logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਾਹਨੇਵਾਲ: ਫਿਲਮ ਬਾਪੂ ਦੀ ਕਮਾਈ ਦੀ ਟੀਮ ਸਨਮਾਨਿਤ

ਸਾਹਨੇਵਾਲ: ਬੋਲੀਵੁੱਡ ਦੇ ਪ੍ਰਸਿੱਧ He Man Super Star ਮਰਹੂਮ ਧਰਮਿੰਦਰ ਦੀ ਨਗਰੀ ਸਾਹਨੇਵਾਲ ਵਿੱਚ ਫਿਲਮ ਬਾਪੂ ਦੀ ਕਮਾਈ ਦੀ ਸ਼ੂਟਿੰਗ ਦੌਰਾਨ ਨੀਟੂ ਸ਼ਟਰਾਂ ਵਾਲਾ ਜਗਤਾਰ ਰਾਏਕੋਟੀ ਅਤੇ ਸਮੂਹ ਟੀਮ ਨੂੰ ਡਿਪਟੀ ਮੇਅਰ ਸਵਰਨ ਕੁਮਾਰ ਸੋਨੀ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਸਵਰਨ ਕੁਮਾਰ ਸੋਨੀ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਹਮੇਸ਼ਾਂ ਟੀਮ ਦੇ ਨਾਲ ਖੜੇ ਰਹਿਣਗੇ। ਇਸ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸਾਹਨੇਵਾਲ ਦੀ ਸੰਸਥਾ ਵੀ ਸਵਰਨ ਕੁਮਾਰ ਸੋਨੀ ਜੀ ਨੇ ਨਿਰਮਿਤ ਕੀਤੀ ਹੈ।

ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਰਣਜੀਤ ਸਿੰਘ, ਮੈਨੇਜਰ ਅਤੇ ਸੈਕਟਰੀ ਸੰਪੂਰਨ ਸਿੰਘ, ਗਾਇਕ ਨਰਿੰਦਰ ਨਾਰੰਗ, ਸੋਨੂ ਸਾਈਕਲਾਂ ਵਾਲਾ ਆਦਿ ਵੀ ਮੌਜੂਦ ਸਨ। ਫਿਲਮ ਦੀ ਪੂਰੀ ਟੀਮ ਨੂੰ ਪਿੰਡ ਸਾਹਨੇਵਾਲ ਅਤੇ ਰਿਸ਼ੀ ਰੈਸਟੋਰੈਂਟ ਢਾਬਾ ਸਹਿਯੋਗ ਦੇ ਰਹੇ ਹਨ। ਫਿਲਮ ਦੇ ਡੀਓਪੀ, ਪ੍ਰੋਡਿਊਸਰ ਅਤੇ ਕਹਾਣੀਕਾਰ ਜਗਤਾਰ ਰਾਏਕੋਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪਰਿਵਾਰਕ ਫਿਲਮ ਹੈ ਜੋ ਬਾਪ ਦੀ ਕਮਾਈ ਅਤੇ ਬੱਚਿਆਂ ਦੇ ਜੀਵਨ ਨੂੰ ਦਰਸਾਉਂਦੀ ਹੈ। ਡਾਇਰੈਕਟਰ ਜੋਗਿੰਦਰਕੈਂਥ ਲਹਿਰੀ ਅਤੇ ਕਿਰਦਾਰ ਨਿਭਾਉਣ ਵਾਲੇ ਗੁਰਦੀਪ ਮਾਹੀ, ਹਰਜੀਤ, ਪ੍ਰਕਾਸ਼ ਕੋਟਲੀ ਆਦਿ ਵੀ ਇਸ ਪ੍ਰੋਜੈਕਟ ਦਾ ਹਿੱਸਾ ਹਨ।

11
978 views

Comment