logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

20 ਮਈ ਨੂੰ ਪੰਜਾਬ ਭਰ ਦੇ ਬੱਸ ਸਟੈਂਡਾ ਉਪਰ ਟਰਾਸਪੋਰਟ ਦੇ ਕਾਮਿਆ ਵਲੋ ਧਰਨਾ ਪ੍ਰਦਰਸਨ ਦੌਰਾਨ ਸਰਕਾਰ ਵਿਰੁੱਧ ਰੋਸ ਪ੍ਰਚਾਰ ਸ਼ੁਰੂ :-ਹਰਪ੍ਰੀਤ ਸਿੰਘ ਸੋਢੀ


*25,26,27 ਮਈ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਹਰਜਿੰਦਰ ਸਿੰਘ ਡਿੱਪੂ ਪ੍ਰਧਾਨ *
ਸਰਵਿਸ ਰੂਲਾ ਤਹਿਤ ਪੱਕੇ ਕਰੋ ਠੇਕੇਦਾਰ ਬਾਹਰ ਕੱਢੋ,ਬਰਾਬਰ ਤਨਖਾਹਾਂ ਲਾਗੂ ਕਰੋ-ਹਰਦੀਪ ਸਿੰਘ ਧਾਲੀਵਾਲ ਜਰਨਲ ਸਕੱਤਰ
ਹੱਕੀ ਮੰਗਾਂ ਲਈ ਅਤੇ ਵਿਭਾਗਾਂ ਦੇ ਨਿੱਝੀਕਰਨ ਲਈ ਸੰਘਰਸ਼ ਕਰਦੇ ਮੁਲਾਜ਼ਮਾਂ ਤੇ ਕੀਤੇ ਨਜਾਇਜ ਪਰਚੇ ਰੱਦ ਕਰਕੇ ਤਰੁੰਤ ਰਿਹਾਅ ਕਰੋ :-ਹਰਜਿੰਦਰ ਸਿੰਘ ਡਿੱਪੂ ਪ੍ਰਧਾਨ

ਫਰੀਦਕੋਟ 20.05.26(ਨਾਇਬ ਰਾਜ)


