logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਆਪ ਪਾਰਟੀ ਦੇ ਉਮੀਦਵਾਰ ਦੀਪਕ ਕੁਮਾਰ ਉਰਫ਼ ਰਿੰਟੂ ਵੱਲੋਂ ਝੂਠਾ ਹਲਫਨਾਮਾ ਦਾਖ਼ਲ ਕਰਨ, ਮਹੱਤਵਪੂਰਨ ਤੱਥ ਲੁਕਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਸਬੰਧੀ

ਹਰਬੰਸ ਸਿੰਘ ਵਾਰਡ ਨੰਬਰ 13 ਗੋਲਡਨ ਅੇਵੀਨਿਊ ਡੱਡਵਾਂ ਰੋਡ ਧਾਰੀਵਾਲ ਨੇ ਪੰਜਾਬ ਰਾਜ ਚੋਣ ਕਮਿਸ਼ਨ, ਚੰਡੀਗੜ੍ਹ। ਨੂੰ ਲਿਖਤੀ ਸਿਕਾਇਤ ਭੇਜਕੇ ਦੱਸਿਆ ਕਿ ਨਗਰ ਕੌਂਸਲ ਧਾਰੀਵਾਲ ਦੇ ਵਾਰਡ ਨੰਬਰ 10 "ਆਪ ਪਾਰਟੀ” ਦੇ ਉਮੀਦਵਾਰ ਦੀਪਕ ਕੁਮਾਰ ਉਰਫ਼ ਰਿੰਟੂ ਵੱਲੋਂ ਝੂਠਾ ਹਲਫਨਾਮਾ ਦਾਖ਼ਲ ਕਰਨ, ਮਹੱਤਵਪੂਰਨ ਤੱਥ ਲੁਕਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਸਬੰਧੀ ਸ਼ਿਕਾਇਤ ਕੀਤੀ ਉਸਨੇ ਗੱਲਬਾਤ ਕਰਦਿਆ ਦੱਸਿਆ ਕਿ ਦੀਪਕ ਕੁਮਾਰ ਉਰਫ਼ ਰਿੰਟੂ, ਜੋ ਨਗਰ ਕੌਂਸਲ ਧਾਰੀਵਾਲ ਦੇ ਵਾਰਡ ਨੰਬਰ 10 ਤੋਂ ਚੋਣ ਲੜਨ ਵਾਲਾ ਉਮੀਦਵਾਰ ਹੈ, ਨੇ ਆਪਣੀ ਨਾਮਜ਼ਦਗੀ ਦੇ ਨਾਲ ਦਾਖ਼ਲ ਕੀਤੇ ਹਲਫਨਾਮੇ ਵਿੱਚ ਮਹੱਤਵਪੂਰਨ ਤੱਥਾਂ ਨੂੰ ਲੁਕਾਇਆ ਅਤੇ ਗਲਤ ਜਾਣਕਾਰੀ ਪ੍ਰਦਾਨ ਕੀਤੀ ਹੈ। ਸ਼ਿਕਾਇਤ ਦੇ ਮੁੱਖ ਤੱਥ ਇਸ ਤਰ੍ਹਾਂ ਹਨ:- ਉਮੀਦਵਾਰ ਨੇ ਆਪਣੇ ਚੋਣੀ ਹਲਫਨਾਮੇ ਵਿੱਚ ਘੋਸ਼ਿਤ ਕੀਤਾ ਕਿ ਉਸਦੇ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਜਾਂ ਅਦਾਲਤੀ ਕਾਰਵਾਈ ਲੰਬਿਤ ਨਹੀਂ ਹੈ। ਜਦਕਿ ਅਸਲ ਸਥਿਤੀ ਇਹ ਹੈ ਕਿ ਉਸਦੇ ਖ਼ਿਲਾਫ਼ ਫੌਜਦਾਰੀ ਸ਼ਿਕਾਇਤ COMI -191 of 2018 U/Ss. 323/324/447/ 148/ 149/295-A Title Harbans Singh versus Deepak Kumar another ਮਾਣਯੋਗ ਅਦਾਲਤ ਡਾ: ਪਰਭਜੋਤ ਸਿੰਘ ਭੱਟੀ ਜੁਡੀਸਲ ਮਜਿਸਟਰੇਟ ਵਿੱਚ ਵਿਚਾਰ ਅਧੀਨ ਸੀ ਅਤੇ ਉਹ ਜ਼ਮਾਨਤ ’ਤੇ ਸੀ। ਇਸ ਸਬੰਧੀ ਰਿਕਾਰਡ ਅਦਾਲਤ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ, ਨਹਿਰ ਵਿਭਾਗ ਦੀ ਸਰਕਾਰੀ ਜ਼ਮੀਨ ਉੱਤੇ ਕਥਿਤ ਗੈਰ-ਕਾਨੂੰਨੀ ਕਬਜ਼ੇ ਸਬੰਧੀ ਉਸਦੇ ਖ਼ਿਲਾਫ਼ ਅਧਿਕਾਰਤ ਕਾਰਵਾਈ ਚੱਲ ਰਹੀ ਸੀ। ਇਸ ਤੱਥ ਨੂੰ ਵੀ ਹਲਫਨਾਮੇ ਵਿੱਚ ਪ੍ਰਗਟ ਨਹੀਂ ਕੀਤਾ ਗਿਆ। ਉਮੀਦਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਧੂਰੀ, ਗੁੰਮਰਾਹਕੁੰਨ ਅਤੇ ਤੱਥਾਂ ਦੇ ਉਲਟ ਪ੍ਰਤੀਤ ਹੁੰਦੀ ਹੈ, ਜਿਸ ਕਾਰਨ ਵੋਟਰਾਂ ਅਤੇ ਚੋਣ ਅਥਾਰਟੀ ਨੂੰ ਗਲਤ ਜਾਣਕਾਰੀ ਪ੍ਰਾਪਤ ਹੋਈ। ਚੋਣੀ ਹਲਫਨਾਮੇ ਵਿੱਚ ਜਾਣ-ਬੁੱਝ ਕੇ ਗਲਤ ਜਾਣਕਾਰੀ ਦੇਣਾ ਜਾਂ ਮਹੱਤਵਪੂਰਨ ਤੱਥ ਲੁਕਾਉਣਾ ਕਾਨੂੰਨ ਦੀ ਉਲੰਘਣਾ ਹੈ ਅਤੇ ਅਜਿਹੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਹਰਬੰਸ ਸਿੰਘ ਨੇ ਚੋਣ ਕਮਿਸ਼ਨਰ ਅੱਗੇ ਨਿਮਰ ਬੇਨਤੀ ਹੈ ਕਿ:- ਦੀਪਕ ਕੁਮਾਰ ਉਰਫ਼ ਰਿੰਟੂ ਵੱਲੋਂ ਦਾਖ਼ਲ ਕੀਤੇ ਚੋਣੀ ਹਲਫਨਾਮੇ ਦੀ ਵਿਸਥਾਰਪੂਰਵਕ ਜਾਂਚ ਕਰਵਾਈ ਜਾਵੇ। ਅਦਾਲਤੀ ਰਿਕਾਰਡ, ਨਹਿਰ ਵਿਭਾਗ ਦੇ ਰਿਕਾਰਡ ਅਤੇ ਹੋਰ ਸੰਬੰਧਿਤ ਸਰਕਾਰੀ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਵੇ। ਜੇਕਰ ਜਾਂਚ ਦੌਰਾਨ ਹਲਫਨਾਮੇ ਵਿੱਚ ਝੂਠੀ ਜਾਂ ਲੁਕਾਈ ਗਈ ਜਾਣਕਾਰੀ ਸਾਬਤ ਹੋ ਜਾਵੇ ਤਾਂ ਉਮੀਦਵਾਰ ਵਿਰੁੱਧ ਲਾਗੂ ਚੋਣੀ ਕਾਨੂੰਨਾਂ ਅਤੇ ਭਾਰਤੀ ਨਿਆਇਕ ਸੰਹਿਤਾ (BNS) ਦੀਆਂ ਸੰਬੰਧਿਤ ਧਾਰਾਵਾਂ ਅਧੀਨ ਬਣਦੀ ਕਾਨੂੰਨੀ ਅਤੇ ਫੌਜਦਾਰੀ ਕਾਰਵਾਈ ਕੀਤੀ ਜਾਵੇ।
(ਘ) ਲੋਕਤੰਤਰਿਕ ਪ੍ਰਕਿਰਿਆ ਦੀ ਪਵਿੱਤਰਤਾ ਅਤੇ ਪਾਰਦਰਸ਼ਤਾ ਨੂੰ ਬਣਾਈ ਰੱਖਣ ਲਈ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।

0
0 views

Comment