logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਚੀਮਾ: ਮੁੱਖ ਅਫਸਰ ਬਲਜੀਤ ਸਿੰਘ ਨੂੰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ

ਚੀਮਾ: (ਕੁਲਦੀਪ ਕੁਮਾਰ )ਥਾਣਾ ਚੀਮਾ ਦੇ ਮੁੱਖ ਅਫਸਰ ਸਰਦਾਰ ਬਲਜੀਤ ਸਿੰਘ ਨੂੰ ਉਨ੍ਹਾਂ ਦੀ ਚੰਗੀ ਤੇ ਇਮਾਨਦਾਰ ਕਾਰਗੁਜ਼ਾਰੀ ਲਈ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਨਵੇਂ ਐਸ.ਐਸ.ਪੀ. ਸੰਗਰੂਰ ਮੈਡਮ ਡਾ. ਰਵਜੋਤ ਗਰੇਵਾਲ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ। ਐਸ.ਐਸ.ਪੀ. ਸਾਹਿਬਾ ਨੇ ਬਲਜੀਤ ਸਿੰਘ ਦੀ ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਨਸ਼ਿਆਂ ਖਿਲਾਫ਼ ਕਾਰਵਾਈਆਂ ਕਰਨ ਦੀ ਸ਼ਲਾਘਾ ਕੀਤੀ।

ਥਾਣਾ ਮੁਖੀ ਸਰਦਾਰ ਬਲਜੀਤ ਸਿੰਘ ਨੂੰ ਬੇਹੱਦ ਇਮਾਨਦਾਰ, ਮਿਲਣਸਾਰ ਅਤੇ ਇਨਸਾਨ ਪਸੰਦ ਅਫਸਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਇਲਾਕਾ ਨਿਵਾਸੀਆਂ ਨਾਲ ਨਰਮ ਅਤੇ ਸਹਿਯੋਗ ਵਾਲਾ ਰਵੱਈਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਵਧਿਆ ਹੈ। ਇਸ ਸਨਮਾਨ 'ਤੇ ਚੀਮਾ ਮੰਡੀ ਇਲਾਕੇ ਦੇ ਨਿਵਾਸੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਬਲਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ।

0
57 views

Comment