logo

ਪਿੰਡ ਕਿੜੀਆ ਹਰੀ ਕੇ ਪੱਤਣ ਵਿਖੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਸਬੰਧ ਵਿੱਚ ਲਗਾਇਆ ਜਾ ਰਿਹਾ ਹੈ ਲੰਗਰ*

ਪਿੰਡ ਕਿੜੀਆ ਹਰੀ ਕੇ ਪੱਤਣ ਵਿਖੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਸਬੰਧ ਵਿੱਚ ਲਗਾਇਆ ਜਾ ਰਿਹਾ ਹੈ ਲੰਗਰ

 ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਕਿੜੀਆ ਨੇੜੇ ਪਿੰਡ ਹਰੀ ਕੇ ਪੱਤਣ ਜ਼ਿਲ੍ਹਾ ਤਰਨਤਾਰਨ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਲਗਵਾਇਆ ਜਾ ਰਿਹਾ ਹੈ।

ਲੰਗਰ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ (ਹਵੇਲੀਆਂ) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਮੌਕੇ 6ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 10ਵਜੇ ਕਿੜੀਆ ਵਾਲੇ ਮੋੜ(ਪੁਰਾਣੇ ਜੀ ਟੀ ਰੋਡ)ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ8ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਇਸ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।

ਜਿਸ ਵਿਚ ਮਹਾਂ ਪੁਰਸ਼ ਬਾਬਾ ਅਜੀਤਪਾਲ ਸਿੰਘ ਪਾਲੀ ਜੀ ਠਾਠ ਨਾਨਕਸਰ ਗੋਬਿੰਦ ਨਗਰ (ਖਾਈ ਫੇਮੇ ਕੀ) ਵਿਸ਼ੇਸ਼ ਤੌਰ ਤੇ ਪਹੁੰਚਣਗੇ ਅਤੇ ਹੋਰ ਵੀ ਮਹਾਂ ਪੁਰਸ਼, ਰਾਗੀ, ਢਾਡੀ, ਕਥਾਵਾਚਕ ਸੰਗਤਾਂ ਨੂੰ ਹਰਜੱਸ ਸਰਵਣ ਕਰਵਾਉਣਗੇ।

ਇਸ ਮੌਕੇ ਤੇ ਗ੍ਰੰਥੀ ਦਿਲਬਾਗ ਸਿੰਘ, ਗ੍ਰੰਥੀ ਬਲਵਿੰਦਰ ਸਿੰਘ,ਨਿਸ਼ਾਨ ਸਿੰਘ ਲੰਗਰ ਕਮੇਟੀ ਦੇ ਪ੍ਰਧਾਨ, ਅਵਤਾਰ ਸਿੰਘ, ਕੁਲਬੀਰ ਸਿੰਘ, ਸੁੰਦਰ ਸਿੰਘ , ਜਗਜੀਤ ਸਿੰਘ , ਸੁਖਰਾਜ ਸਿੰਘ, ਗੁਰਪ੍ਰਤਾਪ ਸਿੰਘ, ਜਰਨੈਲ ਸਿੰਘ,ਗੁਰਸਾਜਨ ਸਿੰਘ, ਬਾਜ਼ ਸਿੰਘ,ਬਿੱਟਾ, ਹਰਪਾਲ ਸਿੰਘ, ਅਰਜਨ ਸਿੰਘ, ਸੁਖਦੇਵ ਸਿੰਘ ਬਹਿਕਾ, ਗੁਰਪ੍ਰੀਤ ਸਿੰਘ ਅਤੇ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ

5
18328 views