ਪੰਜਾਬ ਸਰਕਾਰ ਵਿਰੁੱਧ ਐਨਪੀਐਸ ਮੁਲਾਜ਼ਮਾਂ ਵੱਲੋਂ ਬੀਨ ਵਜਾ ਰੋਸ ਪ੍ਰਦਰਸ਼ਨ
ਸੰਗਰੂਰ: ਪੰਜਾਬ ਦੇ ਐਨਪੀਐਸ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਬੀਨ ਵਜਾ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ 28 ਮਈ ਨੂੰ ਮੁੱਖ ਮੰਤਰੀ ਦੇ ਪੋਸਟਰ ਅੱਗੇ ਕੀਤਾ ਗਿਆ ਜਿੱਥੇ ਸਤਵੰਤ ਆਲਮਪੁਰ, ਕਰਨੈਲ ਮੂਨਕ, ਮੈਡਮ ਗੁਰਪ੍ਰੀਤ ਕੌਰ, ਦਵਿੰਦਰ ਪਸ਼ੌਰ, ਮਨਪ੍ਰੀਤ ਜਵਾਹਰਵਾਲਾ, ਕੁਲਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਚੰਗਾਲੀ ਵਾਲਾ ਸਮੇਤ ਸੈਂਕੜੇ ਮੁਲਾਜ਼ਮਾਂ ਨੇ ਭਾਗ ਲਿਆ। ਜਥੇਬੰਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀਪੀਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਨੇ ਸਰਕਾਰ ਨੂੰ ਚੋਣ ਵਾਅਦੇ ਤੋਂ ਮੁਕਰ ਜਾਣ ਦਾ ਦੋਸ਼ ਲਾਇਆ।
ਆਗੂਆਂ ਨੇ ਕਿਹਾ ਕਿ ਸਰਕਾਰ ਨੇ 18 ਨਵੰਬਰ 2022 ਦਾ ਨੋਟੀਫਿਕੇਸ਼ਨ ਲਾਗੂ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਡਿੱਠ ਕਰ ਰਹੀ ਹੈ। 4 ਜੁਲਾਈ ਨੂੰ ਮੋਗਾ ਵਿੱਚ ਵਿਸ਼ਾਲ ਕਨਵੈਨਸ਼ਨ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਸੱਦਾ ਦਿੱਤਾ ਜਾਵੇਗਾ। ਜੇ ਮੁੱਖ ਮੰਤਰੀ ਹਾਜ਼ਰ ਨਾ ਹੋਏ ਤਾਂ 23 ਅਗਸਤ ਨੂੰ ਸਤੌਜ ਵਿੱਚ ਮਹਾਰੈਲੀ ਕੀਤੀ ਜਾਵੇਗੀ। ਇਸ ਮੌਕੇ ਤੇ ਸ਼ੀਤਲ ਕੁਮਾਰ, ਰਿੰਕੂ, ਸੋਨੂ ਲਹਿਰਾ, ਲਖਵਿੰਦਰ ਜੋਸ਼ੀ, ਕਰਮ ਸਿੰਘ ਲਹਿਲ ਕਲਾਂ ਅਤੇ ਹੋਰ ਕਈ ਮੁਲਾਜ਼ਮ ਹਾਜ਼ਰ ਸਨ।