ਮੁਜੱਫਰਪੁਰ: ਲੋੜਵੰਦ ਪਰਿਵਾਰ ਲਈ ਇਕ ਲੱਖ ਰੁਪਏ ਦੀ ਮਾਲੀ ਮਦਦ
ਮੁਜੱਫਰਪੁਰ : ਪਿੰਡ ਮੁਜੱਫਰਪੁਰ ਦੇ ਲੋੜਵੰਦ ਪਰਿਵਾਰ ਦੀ ਮਕਾਨ ਉਸਾਰੀ ਲਈ ਇਕ ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ। ਇਸ ਮਦਦ ਦੀ ਪੇਸ਼ਕਸ਼ ਉਘੇ ਸਮਾਜ ਸੇਵਕ ਅਤੇ ਦਾਨੀ ਸੱਜਣ ਪਰਵਿੰਦਰ ਪਾਲ ਸਿੰਘ ਰਠੌਰ ਵਲੋਂ ਕੀਤੀ ਗਈ, ਜਿਨ੍ਹਾਂ ਅਮਰੀਕਾ ਵਿਚ ਵਸਦੇ ਪਿੰਡ ਮੀਰਪੁਰ ਜੱਟਾਂ ਦੀਆਂ ਸੰਗਤਾਂ ਨਾਲ ਮਿਲ ਕੇ ਇਹ ਰਕਮ ਭੇਜੀ।
ਸੁੱਖਵਿੰਦਰ ਸਿੰਘ ਮਿੰਟੂ ਜਾਡਲਾ ਐਨ ਆਰ ਆਈ ਨੰਬਰਦਾਰ ਨੇ ਦੱਸਿਆ ਕਿ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਵਿਧਵਾ ਹਰਬੰਸ ਕੌਰ ਅਤੇ ਉਸਦੀ ਵਿਧਵਾ ਨੂੰਹ ਲਈ ਮਦਦ ਦੀ ਅਪੀਲ ਕੀਤੀ ਸੀ। ਇਸ ਮੌਕੇ ਸੁਰਜੀਤ ਸਿੰਘ ਨੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਿਵਾਰ ਵਿੱਚ ਦੋਵੇਂ ਸੱਸ-ਨੂੰਹ ਵਿਧਵਾ ਹਨ। ਮਨਿੰਦਰ ਸਿੰਘ ਇੰਸਪੈਕਟਰ ਰੋਡਵੇਜ਼, ਮਨਜੀਤ ਸਿੰਘ, ਗੁਰਨਾਮ ਸਿੰਘ ਜੇ ਈ, ਕਰਨੈਲ ਸਿੰਘ, ਡਾ. ਬਿੱਕੀ ਮੀਰਪੁਰ, ਜੋਬਨ ਸਿੰਘ ਰਠੌਰ ਅਤੇ ਮੱਖਣ ਸਿੰਘ ਵੀ ਮੌਕੇ 'ਤੇ ਮੌਜੂਦ ਸਨ।