logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੁਕੇਰੀਆਂ ਨਗਰ ਕੌਂਸਲ ਚੋਣਾਂ 2026 : ਵੱਖ-ਵੱਖ ਸ਼ਹਿਰਾਂ ਦੇ ਨਤੀਜਿਆਂ ਨੇ ਖਿੱਚਿਆ ਧਿਆਨ



ਦਸੂਹਾ, ਹਰਿਆਣਾ, ਗੜ੍ਹਦੀਵਾਲਾ, ਟਾਂਡਾ ਅਤੇ ਮੁਕੇਰੀਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਕੁੱਲ ਸੀਟਾਂ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 46 ਸੀਟਾਂ ਜਿੱਤ ਕੇ ਆਪਣੀ ਮਜ਼ਬੂਤ ਪਕੜ ਦਰਸਾਈ ਹੈ। ਕਾਂਗਰਸ ਨੂੰ 20 ਸੀਟਾਂ ਮਿਲੀਆਂ ਜਦਕਿ ਭਾਜਪਾ ਦੇ ਖਾਤੇ ਵਿੱਚ 8 ਸੀਟਾਂ ਆਈਆਂ। 6 ਆਜ਼ਾਦ ਉਮੀਦਵਾਰ ਵੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ।
ਦਸੂਹਾ ਵਿੱਚ ਆਮ ਆਦਮੀ ਪਾਰਟੀ ਨੇ 13 ਵਿੱਚੋਂ 13 ਸੀਟਾਂ ਜਿੱਤ ਕੇ ਕਲੀਨ ਸਵੀਪ ਕੀਤਾ, ਜਦਕਿ ਕਾਂਗਰਸ ਨੂੰ 2 ਸੀਟਾਂ ਮਿਲੀਆਂ। ਹਰਿਆਣਾ ਅਤੇ ਗੜ੍ਹਦੀਵਾਲਾ ਵਿੱਚ ਵੀ ਆਪ ਨੇ 7-7 ਸੀਟਾਂ ਜਿੱਤ ਕੇ ਬੜ੍ਹਤ ਬਣਾਈ। ਟਾਂਡਾ ਵਿੱਚ ਆਪ ਨੇ 10 ਸੀਟਾਂ ਹਾਸਲ ਕੀਤੀਆਂ ਜਦਕਿ ਕਾਂਗਰਸ ਨੂੰ 5 ਸੀਟਾਂ ਮਿਲੀਆਂ।

ਮੁਕੇਰੀਆਂ ਵਿੱਚ ਕਾਫੀ ਟੱਕਰ ਦੇਖਣ ਨੂੰ ਮਿਲੀ, ਜਿੱਥੇ ਭਾਜਪਾ ਨੇ 7 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕੀਤਾ। ਕਾਂਗਰਸ ਨੂੰ 6 ਅਤੇ ਆਮ ਆਦਮੀ ਪਾਰਟੀ ਨੂੰ 1 ਸੀਟ ਨਾਲ ਸੰਤੋਖ ਕਰਨਾ ਪਿਆ। ਇਕ ਸੀਟ ਅਜ਼ਾਦ ਉਮੀਦਵਾਰ ਦੀ ਝੋਲੀ ਵਿੱਚ ਪਈ। ਚੋਣ ਨਤੀਜਿਆਂ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ।

65
2350 views

Comment