logo

ਡੀਸੀ ਦਫਤਰ ਕੰਪਲੈਕਸ ਤੋਂ ਨਹਿਰੂ ਯੁਵਾ ਕੇਂਦਰ ਰੋਪੜ ਦੇ ਦਫਤਰ ਤੱਕ ਪਲਗਿੰਗ ਦੌੜ ਕਰਵਾਈ

ਰੋਪੜ । ਨਹਿਰੂ ਯੁਵਾ ਕੇਂਦਰ ਰੋਪੜ , ਯੁਵਕ ਮਾਮਲੇ ਤੇ ਖੇਡ ਮੰਤਰਾਲੇ ਵਲੋਂ 2 ਅਕਤੂਬਰ 2021 ਨੂੰ ਅੰਬੇਡਕਰ ਚੌਕ-ਵੇਰਕਾ ਚੌਕ-ਲਹਿਰੀ ਸ਼ਾਹ ਮੰਦਰ ਰਾਹੀਂ ਡੀਸੀ ਦਫਤਰ ਕੰਪਲੈਕਸ ਤੋਂ ਨਹਿਰੂ ਯੁਵਾ ਕੇਂਦਰ ਰੋਪੜ ਦੇ ਦਫਤਰ ਤੱਕ ਪਲਗਿੰਗ ਦੌੜ ਕਰਵਾਈ ਗਈ।


 ਏਡੀਸੀ ਯ.ੂਡੀ ਸ. ਸੰਜੀਵ ਸ਼ਰਮਾ ਨੇ ਹਰੀ ਝੰਡੀ ਵਿਖਾ ਕੇ ਸ਼ੁਰੂ ਕੀਤਾ। ਨਹਿਰੂ ਯੁਵਾ ਕੇਂਦਰ ਰੋਪੜ ਦੇ ਜਿਲਾ ਯੁਵਾ ਅਧਿਕਾਰੀ ਸ. ਏਡੀਸੀ ਯੂਡੀ ਸ੍ਰੀ ਪੰਕਜ ਯਾਦਵ ਸੰਜੀਵ ਸ਼ਰਮਾ, ਵਾਈਸ ਪਿ੍ਰੰਸੀਪਲ ਸ. ਜਿਤੇਂਦਰ ਸਿੰਘ ਗਿੱਲ, ਡਾ: ਨਿਰਮਲ ਸਿੰਘ ਬਰਾੜ, ਪ੍ਰੋਫੈਸਰ ਰਵਨੀਤ ਕੌਰ, ਸਾਬਕਾ - ਡੀਵਾਈਸੀ ਸਰਦਾਰ ਸੁਖਦਰਸ਼ਨ ਸਿੰਘ, ਈਓ ਮਿਊਂਸੀਪਲ ਕੌਂਸਲ ਰੋਪੜ, ਸ ਸਤਨਾਮ ਸਿੰਘ ਸੱਤੀ, ਯਸ਼ਵੰਤ ਬਾਸੀ ਨੇ ਪਲਗਿੰਗ ਰਨ ਵਿੱਚ ਹਿੱਸਾ ਲਿਆ।


 ਐਨਵਾਈੇਕੇਐਸ, ਐਨਐਸਐਸ ਅਤੇ ਐਨਸੀਸੀ ਦੇ ਨੌਜਵਾਨ ਵਲੰਟੀਅਰਾਂ ਵਲੋਂ ਕਲੀਨ ਇੰਡੀਆ ਦੀ ਜਾਗਰੂਕਤਾ ਮੁਹਿੰਮ ਤਹਿਤ 250 ਪਲਾਸਟਿਕ ਰਹਿੰਦ-ਖੂਹੰਦ ਇਕੱਤਰ ਕੀਤੀ ਗਈ। ਐਨ.ਵਾਈੇ.ਕੇ.ਐਸ, ਐਨ.ਐਸ.ਐਸ. ਅਤੇ ਐਨ.ਸੀ.ਸੀ. ਦੇ ਲਗਭਗ 100 ਵਲੰਟੀਅਰਾਂ ਨੇ ਕਲੀਨ ਇੰਡੀਆ ਮੁਹਿੰਮ ਵਿੱਚ ਹਿੱਸਾ ਲਿਆ।

1
14654 views