ਨੈਸ਼ਨਲ ਯੂਥ ਕਲੱਬ ਦੇ ਮਲਟੀਪਰਪਜ ਟ੍ਰੇਨਿੰਗ ਸੈਂਟਰ ਵਿੱਚ ਲੜਕੀਆਂ ਨੂੰ ਸਰਟੀਫਿਕੇਟ ਵੰਡੇ:
ਫਰੀਦਕੋਟ 22.05.26 (ਨਾਇਬ ਰਾਜ)
ਇਲਾਕੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ:) ਫਰੀਦਕੋਟ ਵੱਲੋਂ ਕੇ ਐਨ ਜੈਨ ਸਕੂਲ ਦੇ ਨੇੜੇ ਚਲਾਏ ਜਾ ਰਹੇ ਮਲਟੀਪਰਪਜ ਟ੍ਰੇਨਿੰਗ ਸੈਂਟਰ ਵਿੱਚ ਲੜਕੀਆਂ ਨੂੰ ਸਿਲਾਈ ਕਢਾਈ, ਬਿਊਟੀ ਪਾਰਲਰ ਦੀ ਸਿਖਲਾਈ ਬਹੁਤ ਹੀ ਤਜਰਬੇਕਾਰ ਅਧਿਆਪਕ ਸ਼੍ਰੀਮਤੀ ਕਿਰਨ ਸੁਖੀਜਾ ਅਤੇ ਸਹਾਇਕ ਸ਼੍ਰੀਮਤੀ ਪਰਮਜੀਤ ਕੌਰ ਵੱਲੋ ਦਿੱਤੀ ਜਾਂਦੀ ਹੈ।ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਕਲੱਬ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਿਸ ਬਹੁਤ ਮਹੱਤਤਾ ਹੈ। ਟ੍ਰੇਨਿੰਗ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੱਭ ਤੋਂ ਪਹਿਲਾਂ ਕਲੱਬ ਦੇ ਜਨਰਲ ਸਕੱਤਰ ਸ਼੍ਰੀ ਅਜੇ ਜੈਨ ਸੋਨੂੰ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ।ਸੈਂਟਰ ਦੀ ਇੰਚਾਰਜ ਸ਼੍ਰੀਮਤੀ ਕਿਰਨ ਸੁਖੀਜਾ ਨੇ ਟ੍ਰੇਨਿੰਗ ਸੈਂਟਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ 6 ਮਹੀਨੇ ਦਾ ਕੋਰਸ ਇਸ ਦੌਰਾਨ ਲੜਕੀਆਂ ਨੂੰ ਬਿਊਟੀ ਪਾਰਲਰ ਦੀ ਮੁਕੰਮਲ ਟ੍ਰੇਨਿੰਗ ਦਿੱਤੀ ਜਾਂਦੀ ਜਿਸ ਨਾਲ ਲੜਕੀਆਂ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਰੋਜ਼ਗਾਰ ਚਲਾ ਸਕਦੀਆਂ ਹਨ ਉਹਨਾਂ ਦੱਸਿਆ ਕੇ ਸੈਂਟਰ ਵਿੱਚ ਸਿਲਾਈ ਕਢਾਈ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ।ਜਿਸ ਨਾਲ ਲੜਕੀਆਂ ਆਪਣੀ ਬੁਟੀਕ ਚਲਾ ਸਕਦੀਆਂ ਹਨ।ਸ਼੍ਰੀਮਤੀ ਕਿਰਨ ਸੁਖੀਜਾ ਨੇ ਦੱਸਿਆ ਕਿ ਟ੍ਰੇਨਿੰਗ ਪੂਰੀ ਕਰਨ ਉਪਰੰਤ ਲੜਕੀਆਂ ਦਾ ਟੈਸਟ ਲਿਆ ਗਿਆ ਟੈਸਟ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ।ਸਰਟੀਫਿਕੇਟ ਵੰਡਣ ਦੀ ਰਸਮ ਕਲੱਬ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਨੇ ਨਿਭਾਈ ਸ਼੍ਰੀ ਅਰੋੜਾ ਨੇ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ।