logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਖਰੜ: ਸੰਤ ਨਿਰੰਕਾਰੀ ਭਵਨ 'ਚ ਵਿਸ਼ਾਲ ਮਹਿਲ਼ਾ ਸਮਾਗਮ ਆਯੋਜਿਤ

ਖਰੜ: ਸੰਤ ਨਿਰੰਕਾਰੀ ਮਿਸ਼ਨ ਦੀ ਸਥਾਨਕ ਬ੍ਰਾਂਚ ਦਾਊਂ ਮਾਜਰਾ (ਖਰੜ) ਦੇ ਨਿਰੰਕਾਰੀ ਭਵਨ ਵਿਖੇ 21 ਮਈ 2026 ਨੂੰ ਇੱਕ ਵਿਸ਼ਾਲ 'ਮਹਿਲਾ ਸਮਾਗਮ' ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਅਧਿਆਤਮਿਕ ਸਮਾਗਮ ਦੀ ਪ੍ਰਧਾਨਗੀ ਚੰਡੀਗੜ੍ਹ ਤੋਂ ਪਹੁੰਚੀ ਭੈਣ ਅਮਨਦੀਪ ਕੌਰ ਜੀ ਨੇ ਕੀਤੀ। ਸਮਾਗਮ ਸ਼ਾਮ 6:30 ਵਜੇ ਤੋਂ ਰਾਤ 9:00 ਵਜੇ ਤੱਕ ਚੱਲਿਆ, ਜਿਸ ਵਿੱਚ ਇਲਾਕੇ ਭਰ ਤੋਂ ਮਹਿਲਾ ਸੰਤਾਂ ਅਤੇ ਸ਼ਰਧਾਲੂ ਭੈਣਾਂ ਨੇ ਹਾਜ਼ਰੀ ਭਰੀ।

ਸਮਾਗਮ ਦੌਰਾਨ ਮਹਿਲਾ ਸੰਤਾਂ ਵੱਲੋਂ ਮਿਸ਼ਨ ਦੇ ਸੰਦੇਸ਼ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਹਾਜ਼ਰ ਭੈਣਾਂ ਨੇ ਕਵਿਤਾਵਾਂ, ਭਜਨਾਂ ਅਤੇ ਲਘੂ ਨਾਟਕਾਂ ਰਾਹੀਂ ਸੰਗਤ ਨੂੰ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਬ੍ਰਹਮਗਿਆਨ ਹਾਸਲ ਕਰਨ ਨੂੰ ਮਨੁੱਖਾ ਜੀਵਨ ਦਾ ਮੁੱਖ ਉਦੇਸ਼ ਦੱਸਿਆ ਗਿਆ। ਸਥਾਨਕ ਇੰਚਾਰਜ ਮਹਾਤਮਾ ਭਾਈ ਸਾਹਿਬ ਸੰਜੀਵ ਕੁਮਾਰ ਜੀ ਨੇ ਭੈਣ ਅਮਨਦੀਪ ਕੌਰ ਜੀ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ।

4
36 views

Comment