logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮਲਾਂਵਾਲਾ ਖਾਸ ਵਿੱਚ ਅੰਮ੍ਰਿਤਵੇਲਾ ਪ੍ਰਭਾਤ ਸੋਸਾਇਟੀ ਵੱਲੋਂ ਪ੍ਰਭਾਤ ਫੇਰੀ ਤੇ ਸਤਸੰਗ ਸੰਪੰਨ

ਮੱਲਾਂਵਾਲਾ : 25 ਮਈ -( ਤਿਲਕ ਸਿੰਘ ਰਾਏ ) :- ਮੱਲਾਂਵਾਲਾ ਖਾਸ ਵਿੱਚ ਅੰਮ੍ਰਿਤਵੇਲਾ ਪ੍ਰਭਾਤ ਸੋਸਾਇਟੀ ਦੇ ਮੈਂਬਰਾਂ ਵੱਲੋਂ ਪ੍ਰਭਾਤ ਫੇਰੀ ਕੱਢ ਕੇ ਪ੍ਰਭੂ ਨਾਮ ਦਾ ਗੁਣਗਾਨ ਅਤੇ ਸਤਸੰਗ ਕੀਤਾ ਗਿਆ। ਇਸ ਪਵਿੱਤਰ ਮੌਕੇ ’ਤੇ ਸ੍ਰੀ ਸੌਰਵ ਪਾਸੀ ਜੀ ਦੇ ਨਿਵਾਸ ਸਥਾਨ ’ਤੇ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਸਤਸੰਗ ਕਰਵਾਇਆ ਗਿਆ।
ਇਸ ਮੌਕੇ ਮਹੰਤ ਪ੍ਰਿੰਸ ਸ਼ਰਮਾ ਜੀ, ਮਹੰਤ ਨੀਟਾ ਓਬਰਾਏ ਜੀ, ਅਰੁਣ ਨੰਦਾ ਜੀ, ਰਾਜੇਸ਼ ਵਾਸੁਦੇਵਾ ਜੀ ਅਤੇ ਸਚਿਨ ਨਾਰੰਗ ਜੀ ਵੱਲੋਂ ਸੁੰਦਰ ਭਜਨਾਂ ਦਾ ਗਾਇਨ ਕਰਕੇ ਸੰਗਤ ਨੂੰ ਪ੍ਰਭੂ ਭਗਤੀ ਵਿੱਚ ਲੀਨ ਕੀਤਾ ਗਿਆ।
ਮੱਲਾਂਵਾਲਾ ਖਾਸ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸੰਗਤ ’ਤੇ ਫੁੱਲਾਂ ਦੀ ਵਰਖਾ ਕਰਕੇ, ਠੰਢੇ ਪਾਣੀ ਅਤੇ ਬਿਸਕੁਟਾਂ ਦੇ ਪੈਕਟ ਵੰਡ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਰਾਜਿੰਦਰ ਦੂਆ ਤੇ ਭਾਰਤ ਵਿਕਾਸ ਪਰਿਸ਼ਦ ਮੱਲਾਂਵਾਲਾ ਖਾਸ ਵੱਲੋਂ ਡਾ. ਮਨਜੀਤ ਸਿੰਘ, ਸੁਨੀਤਾ ਰਾਣੀ, ਨਰੇਸ਼ ਕੁਮਾਰ ਅਤੇ ਇੰਦਰਜੀਤ ਸਿੰਘ ਨੇ ਵੀ ਅੰਮ੍ਰਿਤਵੇਲਾ ਸੰਸਥਾ ਦੇ ਮੈਂਬਰਾਂ ਨੂੰ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ।
ਸਾਰਾ ਮਾਹੌਲ “ਜੈ ਸ਼੍ਰੀ ਰਾਮ” ਅਤੇ ਹਰਿਨਾਮ ਸੰਕੀਰਤਨ ਨਾਲ ਭਗਤੀਮਈ ਬਣ ਗਿਆ। ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਅਜਿਹੇ ਸਤਸੰਗ ਸਮਾਜ ਨੂੰ ਆਧਿਆਤਮਿਕ ਊਰਜਾ ਪ੍ਰਦਾਨ ਕਰਦੇ ਹਨ।
ਇਸ ਮੌਕੇ ਸੌਰਭ ਪਾਸੀ, ਰਾਮ ਬਹਾਦੁਰ ਪਾਸੀ, ਬਬਲੀ ਜੀ, ਆਸ਼ਾ ਸ਼ਰਮਾ, ਰਵੀ ਸ਼ਰਮਾ, ਰਾਣੀ ਕੌਰ, ਸ਼ਾਂਤੀ ਦੇਵੀ, ਬਿਮਲਾ, ਸੁਸ਼ਮਾ, ਪੂਜਾ, ਵੀਣਾ, ਕੋਮਲ, ਸਮੀਰ, ਗੰਗਾ ਰਾਮ ਅਤੇ ਸਮੂਹ ਅੰਮ੍ਰਿਤਵੇਲਾ ਪਰਿਵਾਰ ਹਾਜ਼ਰ ਸੀ।

4
273 views

Comment