logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੈਪਸੀਕੋ ਕੰਪਨੀ ਦੇ ਕੰਟਰੈਕਟ ਮਜ਼ਦੂਰਾਂ ਦੇ ਹੱਕੀ ਮੰਗਾਂ ਸਬੰਧੀ ਪ੍ਰਦਰਸ਼ਨ ਕੀਤਾ

ਚੰਨੋਂ-ਭਵਾਨੀਗੜ੍ਹ, 1 ਜੂਨ :ਅੱਜ ਪੈਪਸੀਕੋ ਕੰਪਨੀ ਦੇ ਕੰਟਰੈਕਟ ਮਜ਼ਦੂਰਾਂ ਦੀਆ ਹੱਕੀ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਜ਼ੋਰਦਾਰ ਧਰਨਾ ਪ੍ਰਦਰਸ਼ਨ ਪੈਪਸੀਕੋ ਫੈਕਟਰੀ ਦੇ ਗੇਟ ਅੱਗੇ ਦੋ ਘੰਟਿਆਂ ਲਈ ਆਪਣੇ ਤੋਰਤੇ ਕੀਤਾ।ਜਿਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਬਲਾਕ ਜਰਨਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਬਲਾਕ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਦਿੜਬਾ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਫੈਕਟਰੀ ਕਾਮੇ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਕਾਫੀ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਪਰ ਇੱਥੋਂ ਦੇ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਅੱਜ ਵੀ ਫੈਕਟਰੀ ਕਾਮਿਆਂ ਦੀ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਚੱਲ ਰਹੀ ਹੈ ਜੇਕਰ ਉਹਨਾਂ ਦੇ ਮਸਲਿਆਂ ਦਾ ਕੋਈ ਠੋਸ ਨਤੀਜਾ ਨਾ ਨਿਕਲਿਆ ਤਾਂ ਜੋ ਵੀ ਫੈਕਟਰੀ ਕਾਮੇ ਕੋਈ ਨਵਾਂ ਪ੍ਰੋਗਰਾਮ ਉਲੀਕਣਗੇ ਜਥੇਬੰਦੀ ਪੂਰੇ ਜ਼ੋਰ ਨਾਲ ਉਹਨਾਂ ਦੀ ਮੱਦਦ ਤੇ ਆਵੇਗੀ ਅਤੇ ਵੱਖ ਵੱਖ ਆਗੂਆਂ ਨੇ ਸੰਬੋਧਨ ਹੁੰਦੇ ਕਿਹਾ ਕਿ ਪਹਿਲਾ ਦਿੱਤੇ ਮੰਗ-ਪੱਤਰ ਨੂੰ ਪ੍ਰਵਾਨ ਕਰਕੇ ਤੁਰੰਤ ਲਾਗੂ ਕੀਤਾ ਜਾਵੇ ਅਤੇ ਜੋ ਪ੍ਰਬੰਧਕ ਮੰਗਾਂ ਮੰਨਣ ਦੀ ਬਜਾਏ ਬਦਲੇ ਦੀ ਭਾਵਨਾ ਨਾਲ ਨਵੀਂ ਭਰਤੀ ਦੀਆਂ ਯੋਜਨਾਵਾਂ ਬਣਾ ਕੇ ਕਿਰਤੀਆਂ ਨੂੰ ਬੇਦਿਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।ਅਜਿਹੀਆਂ ਕੋਸ਼ਿਸ਼ਾਂ ਲੜਨ ਵਾਲੇ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਸਥਾਨਕ ਪ੍ਰਸ਼ਾਸਨ ਦੀ ਮੌਜੂਦਗੀ 'ਚ ਪ੍ਰਬੰਧਕਾਂ ਨੂੰ 13 ਮੰਗਾਂ ਦਾ ਪੱਤਰ ਦਿੱਤਾ ਗਿਆ ਸੀ।ਜਿਸ ਵਿੱਚ ਮੁੱਖ ਮੰਗਾਂ 'ਚ ਸ਼ਾਮਲ ਹਨ:
