logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ IPC/BNS ਅਤੇ NDPS ਐਕਟ ਤਹਿਤ ਜਬਤ 115 ਵਾਹਨਾਂ ਦੀ ਨਿਲਾਮੀ

ਅੰਮ੍ਰਿਤਸਰ, 26 ਮਈ 2026 (ਅਭਿਨੰਦਨ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮਿਤਸਰ ਜੀ ਦੀਆਂ ਹਦਾਇਤਾਂ ਤੇ ਅੱਜ ਮਿਤੀ 26-05-2026 ਨੂੰ ਪੁਲਿਸ ਲਾਈਨ, ਅੰਮ੍ਰਿਤਸਰ ਸਿਟੀ ਵਿੱਖੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਆਈ.ਪੀ.ਸੀ/ਬੀ.ਐਨ.ਐਸ ਅਤੇ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਮੁਕੱਦਮਿਆਂ ਵਿੱਚ ਜਬਤ (ਕੇਸ ਪ੍ਰਾਪਰਟੀ) ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਨਿਲਾਮੀ ਲਈ ਬਣਾਈ ਗਈ, District Vehicle Disposal Committee & District Drug Disposal Committee, ਸ੍ਰੀ ਰਵਿੰਦਰਪਾਲ ਸਿੰਘ, ਡੀ.ਸੀ.ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ, ਸ੍ਰੀਮਤੀ ਪਰਵਿੰਦਰ ਕੌਰ ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਸ੍ਰੀ ਕਮਲਜੀਤ ਸਿੰਘ, ਏ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਇੰਸਪੈਕਟਰ ਰਜਿੰਦਰ ਸਿੰਘ ਅਤੇ ਇੰਸਪੈਕਟਰ ਅਮਨਦੀਪ ਕੌਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆ ਵੱਲੋਂ ਜਨਤਕ ਨਿਲਾਮੀ ਕਰਵਾਈ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਈ.ਪੀ.ਸੀ/ਬੀ.ਐਨ.ਐਸ ਅਤੇ ਐਨ.ਡੀ.ਪੀ.ਐਸ ਐਕਟ ਅਧੀਨ ਜਬਤ ਵਾਹਨ ਲੰਬੇ ਸਮੇਂ ਤੋਂ ਥਾਣਿਆਂ ਵਿੱਚ ਖੜ੍ਹੇ ਸਨ, ਜਿਨ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਹੋਣ ਉਪਰੰਤ ਨਿਲਾਮੀ ਕੀਤੀ ਜਾ ਰਹੀ ਹੈ ਅਤੇ ਇਸ ਨਿਲਾਮੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਅਮਲ ਵਿੱਚ ਲਿਆਂਦਾ ਗਿਆ ਹੈ।

ਇਸ ਜਨਤਕ ਨਿਮਾਲੀ ਵਿੱਚ ਜਿਲ੍ਹਾ ਅੰਮ੍ਰਿਤਸਰ, ਜਿਲ੍ਹਾ ਜਲੰਧਰ ਅਤੇ ਜਿਲ੍ਹਾ ਗੁਰਦਾਸਪੁਰ ਤੋਂ ਕੁੱਲ 23 ਬੋਲੀਦਾਤਾਵਾਂ ਨੇ ਭਾਗ ਲਿਆ ਅਤੇ ਜਨਤਕ ਨਿਲਾਮ ਕੀਤੇ ਗਏ ਵਾਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
* ਕਾਰਾਂ – 05
* ਮੋਟਰਸਾਈਕਲ – 110
ਕੁੱਲ ਵਾਹਨ – 115
ਇਸ ਨਿਲਾਮੀ ਤੋਂ ਕੁੱਲ 5,44,000/- ਰੁਪਏ ਦੀ ਰਕਮ ਪ੍ਰਾਪਤ ਹੋਈ। ਨਿਲਾਮੀ ਵਿੱਚ ਭਾਗ ਲੈਣ ਵਾਲੇ ਸਾਰੇ ਬੋਲੀਦਾਤਾਵਾਂ ਵੱਲੋਂ ਪਹਿਲਾਂ 5,000/- ਰੁਪਏ ਪ੍ਰਤੀ ਵਿਅਕਤੀ ਸਕਿਉਰਟੀ ਰਕਮ ਜਮ੍ਹਾ ਕਰਵਾਈ ਗਈ ਸੀ, ਜੋ ਕਿ ਅਸਫਲ ਰਹੇ ਬੋਲੀਦਾਤਾਵਾਂ ਨੂੰ ਸਕਿਉਰਟੀ ਰਕਮ ਵਾਪਸ ਕੀਤੀ ਗਈ।

ਇਸ ਨਿਲਾਮੀ ਤੋਂ ਪ੍ਰਾਪਤ ਹੋਈ ਕੁੱਲ ਰਕਮ 5,44,000/- ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਗਈ ਹੈ। ਇਸ ਨਿਲਾਮੀ ਦੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਅਮਲ ਵਿੱਚ ਲਿਆਂਦੀ ਗਈ।

1
116 views

Comment