
ਸ਼ੱਕੀ ਹਾਲਾਤ ਵਿੱਚ ਨੋਜਵਾਨ ਦੀ ਮਿਲੀ ਲਾਸ਼ ਦਾ ਹੋਇਆ ਕ਼ਤਲ
ਕੋਟਕਪੂਰਾ। ਸਿਵਲ ਹਸਪਤਾਲ ਕੋਟਕਪੂਰਾ ਦੇ ਮੁਰਦਾ ਘਰ ’ਚ ਪਈ ਇਕ ਲਾਵਾਰਿਸ ਨੂੰ ਲਾਸ਼ ਨੂੰ ਪਛਾਣ ਮਿਲੀ ਹੈ ਤੇ ਮਿ੍ਰਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਹਰੀਕੇ ਕਲਾਂ (ਸ਼੍ਰੀਮੁਕਤਸਰ ਸਾਹਿਬ) ਵਜੋਂ ਹੋਈ ਹੈ।
ਇਸ ਪਛਾਣ ਮਿਲਣ ਤੇ ਇਕ ਹੋਰ ਗੰਭੀਰ ਭੇਤ ਉਜਾਗਰ ਹੋਇਆ ਹੈ ਕਿ ਮਿ੍ਰਤਕ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਨਾਲੇ ਵਿਚ ਸੁੱਟਿਆ ਗਿਆ ਸੀ।
ਮਿ੍ਰਤਕ ਦੀ ਮਾਂ ਮਨਪ੍ਰੀਤ ਕੌਰ ਵਾਸੀ ਹਰੀਕੇ ਕਲਾਂ ਨੇ ਕੋਟਕਪੂਰਾ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸਦੇ ਲੜਕੇ ਨੂੰ ਲੰਘੀ 21 ਅਗਸਤ ਦੀ ਸੁਭ੍ਹਾ 8 ਵਜੇ ਉਸਦਾ ਜਾਣ-ਪਛਾਣ ਜਗਸੀਰ ਸਿੰਘ ਘਰੋਂ ਲੈ ਕੇ ਗਿਆ ਸੀ।
ਮਿ੍ਰਤਕ ਕਾਰਾਂ ਦੀ ਮੁਰੰਮਤ ਦਾ ਮਿਸਤਰੀ ਸੀ ਤੇ ਜਗਸੀਰ ਇਸ ਤੋਂ ਆਪਣੀ ਕਾਰ ਸਰਵਿਸ ਕਰਵਾਉਣਾ ਚਾਹੁੰਦਾ ਹਾਂ। ਆਪਣੀ ਕਾਰ ਵਿਚ ਬਿਠਾ ਕੇ ਉਹ ਕੁਲਦੀਪ ਨੂੰ ਲੈ ਗਿਆ ਪ੍ਰੰਤੂ ਦੇਰ ਸ਼ਾਮ ਤੱਕ ਜਦ ਕੁਲਦੀਪ ਘਰ ਵਾਪਸ ਨਹੀਂ ਪਰਤਿਆ ਤਾਂ ਉਸਦੀ ਭਾਲ ਸ਼ੁਰੂ ਕੀਤੀ। ਜਦੋਂ ਜਗਸੀਰ ਦੇ ਪਰਿਵਾਰ ਨੂੰ ਆਪਣੇ ਪੁੱਤਰ ਬਾਰੇ ਪੁੱਛਿਆਂ ਤਾਂ ਅੱਗੋਂ ਜਗਸੀਰ ਸਿੰਘ ਗਾਇਬ ਸੀ। ਇਸ ਦੌਰਾਨ ਕੋਟਕਪੂਰਾ ਪੁਲੀਸ ਦੀ ਮਿਹਨਤ ਰੰਗ ਲਿਆ ਤੇ ਉਨ੍ਹਾਂ ਤੱਕ ਇਹ ਗੱਲ ਪਹੁੰਚੀ ਕਿ ਕੋਟਕਪੂਰੇ ਦੇ ਜਲਾਲੇਆਣਾ ਰੋਡ ’ਤੇ ਨਾਲੇ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ।
ਦੱਸਣਯੋਗ ਹੈ ਕਿ ਇਸ ਖ਼ਬਰ ਨੂੰ ਜੁਝਾਰ ਟਾਈਮਜ਼ ਵਿਚ ਦਰਸ਼ਕਾਂ ਤੱਕ ਪਹੁੰਚਾਇਆ ਗਿਆ ਸੀ। ਪੁਲੀਸ ਤੇ ਸਰਕਲ ਦੀ ਮਦਦ ਨਾਲ ਮਿ੍ਰਤਕ ਦੇ ਪਰਿਵਾਰ ਉਸ ਤੱਕ ਪਹੁੰਚਿਆ। ਕੋਟਕਪੂਰਾ ਪੁਲੀਸ ਨੇ ਮਿ੍ਰਤਕ ਦੀ ਮਾਂ ਵੱਲੋਂ ਲਾਏ ਇਲਜ਼ਮਾਂ ਦੇ ਆਧਾਰ ਤੇ ਉਸਦੇ ਲੜਕੇ ਨੂੰ ਜਸਵੀਰ ਸਿੰਘ ਆਪਣੇ ਨਾਲ ਲੈ ਗਿਆ, ਉਸ ਨੇ ਕੁਲਦੀਪ ਨੂੰ ਨਸ਼ੀਲੀ ਵਸਤੂ ਦਾ ਸੇਵਨ ਕਰਵਾਇਆ ਜਿਸ ਨਾਲ ਉਸਦੀ ਮੌਤ ਹੋ ਗਈ, ਮੁਲਜ਼ਮ ਜਗਸੀਰ ਸਿੰਘ ਵਾਸੀ ਹਰੀਕੇ ਖ਼ਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਇੰਸਪੈਕਟਰ ਮੁਖਤਿਆਰ ਸਿੰਘ ਅਨੁਸਾਰ ਪੁਲੀਸ ਮੁਲਜ਼ਮ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਤੇ ਇਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।