1.ਪਿਛਲੇ 15-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਕਿਰਤੀਆਂ ਨੂੰ ਜਾਣ-ਬੁੱਝ ਕੇ 'ਅਣਸਕਿਲਡ' ਐਲਾਨਣਾ ਬੰਦ ਕੀਤਾ ਜਾਵੇ
2.ਗੈਰਕਾਨੂੰਨੀ ਸਰਵਿਸ ਬਰੇਕ ਪਾਲਸੀ ਖਤਮ ਕੀਤੀ ਜਾਵੇ
3.ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕੀ ਜਾਵੇ
4.ਵਰਕ ਲੋਡ ਘੱਟ ਕੀਤਾ ਜਾਵੇ
5.ਤਨਖਾਹਾਂ 'ਚ ਵਾਧਾ, ਸਾਲਾਨਾ ਬੋਨਸ ਅਤੇ ਛੁੱਟੀਆਂ ਦੇ ਪੈਸੇ ਵਿੱਚ ਵਾਧਾ ਕੀਤਾ ਜਾਵੇ
6.ਕਿਰਤ ਭਲਾਈ ਬੋਰਡ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣ
ਪਹਿਲੀ ਮੀਟਿੰਗ 'ਚ ਕੁਝ ਮੰਗਾਂ 'ਤੇ ਸਹਿਮਤੀ ਬਣੀ ਸੀ।ਤਨਖਾਹ ਵਾਧੇ ਤੇ ਸਰਵਿਸ ਬਰੇਕ ਪਾਲਸੀ ਖਤਮ ਕਰਨ ਬਾਰੇ ਪ੍ਰਬੰਧਕਾਂ ਨੇ 1 ਜੂਨ ਨੂੰ ਦੁਬਾਰਾ ਮੀਟਿੰਗ ਕਰਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਚ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਜਥੇਬੰਦੀ ਕਿਰਤੀ ਕਾਮੇ ਚੁੱਪ ਕਰਕੇ ਨਹੀਂ ਬੈਠਣਗੇ ਇਸ ਤੋਂ ਵੱਧ ਤਿੱਖੇ ਸੰਘਰਸ਼ ਕੀਤੇ ਜਾਣਗੇ ਅੱਜ ਦਾ ਧਰਨਾ ਜਥੇਬੰਦੀ ਵੱਲੋਂ ਸਿਰਫ ਦੋ ਘੰਟੇ ਦਾ ਸੰਕੇਤਕ ਤੌਰ ਤੇ ਦਿੱਤਾ ਗਿਆ ਹੈ।ਇਸ ਮੌਕੇ ਬਲਾਕ ਆਗੂ ਕੁਲਦੀਪ ਸਿੰਘ ਬਖੋਪੀਰ,ਕਰਮ ਚੰਦ ਪੰਨਵਾਂ ਨੇ ਕਿਹਾ ਕਿ ਸਾਮਰਾਜੀ-ਕਾਰਪੋਰੇਟ ਘਰਾਣੇ ਤੇ ਸਰਕਾਰਾਂ ਮਜ਼ਦੂਰ-ਕਿਸਾਨਾਂ ਦੇ ਹੱਕਾਂ 'ਤੇ ਹਮਲੇ ਕਰ ਰਹੀਆਂ ਹਨ। ਇਨ੍ਹਾਂ ਦਾ ਟਾਕਰਾ ਸਿਰਫ਼ ਇੱਕਜੁੱਟ ਸੰਘਰਸ਼ ਨਾਲ ਹੀ ਹੋ ਸਕਦਾ ਹੈ।ਉਨ੍ਹਾਂ ਮਜ਼ਦੂਰ ਘੋਲ 'ਚ ਨਿਰਸੁਆਰਥ ਮਦਦ ਦਾ ਭਰੋਸਾ ਦਿੱਤਾ ਅੱਜ ਦੇ ਧਰਨੇ ਵਿੱਚ ਵੱਡੀ ਗਿਣਤੀ ਮਾਵਾਂ ਭੈਣਾਂ ਅਤੇ ਕਿਸਾਨ ਮਜ਼ਦੂਰ ਸ਼ਾਮਲ ਸਨ

20
910 views

Comment