logo

ਅੱਜ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 503 ਨਿੱਕੜਿਆਂ ਨੂੰ ਪਲਾਈਆਂ ਗਈਆਂ ਪੋਲੀਓ ਬੂੰਦਾਂ-ਡਾ.ਵਿਧਾਨ ਚੰਦਰ

ਨੂਰਪੁਰ ਬੇਦ। ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਵੱਲੋਂ ਬਲਾਕ ਨੂਰਪੁਰਬੇਦੀ ਦੇ ਵੱਖ ਵੱਖ ਸਲੱਮ ਖੇਤਰਾਂ ਦਾ ਦੌਰਾ ਕਰਕੇ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਤੇ ਸਿਵਲ ਸਰਜਨ ਰੂਪਨਗਰ ਨੇ ਕਿਹਾ ਕਿ ਪੰਜਾਬ ਨਾਲ ਲਗਦੇ ਬਾਰਡਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਅਜੇ ਵੀ ਪੋਲੀਓ ਦੇ ਕੇਸ ਪਾਏ ਜਾਂਦੇ ਹਨ।ਇਸ ਲਈ ਪੋਲਿਓ ਵਾਇਰਸ ਦਾ ਖਤਰਾ ਵੱਧ ਜਾਂਦਾ ਹੈ,ਸਿਹਤ ਵਿਭਾਗ ਮੁਸਤੈਦੀ ਨਾਲ ਇਸ ਵਾਇਰਸ ਦੀ ਰੋਕਥਾਮ ਲਈ ਸਾਲ ਵਿਚ 1 ਵਾਰ ਨੈਸਨਲ ਰਾਉਂਡ ਅਤੇ ਦੋ ਵਾਰ ਸਬ ਨੈਸਨਲ ਰਾਉਂਡ ਕਰ ਪੂਰੇ ਭਾਰਤ ਵਿਚ 0-5 ਸਾਲ ਦੇ ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਓ।

ਇਸ ਮੌਕੇ ਤੇ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਨੂਰਪੁਰ ਬੇਦੀ ਨੇ ਦੱਸਿਆ ਕਿ ਬਲਾਕ ਅਧੀਨ ਪੈਂਦੇ ਸਲੱਮ, ਝੁੱਗੀਆ ਅਤੇ ਬ੍ਰਿਕ ਕਿਲਨਸ, ਇੱਟਾ ਦੇ ਭੱਠਿਆ ਅਤੇ ਉਸਾਰੀ ਅਧੀਨ ਪ੍ਰੋਜੈਕਟਾਂ ਦੀਆਂ ਥਾਵਾਂ ਤੇ 26 ਤੋਂ 28 ਸਤੰਬਰ ਦੌਰਾਨ 0-5 ਸਾਲ ਦੇ ਬੱਚਿਆ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਡਾ ਵਿਧਾਨ ਚੰਦਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਪਹਿਲੇ ਦਿਨ ਅੱਜ 503 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਹੋਰ ਜਾਣਕਾਰੀ ਦਿੰਦਿਆ ਉਨਾ ਕਿਹਾ ਕਿ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਏਰੀਆ ਵਿਚ ਤਿੰਨ ਦਿਨਾਂ ਦੌਰਾਨ 836 ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।

ਜਿਸ ਲਈ ਸੁਪਰਵਾਈਜਰ ਅਤੇ ਸਿਹਤ ਕਾਮਿਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਕਰੋਨਾ ਵਾਈਰਸ ਦੀ ਨਾਲ ਹੋਣ ਵਾਲੀ ਘਾਤਕ ਬਿਮਾਰੀ ਤੋ ਬਚਾਓ ਲਈ ਵਰਤੀਆ ਜਾਣ ਵਾਲੀਆਂ ਸਾਵਧਾਨੀਆਂ ਅਤੇ ਡੇਗੂ ਤੋ ਬਚਾਅ ਲਈ ਕੀਤੇ ਜਾਣ ਵਾਲੇ ਵਿਸ਼ੇਸ ਉਪਰਾਲਿਆ ਬਾਰੇ ਜਾਗਰੂਕ ਕੀਤਾ ਜਾਵੇ।

5
14649 views