ਧਮੌਲੀ ਵਿੱਚ: EX (MLA) ਕਾਂਗਰਸ ਆਗੂ ਹਰਦਿਆਲ ਸਿੰਘ ਕੰਬੋਜ ਦਾ ਦੌਰਾ
ਧਮੌਲੀ: 22 ਮਈ 2026 ਨੂੰ ਸ਼ਾਮ 5 ਵਜੇ ਧਮੌਲੀ ਦੇ ਨਗਰ ਖੇੜੇ ਗਰਾਊਂਡ ਵਿੱਚ ਕਾਂਗਰਸ ਆਗੂ ਹਰਦਿਆਲ ਸਿੰਘ ਜੀ ਕੰਬੋਜ ਪਹੁੰਚਣਗੇ। ਇਸ ਮੌਕੇ ਤੇ ਸਿਆਸੀ ਰੌਣਕ ਦੇਖਣ ਨੂੰ ਮਿਲੇਗੀ ਅਤੇ ਕਾਂਗਰਸ ਪਾਰਟੀ ਦੇ ਆਗੂ ਲੋਕਾਂ ਨਾਲ ਮੁਲਾਕਾਤ ਕਰਨਗੇ।
ਉਨ੍ਹਾਂ ਦੇ ਦੌਰੇ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ। ਇਸ ਦੌਰੇ ਵਿੱਚ ਪਾਰਟੀ ਵਰਕਰਾਂ ਅਤੇ ਵਾਰਡ ਵਾਸੀਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ, ਜਿਸ ਵਿੱਚ ਆਉਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ।