logo

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਫਾਜਿ਼ਲਕਾ, ਜਲਾਲਾਬਾਦ ਆਦਿ ਦੇ ਸੀਵਰੇਜ਼ ਦੇ ਗੰਦੇ ਪ

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਫਾਜਿ਼ਲਕਾ, ਜਲਾਲਾਬਾਦ ਆਦਿ ਦੇ ਸੀਵਰੇਜ਼ ਦੇ ਗੰਦੇ ਪਾਣੀ ਦੇ ਨਿਕਾਸ ਨਾਲ ਸਬੰਧਤ ਪ੍ਰੋਜ਼ੈਕਟਾਂ ਦਾ ਮੁਆਇਨਾਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡ੍ਰੇਨਾਂ ਦਾ ਵੀ ਦੌਰਾ ਕੀਤਾ।

ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਫਾਜਿ਼ਲਕਾ ਦੇ ਪੁਰਾਣੇ ਐਸਟੀਪੀ ਜ਼ੋ ਕਿ 8 ਐਮਐਲ ਡੀ ਸਮੱਰਥਾ ਦਾ ਹੈ ਦਾ ਮੁਆਇਨਾ ਕਰਨ ਦੇ ਨਾਲ ਇੱਥੇ 13 ਐਮਐਲਡੀ ਸਮਰੱਥਾ ਦੇ ਨਵੇਂ ਬਣਨ ਵਾਲੇ ਐਸਟੀਪੀ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਨਵੇਂ ਐਸਟੀਪੀ ਦਾ ਨਿਰਮਾਣ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਨਵੇਂ ਐਸਟੀਪੀ ਦਾ ਨਿਰਮਾਣ ਵਰਤਮਾਨ ਜਰੂਰਤਾਂ ਦੇ ਅਨੁਸਾਰ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਐਸਟੀਪੀ ਬਣਨ ਨਾਲ ਗੰਦੇ ਪਾਣੀ ਦਾ ਨਿਕਾਸ ਰੁਕੇਗਾ ਅਤੇ ਸਾਫ ਪਾਣੀ ਖੇਤੀ ਲਈ ਇਸਤੇਮਾਲ ਹੋ ਸਕੇਗਾ।ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਨਵੇਂ ਐਸਟੀਪੀ ਦੇ ਨਿਰਮਾਣ ਦੀ ਕੁਆਲਟੀ ਵਿਚ ਕੋਈ ਕੁਤਾਹੀ ਬਰਦਾਸਤ ਨਹੀਂ ਹੋਵੇਗੀ।

0
14683 views