ਜਲੰਧਰ : ਨੌਜਵਾਨ 'ਤੇ ਦਿਨ ਦਿਹਾੜੇ ਗੋਲੀਆਂ ਚਲਾਉਣ ਦਾ ਮਾਮਲਾ
ਜਲੰਧਰ : ਜਲੰਧਰ ਦੇ ਅਧੀਨ ਆਉਂਦੇ ਪਿੰਡ ਸੁਚੀ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ 'ਤੇ ਗੋਲੀਆਂ ਚਲਾਉਣ ਦੀ ਸ਼ਰਮਨਾਕ ਘਟਨਾ ਵਾਪਰੀ। ਘਟਨਾ ਵਿੱਚ ਕੁਝ ਚਾਲਕਾਂ ਵੱਲੋਂ ਨੌਜਵਾਨ 'ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ। ਨੌਜਵਾਨ ਨੂੰ ਤੁਰੰਤ ਰਾਮਾ ਮੰਡੀ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ।
ਪੁਲਿਸ ਵੱਲੋਂ ਮੁਲਜ਼ਮਾਂ ਦੀ ਪਹਚਾਨ ਅਤੇ ਕਾਬੂ ਲਈ ਕਾਰਵਾਈ ਜਾਰੀ ਹੈ। ਇਸ ਮਾਮਲੇ ਨੇ ਪਿੰਡ ਦੇ ਵਾਸੀਆਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।