
4,5,6ਅਕਤੂਬਰ ਨੂੰਅੱਡਾ ਰੁਪਾਲਾਂ(ਮੱਲਾ ਵਾਲ਼ਾ ਤੋਂ ਮਖੂ) ਫਿਰੋਜ਼ਪੁਰ ਵਿਖੇ ਸਜਾਇਆ ਜਾ ਰਹੇ ਹਨ ਧਾਰਮਿਕ ਦੀਵਾਨ
28 ਸਤੰਬਰ (ਜਸਵੰਤ ਸਿੰਘ ਜੱਗਾ ਫਿਰੋਜ਼ਪੁਰ) ਅੱਜ ਠਾਠ ਨਾਨਕਸਰ ਪਿੰਡ ਗੋਬਿੰਦ ਨਗਰ (ਖਾਈ) ਦੇ ਮਹਾਂ ਪੁਰਸ਼ ਬਾਬਾ ਅਜੀਤਪਾਲ ਸਿੰਘ ਪਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ ਵਿਸ਼ੇਸ਼ ਸਮਾਗਮ ਰੁਪਾਲਾਂ ਅੱਡਾ (ਮੱਲਾ ਵਾਲ਼ਾ ਤੋਂ ਮਖੂ ਰੋਡ ) ਫਿਰੋਜ਼ਪੁਰ ਵਿਖੇ ਸਜਾਇਆ ਜਾ ਰਿਹਾ ਹੈ। ਬਾਬਾ ਪਾਲੀ ਜੀ ਦੱਸਿਆ ਕਿ ਇਹ ਸਮਾਗਮ 4,5,6, ਅਕਤੂਬਰ ਦਿਨ ਸੋਮਵਾਰ ਤੋਂ ਬੁਧਵਾਰ ਨੂੰ ਕਰਵਾਏ ਜਾਣਗੇ, ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ ਅਤੇ 6ਅਕਤੂਬਰ ਬੁਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਠਾਠ ਨਾਨਕਸਰ ਕਲੇਰਾਂ ਦੇ ਮੌਜੂਦਾ ਮਹਾਂ ਪੁਰਸ਼ ਬਾਬਾ ਗੁਰਜੀਤ ਸਿੰਘ ਜੀ ਸੰਗਤਾਂ ਨੂੰ ਦਰਸ਼ਨ ਦੇਣਗੇ। ਭੋਗ ਤੋਂ ਉਪਰੰਤ ਧਾਰਮਿਕ ਦਿਵਾਨ ਸਜਾਏ ਜਾਣਗੇ ਜਿਸ ਵਿਚ ਭਾਈ ਹਰਜੀਤ ਸਿੰਘ u.k. ਮਹਿਤਾ ਚੌਂਕ ਬਟਾਲਾ, ਸੰਤ ਬਾਬਾ ਬਲਜਿੰਦਰ ਸਿੰਘ ਨਾਨਕਸਰ ਚਰਨਘਾਟ ਵਾਲੇ, ਬਾਬਾ ਗੁਲਾਬ ਸਿੰਘ ਚਮਕੋਰ ਸਾਹਿਬ, ਬਾਬਾ ਸ਼ਿੰਦਰ ਸਿੰਘ ਸਭਰਾਂ, ਬਾਬਾ ਨਿਰਮਲ ਸਿੰਘ UP, ਬਾਬਾ ਕੁਲਵੰਤ ਸਿੰਘ ਜੀ ਠਾਠ ਨਾਨਕਸਰ ਤਖਤੂਪੁਰਾ ਵਾਲੇ ਸੰਗਤਾਂ ਨੂੰ ਹਰਜੱਸ ਸਰਵਣ ਕਰਵਾਉਣਗੇ। ਬਾਬਾ ਜੀ ਨੇ ਕਿਹਾ ਕਿ ਸੰਗਤਾਂ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਆਪਣਾ ਜੀਵਨ ਸਫ਼ਲ ਬਨਾਉਣ।