logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੁਜੱਫਰਪੁਰ: ਲੋੜਵੰਦ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਮਾਲੀ ਮਦਦ

ਮੁਜੱਫਰਪੁਰ : ਪਿੰਡ ਮੁਜੱਫਰਪੁਰ ਦੇ ਲੋੜਵੰਦ ਪਰਿਵਾਰ ਦੀ ਮਕਾਨ ਉਸਾਰੀ ਲਈ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ। ਇਸ ਮਦਦ ਦਾ ਸਹਿਯੋਗ ਪਰਵਿੰਦਰ ਪਾਲ ਸਿੰਘ ਰਠੌਰ ਅਤੇ ਅਮਰੀਕਾ ਵਿੱਚ ਵੱਸਦੇ ਪਿੰਡ ਮੀਰਪੁਰ ਜੱਟਾਂ ਦੀਆਂ ਸੰਗਤਾਂ ਨੇ ਦਿੱਤਾ। ਇਹ ਮਦਦ ਵਿਧਵਾ ਹਰਬੰਸ ਕੌਰ ਅਤੇ ਉਸਦੀ ਵਿਧਵਾ ਨੂੰਹ ਦੀ ਮਕਾਨ ਦੀ ਖ਼ਸਤਾ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ।

ਸੁਖਵਿੰਦਰ ਸਿੰਘ ਮਿੰਟੂ ਜਾਡਲਾ ਐਨ ਆਰ ਆਈ ਨੰਬਰਦਾਰ ਨੇ ਦੱਸਿਆ ਕਿ ਸਾਬਕਾ ਸਰਪੰਚ ਸੁਰਜੀਤ ਸਿੰਘ ਵੱਲੋਂ ਮਦਦ ਦੀ ਅਪੀਲ ਕੀਤੀ ਗਈ ਸੀ। ਇਸ ਮੌਕੇ ਸਰਦਾਰ ਰਠੌਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਮਨਿੰਦਰ ਸਿੰਘ ਇੰਸਪੈਕਟਰ ਰੋਡਵੇਜ਼, ਮਨਜੀਤ ਸਿੰਘ, ਗੁਰਨਾਮ ਸਿੰਘ ਜੇ ਈ, ਕਰਨੈਲ ਸਿੰਘ, ਡਾ. ਬਿੱਕੀ ਮੀਰਪੁਰ, ਜੋਬਨ ਸਿੰਘ ਰਠੌਰ ਅਤੇ ਮੱਖਣ ਸਿੰਘ ਵੀ ਮੌਜੂਦ ਸਨ।

2
145 views

Comment