logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਵਾਂਸ਼ਹਿਰ: ਆਸ਼ਾ ਵਰਕਰਾਂ ਨੇ ਸਿਵਲ ਸਰਜਨ ਦਫਤਰ ਅੱਗੇ ਧਰਨਾ ਦਿੱਤਾ

ਨਵਾਂਸ਼ਹਿਰ: ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸਿਵਲ ਸਰਜਨ ਦਫਤਰ ਅੱਗੇ ਧਰਨਾ ਦਿੱਤਾ ਗਿਆ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਰਾਜਵਿੰਦਰ ਕੌਰ, ਅਨੀਤਾ ਬਲਾਚੌਰ, ਗੀਤਾ ਮੁਜ਼ਫਰਪੁਰ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੰਮੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਕਈ ਮਹੀਨਿਆਂ ਤੋਂ ਆਸ਼ਾ ਵਰਕਰਾਂ ਨੂੰ ਇਨਸੈਂਟਿਵ ਨਹੀਂ ਮਿਲਿਆ। ਉਹਨਾਂ ਨੇ ਮਾਸਿਕ ਇਨਸੈਂਟਿਵ 2500 ਤੋਂ ਦੁੱਗਣਾ ਕਰਨ ਅਤੇ ਪਿਛਲੇ ਚਾਰ ਸਾਲਾਂ ਦਾ ਬਕਾਇਆ ਦੇਣ ਦੀ ਮੰਗ ਕੀਤੀ।

ਉਹਨਾਂ ਨੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਮਾਣ ਭੱਤਾ ਵਰਕਰ ਦੀ ਥਾਂ ਸਕੀਮ ਵਰਕਰ ਮੰਨ ਕੇ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ, ਪਿਛਲਾ ਰੁਕਿਆ ਹੋਇਆ ਇਨਸੈਂਟਿਵ ਖਾਤਿਆਂ ਵਿੱਚ ਪਾਉਣ ਅਤੇ ਸਿਹਤ ਬੀਮਾ ਯੋਜਨਾ ਦੀ ਅਦਾਇਗੀ ਕਰਨ ਲਈ ਗੂਗਲ ਸੀਟਾਂ ਭਰਨ ਤੋਂ ਛੁਟਕਾਰਾ ਦੇਣ ਦੀ ਵੀ ਮੰਗ ਕੀਤੀ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਤਿੱਖੇ ਸੰਘਰਸ਼ਾਂ ਨਾਲ ਹੀ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ। ਬਿੰਦਰ ਨਵਾਂਸ਼ਹਿਰ, ਰਣਜੀਤ ਕੌਰ ਨਵਾਂਸ਼ਹਿਰ, ਜਗਜੀਤ ਕੌਰ ਬੰਗਾ, ਗੁਰਬਖ਼ਸ਼ ਕੌਰ ਬੰਗਾ, ਸਰਬਜੀਤ ਕੌਰ ਰਟੈਂਡਾ ਅਤੇ ਭੂਪਿੰਦਰ ਕੌਰ ਮੁਕੰਦਪੁਰ ਨੇ ਵੀ ਸੰਬੋਧਨ ਕੀਤਾ। ਧਰਨਾ ਸਮਾਪਤ ਹੋਣ 'ਤੇ ਸਿਹਤ ਮੰਤਰੀ ਪੰਜਾਬ ਦੇ ਨਾਂਅ ਸਿਵਲ ਸਰਜਨ ਨੂੰ ਮੰਗਪੱਤਰ ਵੀ ਦਿੱਤਾ ਗਿਆ।

1
134 views

Comment