logo
(Trust Registration No. 393)
Write Your Expression

ਸੀ.ਜੇ.ਐਮ, ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਰੂਪਨਗਰ ਸਲੱਮ ਬਸਤੀ ’ਚ ਲਗਾਇਆ ਸੈਮੀਨਾਰ

ਰੂਪਨਗਰ। ਅੱਜ ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਕਾਨੂੰਨੀ ਜਾਗਰੂਕਤਾ ਸਬੰਧੀ ਇੱਕ ਵਿਸ਼ੇਸ਼ ਕੈਂਪ ਸਤਲੁਜ ਦਰਿਆ ’ਤੇ ਵਸੀ ਸਲੱਮ ਬਸਤੀ ਵਿੱਚ ਜ਼ਿਲ੍ਹੇ ਦੇ ਲਾਅ ਵਿਦਿਆਰਥੀਆਂ ਨੂੰ ਨਾਲ ਲੈ ਕੇ ਲਗਾਇਆ।


ਇਸ ਕੈਂਪ ਦੌਰਾਨ ਉਨ੍ਹਾਂ ਸਲੱਮ ਬਸਤੀ ਦੇ ਬਾਸ਼ਿੰਦਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਤੋਂ ਜਾਣੂ ਕਰਵਾਇਆ। ਸ੍ਰੀ ਮਾਨਵ ਨੇ ਦੱਸਿਆ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੌਰਾਨ ਪਿੰਡ ਪਹੁੰਚਣ ਦੀ ਮੁਹਿੰਮ ਚੱਲ ਰਹੀ ਹੈ ਜਿਸ ਅਧੀਨ ਜ਼ਿਲ੍ਹਾ ਅਥਾਰਟੀ ਨੇ ਜ਼ਿਲ੍ਹੇ ਦੇ 606 ਵਿੱਚੋਂ 300 ਤੋਂ ਜ਼ਿਆਦਾ ਪਿੰਡਾਂ ਵਿੱਚ ਪਿਛਲੇ 10 ਦਿਨਾਂ ਵਿੱਚ 11 ਟੀਮਾਂ ਭੇਜ ਕੇ ਸੈਮੀਨਾਰ ਕਰਵਾਏ ਹਨ।

ਉਨ੍ਹਾਂ ਦੱਸਿਆ ਕਿ ਮੁਫਤ ਸਰਕਾਰੀ ਵਕੀਲ ਅਤੇ ਹੋਰ ਮੁਫਤ ਸਹੂਲਤਾਂ ਕਿਸ ਤਰ੍ਹਾਂ ਲਈਆਂ ਜਾ ਸਕਦੀਆਂ ਹਨ ਅਤੇ ਇਨ੍ਹਾਂ ਵਿੱਚ ਕੀ-ਕੀ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਨੇ ਆਪਣੀ ਟੀਮ ਅਤੇ 20 ਲਾਅ ਵਿਦਿਆਰਥੀਆਂ ਨੂੰ ਲੈ ਕੇ ਸਲੱਮ ਬਸਤੀ ਦਾ ਦੌਰਾ ਕੀਤਾ ਅਤੇ ਡੂਰ ਟੂ ਡੋਰ ਕੰਪੇਨ ਕਰਦੇ ਹੋਏ ਲੋਕਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ।


ਬਹੁਤ ਸਾਰੇ ਲੋਕਾਂ ਵੱਲੋਂ ਬੀ.ਪੀ.ਐਲ ਕਾਰਡ ਨਾ ਬਣਨ ਬਾਰੇ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਇੱਕ ਪੈਰਾ ਲੀਗਲ ਵਲੰਟੀਅਰ ਅਤੇ 2 ਲਾਅ ਦੇ ਵਿਦਿਆਰਥੀਆਂ ਨੂੰ ਲੈ ਕੇ ਮੌਕੇ ’ਤੇ ਬੀ.ਪੀ.ਐਲ ਕਾਰਡ ਅਤੇ ਬਿਰਧ ਪੈਨਸ਼ਨ ਸਕੀਮ ਦੇ ਫਾਰਮ ਭਰਵਾਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਇਹ ਮੁਖ ਕੰਮ ਹੈ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲ ਸਕਣ ਜਿਸ ਲਈ ਜੋ ਲੋੜੀਂਦੀਆਂ ਦਰਖਾਸਤੀਂ ਜਾਂ ਫਾਰਮ ਜਿਨ੍ਹਾਂ-ਜਿਨ੍ਹਾਂ ਮਹਿਕਮਿਆਂ ਵਿੱਚ ਜਾਣੇ ਹਨ ਉਹ ਅਥਾਰਟੀ ਵੱਲੋਂ ਪਹੁੰਚਦੇ ਕਰਕੇ ਉਨ੍ਹਾਂ ਦੀ ਕਾਰਵਾਈ ਦੀ ਨਿਗਰਾਨੀ ਕੀਤੀ ਜਾਏਗੀ।

ਉਨ੍ਹਾਂ ਬਸਤੀ ਦੇ ਬਚਿਆਂ ਨਾਲ ਵੀ ਗੱਲ-ਬਾਤ ਕੀਤੀ ਅਤੇ ਉਨ੍ਹਾਂ ਨੂੰ ਸਕੂਲੀ ਸਿੱਖਿਆ ਦੀ ਮਹੱਤਤਾ ਦੱਸਦੇ ਹੋਏ ਪੜ੍ਹਦੇ ਰਹਿਣ ਲਈ ਪ੍ਰੇਰਿਆ। ਲਾਅ ਦੇ ਵਿਦਿਆਰਥੀਆਂ ਨੇ ਇਸ ਅਭਿਆਨ ਦਾ ਹਿੱਸਾ ਬਣਨ ’ਤੇ ਖੁਸ਼ੀ ਅਤੇ ਤਸੱਲੀ ਪ੍ਰਗਟਾਈ।

0
67 Views
0
34 Views
0 Shares
Comment
2
686 Views
0 Shares
Comment
1
56 Views
0 Shares
Comment
2
111 Views
0 Shares
Comment
29
669 Views
9 Shares
Comment