਲਰ ਰੇਖਾ ਰਾਣੀ, ਕੌਸਲਰ ਜਸਵਿੰਦਰ ਕੌਰ, ਕੌਸਲਰ ਚਰਨਜੀਤ ਸਿੰਘ ਚੰਨੀ, ਕੌਸਲਰ ਗੁਰਮੀਤ ਸਿੰਘ ਰਿੰਕੂ, ਕੌਸਲਰ ਅਮਰਜੀਤ ਸਿੰਘ ਜੌਲੀ, ਕੌਸਲਰ ਮੋਹਿਤ ਸ਼ਰਮਾ, ਕੌਸਲਰ, ਕੌਸਲਰ ਕੁਲਵਿੰਦਰ ਕੌਰ, ਸਾਬਕਾ ਕੌਸਲਰ ਮਦਨ ਗੁਪਤਾ, ਬਲਵਿੰਦਰ ਸਿੰਘ ਬਿੱਲਾ, ਬਲਵਿੰਦਰ ਸਿੰਘ ਲਾਡੀ, ਭਰਤ ਵਾਲੀਆ ਮੌਜੂਦ ਸਨ।

11
14653 views