logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜੈ ਗੁਰਦੇਵ ਮਿਟੀ ਵਿੱਚ ਰਵਿਦਾਸੀਆ ਸਤਿਸੰਗ ਦਾ ਆਯੋਜਨ

ਮਿਟੀ: 06-06-2026 ਨੂੰ ਸ਼੍ਰੀ ਗੁਰੂ ਰਵਿਦਾਸ ਭਵਨ, ਸ਼ਿਮਟਾਰੀ, ਗ੍ਰੀਸ ਵਿੱਚ ਰਵਿਦਾਸੀਆ ਧਰਮ ਨੂੰ ਸਮਰਪਿਤ ਸਤਿਸੰਗ ਦਾ ਆਯੋਜਨ ਕੀਤਾ ਗਿਆ। ਇਸ ਸਤਿਸੰਗ ਦੀ ਸਰਪਰਸਤੀ ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਕੀਤੀ, ਜਿੱਥੇ ਸ਼ਰਧਾਲੂਆਂ ਨੇ ਸਤਿਕਾਰ ਅਤੇ ਸ਼ਰਧਾ ਨਾਲ ਭਾਗ ਲਿਆ। ਸ਼ਾਮ ਨੂੰ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਪਾਠੀ ਦਾ ਆਯੋਜਨ ਕੀਤਾ ਗਿਆ ਅਤੇ ਸੰਤ ਸੁਰਿੰਦਰ ਬਾਵਾ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਸਤਿਸੰਗ ਵਿੱਚ ਸੰਗਤਾਂ ਨੂੰ ਸੱਚ ਦੇ ਉਪਦੇਸ਼ ਦਿੱਤੇ ਅਤੇ ਨਾਮ ਦੀ ਕਮਾਈ ਕਰਨ ਬਾਰੇ ਪਵਿੱਤਰ ਸਿੱਖਿਆ ਦਿੱਤੀ। ਸੰਗਤ ਨੂੰ ਰਵਿਦਾਸੀਆ ਧਰਮ ਨਾਲ ਜੁੜੇ ਸਾਹਿਤ ਵੀ ਭੇਟ ਕੀਤੇ ਗਏ। ਕੀਰਤਨੀ ਜਥਿਆਂ ਵਿੱਚ ਸ਼੍ਰੀ ਜੀਵਨ ਸੋਹਲ, ਸ਼੍ਰੀ ਜਸਵਿੰਦਰ ਰਈਆ ਅਤੇ ਬੀਬੀ ਰਾਜ ਕੁਮਾਰੀ ਨੇ ਸ਼ਬਦ ਕੀਰਤਨ ਰਾਹੀਂ ਆਪਣੀ ਹਾਜ਼ਰੀ ਦਰਸਾਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ੍ਰੀ ਤਿਰਲੋਚਨ ਕੁਮਾਰ ਨੇ ਨਿਭਾਈ ਅਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

0
306 views

Comment