ਸ਼੍ਰੀ ਸੁਰੇਸ਼ ਅਰੋੜਾ ਨੇ ਲੜਕੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੌ ਹੁਨਰ ਸਿਖਲਾਈ ਦੌਰਾਨ ਦਿੱਤੇ ਗਏ ਹਨ ਉਹ ਸਦਾ ਤੁਹਾਡੀ ਜਿੰਦਗੀ ਵਿੱਚ ਕੰਮ ਆਉਣਗੇ। ਉਹਨਾ ਨੇ ਕਲੱਬ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਕਲੱਬ ਪਿਛਲੇ 35 ਸਾਲ ਤੋਂ ਇਲਾਕੇ ਵਿੱਚ ਸਮਾਜ ਸੇਵਾ ਕਰ ਰਿਹਾ ਹੈ।ਸ਼ੇਖ ਫਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ,ਅੰਤਿਮ ਯਾਤਰਾ ਵੈਨ,ਮੁਫ਼ਤ ਮਲ੍ਹਮ ਪੱਟੀ ਦੀ ਸੇਵਾ ,ਮਲਟੀਪਰਪਜ ਟ੍ਰੇਨਿੰਗ ਸੈਂਟਰ ਆਦਿ ਪ੍ਰਮੁੱਖ ਹਨ। ਕੇ ਪੀ ਸਿੰਘ ਸਰਾਂ ਨੇ ਲੜਕੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਵਿਚ ਕੋਈ ਵੀ ਕੰਮ ਕਰਨ ਲਈ ਤੁਹਾਡਾ ਇਰਾਦਾ ਦ੍ਰਿੜ ਹੋਣਾ ਚਾਹੀਦਾ ਟੀਚਾ ਪ੍ਰਾਪਤ ਹੋ ਜੀ ਜਾਂਦਾ ਹੈ। ਸ ਦਵਿੰਦਰ ਸਿੰਘ ਨੇ ਵੀ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਕਰਕੇ ਅਸੀਂ ਆਪਣੇ ਮੁਕਾਮ ਤੇ ਪਹੁੰਚ ਜਾਂਦੇ ਹਾਂ ਇਸ ਲਈ ਜਿੰਦਗੀ ਵਿੱਚ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।ਅੰਤ ਵਿਚ ਕਲੱਬ ਦੇ ਮੀਤ ਪ੍ਰਧਾਨ ਸ੍ਰੀ ਰਾਕੇਸ਼ ਮਿੱਤਲ ਨੇ ਸਭਨਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਸੋਨੂੰ ਜੈਨ ,ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ਕੋਹਲੀ, ਸਕੱਤਰ ਗੁਰਪ੍ਰੀਤ ਸਿੰਘ ਰਾਜਾ, ਦਫਤਰ ਇੰਚਾਰਜ ਸੁਰਿੰਦਰ ਕੁਮਾਰ, ਵਿੱਤ ਸਕੱਤਰ ਸੁਖਵਿੰਦਰ ਸਿੰਘ ਜੌਹਰ, ਸਲਾਹਕਾਰ ਦਵਿੰਦਰ ਸਿੰਘ ,ਕਿਰਨ ਸੁਖੀਜਾ,ਪਰਮਜੀਤ ਕੌਰ,ਜਗਪ੍ਰੀਤ ਕੌਰ,ਦਲਜੀਤ ਕੌਰ,ਅੰਮ੍ਰਿਤਪਾਲ ਕੌਰ, ਅਨੂ,ਮਹਿਕਪ੍ਰੀਤ ਕੌਰ,ਨਵਨੀਤ ਕੌਰ,ਕੌਰ ਦੀਪ ਕੌਰ,ਸੁਖਪ੍ਰੀਤ ਕੌਰ, ਮਨਜੋਤ ਕੌਰ,ਪ੍ਰੀਆ ਕੁਮਾਰੀ,ਰਾਜਿੰਦਰ ਕੌਰ,ਸੁਖਪ੍ਰੀਤ ਕੌਰ ਸਿਮਰਜੀਤ ਕੌਰ ਅਤੇ ਲਖਵਿੰਦਰ ਕੌਰ ਹਾਜਰ ਸਨ।
ਫੋਟੋ: ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਲੜਕੀ ਨੂੰ ਸਰਟੀਫਿਕੇਟ ਦਿੰਦੇ ਹੋਏ । ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਲੜਕੀਆਂ ਕਲੱਬ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ,ਕਿਰਨ ਸੁਖੀਜਾ ਅਤੇ ਕਲੱਬ ਮੈਂਬਰਾਂ ਨਾਲ ਦਿਖਾਈ ਦੇ ਰਹੀਆਂ ਹਨ।