ਖਰੜ ਵਿੱਚ ਨਿਰੰਕਾਰੀ ਬਾਲ ਸਮਾਗਮ ਦਾ ਆਯੋਜਨ
ਖਰੜ: ਅੱਜ ਮਿਤੀ 06,06,2026 ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਕੁਰਾਲੀ ਰੋਡ ਖਰੜ ਵਿਖੇ ਨਿਰੰਕਾਰੀ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲਿਆ ਜਿਸ ਦਾ ਸੰਚਾਲਨ ਬੱਚਿਆਂ ਨੇ ਕੀਤਾ। ਪ੍ਰੋਗਰਾਮ ਵਿੱਚ ਬੱਚਿਆਂ ਨੇ ਵਿਚਾਰ, ਕਵਿਤਾਵਾਂ, ਗੀਤਾਂ ਅਤੇ ਸਕਿਟਾਂ ਰਾਹੀਂ ਮਿਸ਼ਨ ਦਾ ਸਰਭ ਸਾਂਝੀਵਾਲਤਾ ਦਾ ਸੰਦੇਸ਼ ਜਨ ਜਨ ਤੱਕ ਪਹੁੰਚਾਇਆ ਅਤੇ ਪ੍ਰੀਤ, ਪਿਆਰ ਅਤੇ ਭਾਈਚਾਰੇ ਦਾ ਪ੍ਰਚਾਰ ਕੀਤਾ।
ਭਾਈ ਸਾਹਿਬ ਸਤਨਾਮ ਵਿਲੱਖਣ ਜੀ ਨੇ ਸੁਨਾਮ ਤੋਂ ਵਿਸ਼ੇਸ਼ ਤੌਰ ਤੇ ਕਿਰਪਾ ਕੀਤੀ ਅਤੇ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਆਉਣ ਵਾਲੀ ਪੀੜ੍ਹੀ ਨੂੰ ਸਹੀ ਜੀਵਨ ਜੀਣ ਦਾ ਢੰਗ ਸਿਖਾਉਂਦੇ ਹਨ। ਖਰੜ ਬ੍ਰਾਂਚ ਦੇ ਇੰਚਾਰਜ ਮਹਾਤਮਾ ਭਾਈ ਸਾਹਿਬ ਸੰਜੀਵ ਕੁਮਾਰ ਜੀ ਨੇ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਭਾਈ ਸਾਹਿਬ ਸਤਨਾਮ ਵਿਲੱਖਣ ਜੀ ਦੇ ਖਰੜ ਪਹੁੰਚਣ 'ਤੇ ਧਨਵਾਦ ਕੀਤਾ। ਸਮਾਗਮ ਲੰਗਰ ਨਾਲ ਸੰਪੰਨ ਹੋਇਆ।