ਕੀਨੀਆ ਦੇ ਗਰਲਜ਼ ਹੋਸਟਲ ਵਿੱਚ ਭਿਆਨਕ ਅੱਗ, 16 ਵਿਦਿਆਰਥਣਾਂ ਦੀ ਮੌਤ, 79 ਜ਼ਖ਼ਮੀ
ਰਿਪੋਰਟਰ: ਅਜੈ ਕੁਮਾਰ
ਕੀਨੀਆ ਦੇ ਨਾਕੁਰੂ ਕਾਊਂਟੀ ਦੇ ਗਿਲਗਿਲ ਇਲਾਕੇ ਵਿੱਚ ਸਥਿਤ ਉਤੁਮਿਸ਼ੀ ਗਰਲਜ਼ ਅਕੈਡਮੀ ਦੇ ਹੋਸਟਲ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ 16 ਵਿਦਿਆਰਥਣਾਂ ਦੀ ਮੌਤ ਹੋ ਗਈ, ਜਦਕਿ 79 ਹੋਰ ਵਿਦਿਆਰਥਣਾਂ ਜ਼ਖ਼ਮੀ ਹੋਈਆਂ ਹਨ।
ਜਾਣਕਾਰੀ ਅਨੁਸਾਰ ਅੱਗ ਅੱਧੀ ਰਾਤ ਤੋਂ ਬਾਅਦ ਹੋਸਟਲ ਦੀ ਇਮਾਰਤ ਵਿੱਚ ਲੱਗੀ, ਜਿਸ ਕਾਰਨ ਹੋਸਟਲ ਵਿੱਚ ਸੋ ਰਹੀਆਂ ਵਿਦਿਆਰਥਣਾਂ ਵਿੱਚ ਹੜਕੰਪ ਮਚ ਗਿਆ। ਕਈ ਵਿਦਿਆਰਥਣਾਂ ਨੇ ਜਾਨ ਬਚਾਉਣ ਲਈ ਖਿੜਕੀਆਂ ਰਾਹੀਂ ਛਾਲਾਂ ਵੀ ਮਾਰੀਆਂ।
ਰੈਸਕਿਊ ਟੀਮਾਂ ਅਤੇ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਕੀਨੀਆ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।