logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮੋਗਾ : ਗ੍ਰੰਥੀ ਸਿੰਘ ਕਸਟੋਡੀਅਨ ਨਹੀਂ ਹੋ ਸਕਦਾ, ਗ੍ਰੰਥੀ ਸਭਾਵਾਂ ਨੇ ਫੈਸਲਾ ਕੀਤਾ

ਮੋਗਾ : ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿਖੇ ਸਮੂਹ ਗ੍ਰੰਥੀ ਸਭਾਵਾਂ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਆਰਜੀ ਤੌਰ ਤੇ ਡਿਊਟੀ ਕਰਨ ਵਾਲਾ ਗ੍ਰੰਥੀ ਸਿੰਘ ਕਸਟੋਡੀਅਨ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਅਨੁਸਾਰ, ਕਿਸੇ ਵੀ ਬੇਅਦਬੀ ਦੇ ਮਾਮਲੇ ਵਿੱਚ ਕਸਟੋਡੀਅਨ ਨੂੰ ਜਿੰਮੇਵਾਰ ਬਣਾਇਆ ਜਾਂਦਾ ਹੈ, ਜੋ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਜਾਂ ਡੇਰੇਦਾਰ ਬਾਬੇ ਹੁੰਦੇ ਹਨ। ਗ੍ਰੰਥੀ ਸਿੰਘ ਸਿਰਫ ਆਰਜੀ ਤੌਰ ਤੇ ਗੁਰਦੁਆਰਾ ਸੇਵਾ ਕਰਦਾ ਹੈ ਅਤੇ ਘਰੇਲੂ ਜਿੰਮੇਵਾਰੀਆਂ ਵਜੋਂ ਵੀ ਕਈ ਵਾਰੀ ਗੁਰਦੁਆਰਾ ਤੋਂ ਬਾਹਰ ਜਾਂਦਾ ਹੈ।

ਮੀਟਿੰਗ ਵਿੱਚ ਭਾਈ ਬਲਕਾਰ ਸਿੰਘ ਬਲਖੰਡੀ, ਭਾਈ ਹਰਜਿੰਦਰ ਸਿੰਘ ਬਡੂਵਾਲ, ਭਾਈ ਲਖਬੀਰ ਸਿੰਘ ਬੱਗੇ, ਭਾਈ ਬਲਜਿੰਦਰ ਸਿੰਘ ਛੰਨਾ, ਭਾਈ ਸਤਿਨਾਮ ਸਿੰਘ ਅਕਾਲੀ, ਬਾਬਾ ਛਿੰਦਰ ਸਿੰਘ ਕੋਟ ਬੁੱਢਾ ਅਤੇ ਭਾਈ ਵੀਰ ਸਿੰਘ ਸੁੱਖੇਵਾਲ ਸਮੇਤ ਵੱਖ-ਵੱਖ ਗ੍ਰੰਥੀ ਸਭਾਵਾਂ ਦੇ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕਾਨੂੰਨ ਦੇ ਤਹਿਤ ਗ੍ਰੰਥੀ ਪਾਠੀ ਸਿੰਘ ਉੱਤੇ ਧੱਕਾ ਮਾਰਦਾ ਹੈ ਤਾਂ ਗ੍ਰੰਥੀ ਸਭਾਵਾਂ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਸਦਾ ਗ੍ਰੰਥੀ ਪਾਠੀ ਸਿੰਘਾਂ ਦੇ ਨਾਲ ਖੜੀਆਂ ਰਹਿਣਗੀਆਂ।

0
0 views

Comment