ਰਾਹੋਂ ਪੁਲਿਸ ਨੇ ਹੈਰੋਇਨ ਸੇਵਨ ਕਰਦੇ ਨੌਜਵਾਨ ਨੂੰ ਕਾਬੂ ਕੀਤਾ
ਰਾਹੋਂ: ਪੁਲਿਸ ਨੇ ਬੀਤੀ ਕੱਲ੍ਹ ਹੈਰੋਇਨ ਸੇਵਨ ਕਰਦੇ ਨੌਜਵਾਨ ਭੁਪਿੰਦਰ ਪੁੱਤਰ ਲਾਭ ਸਿੰਘ ਨੂੰ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ। ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਗੁਰੂ ਨਾਨਕਪੂਰਾ ਸਾਈਡ ਵੱਲ ਜਾ ਰਹੀ ਸੀ ਜਦੋਂ ਰੇਲਵੇ ਫਾਟਕ ਕੋਲ ਖੱਬੇ ਪਾਸੇ ਝਾੜੀਆਂ ਕੋਲ ਨੌਜਵਾਨ ਸ਼ੱਕੀ ਹਾਲਤ ਵਿੱਚ ਮਿਲਿਆ।
ਉਸ ਤੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ ਅਤੇ ਖਾਲੀ ਪਾਣੀ ਦੀ ਬੋਤਲ ਬਰਾਮਦ ਕੀਤੀ ਗਈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਸ ਮੌਕੇ ਐਸ.ਐਚ.ਓ ਵਰਿੰਦਰ ਕੁਮਾਰ ਨਾਲ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।