ਅੱਜ ਮਿਤੀ 20/05/2026 ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋ ਪੂਰੇ ਪੰਜਾਬ ਅੰਦਰ ਬੱਸ ਸਟੈਂਡਾ ਉਪਰ 2 ਘੰੰਟੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ ਗਈ ਫਰੀਦਕੋਟ ਬੱਸ ਸਟੈਂਡ ਤੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਨੇ ਬੋਲਦਿਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲੱਗਭਗ 4 ਸਾਲ ਤੋਂ ਵੱਧ ਸਮਾਂ ਬੀਤਦਾ ਗਿਆ ਇੱਕ ਵੀ ਸਰਕਾਰੀ ਵਿਭਾਗ ਦੀ ਮਾਲਕੀ ਵਾਲੀ ਬੱਸ ਨਹੀਂ ਪਈ ਗਈ ਉਲਟਾ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾ) ਦੇ ਰਾਹੀਂ ਵਿਭਾਗਾ ਦਾ ਨਿੱਜੀਕਰਣ ਵੱਲ ਨੂੰ ਵੱਧ ਰਹੀ ਹੈ ਸਰਕਾਰ ਯੂਨੀਅਨ ਦੇ ਵਰਕਰ ਅਤੇ ਆਗੂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾਕੇ ਵਿਭਾਗ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਵਧਾਇਆ ਜਾ ਰਿਹਾ ਹੈ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਹਨ ਅਤੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋ ਨਜਾਇਜ਼ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਮੁਲਾਜ਼ਮਾਂ ਨੂੰ ਰਿਹਾਅ ਨਹੀਂ ਕੀਤਾ ਜਾਂ ਰਿਹਾ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ ਲੋਕਤੰਤਰ ਦਾ ਘਾਂਣ ਕਰਕੇ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਸਵਿੰਧਨਕ ਰੂਪ ਵਿੱਚ ਆਵਾਜ਼ ਬੁਲੰਦ ਕਰਦੇ ਮੁਲਾਜ਼ਮਾਂ ਨੂੰ ਘਰਾਂ ਤੋਂ ਚੁੱਕ ਕੇ ਨਜਾਇਜ਼ 307 ਵਰਗੀਆ ਧਰਵਾ ਲਗਾਕੇ ਬੰਦ ਕਰਕੇ ਤਸ਼ੱਦਦ ਕੀਤਾ ਜਾਂ ਰਿਹਾ ਹੈ।
ਜਰਨਲ ਸਕੱਤਰ ਹਰਦੀਪ ਸਿੰਘ ਧਾਲੀਵਾਲ ਧਰਮਿੰਦਰ ਸਿੰਘ ਕੈਸ਼ੀਅਰ ਜਸਦੀਪ ਸਿੰਘ ਬਰਾੜ ਸੁਖਦੀਪ ਸਿੰਘ ਜੀਰਾ ਅਮਨਦੀਪ ਸਿੰਘ ਚੈਅਰਮੈਨ ਕੁਲਬੀਰ ਸਿੰਘ ਰੇਸ਼ਮ ਸਿੰਘ ਵਰਕਸ਼ਾਪ ਆਗੂ ਗੁਰਜੰਟ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਜੇਲ੍ਹਾ ਵਿੱਚ ਬੰਦ ਕਰਕੇ ਆਵਾਜ਼ ਦਬਾਅ ਕੇ ਨਿੱਜੀਕਾਰਣ ਵਾਲੇ ਪਾਸੇ ਨੂੰ ਵੱਧੀ ਹੈ ਉਸ ਦੇ ਨਾਲ ਹੀ ਸਪੈਸ਼ਲ ਕਾਡਰ ਦੀ ਪਾਲਸੀ ਨੂੰ ਵਿਭਾਗ ਵਿੱਚ ਸੁੱਟ ਕੇ ਹੋਰ 58 ਸਾਲ ਕੱਚੇ ਮੁਲਾਜ਼ਮਾਂ ਦਾ ਸ਼ੋਸਣ ਕਰਨ ਵੱਲੋਂ ਨੂੰ ਵੱਧ ਰਹੀ ਹੈ ਜਦੋਂ ਕਿ ਵੱਖ ਵੱਖ ਫੈਸਲਿਆਂ ਰਾਹੀਂ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਮੁਲਾਜਮਾ ਨੂੰ ਕਨੂੰਨੀ ਤਰੀਕੇ ਨਾਲ ਵੱਡੀ ਰਾਹਤ ਦਿੱਤੀ ਜਾਂ ਰਹੀ ਹੈ ਸਰਕਾਰ ਪੰਜਾਬ ਦੀ ਨੋਜਵਾਨੀ ਦਾ ਲਗਾਤਾਰ ਸ਼ੋਸਣ ਕਰਦੀ ਆ ਰਹੀ ਹੈ ਜ਼ੋ ਕਿ ਲੰਮੇ ਸਮੇਂ ਤੋ ਸ਼ੋਸਣ ਦਾ ਸ਼ਿਕਾਰ ਪੰਜਾਬ ਦੇ ਕੱਚੇ ਮੁਲਾਜ਼ਮਾਂ ਹੋ ਰਹੇ ਹਨ ਸਮੇਂ ਸਿਰ ਫਰੀ ਸਫ਼ਰ ਸਹੂਲਤਾਂ ਦੇ ਪੈਸੇ ਨਹੀਂ ਦਿੱਤੇ ਜਾਂ ਰਹੇ ਜਿਸ ਦੇ ਨਾਲ ਸਮੇਂ ਸਿਰ ਤਨਖਾਹ ਤੇ ਸਪੇਰ ਪਾਰਟ ਖਰੀਦਣ ਅਤੇ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਜੇਕਰ ਸਰਕਾਰ ਨੇ 18 ਮਈ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਕੁਝ ਮਸਲਿਆਂ ਉਪਰ ਸਹਿਮਤੀ ਬਣੀ ਹੈ ਜਿੰਨਾ ਮਸਲਿਆਂ ਉਪਰ ਸਹਿਮਤੀ ਬਣੀ ਹੈ ਪੁਖਤਾ ਹੱਲ ਨਾ ਕੀਤਾ ਅਤੇ ਜੇਲ ਵਿੱਚ ਬੰਦ ਸਾਥੀਆਂ ਨੂੰ ਰਿਹਾਈ ਨਾ ਦਿੱਤੀ ਤਾ 25,26,27 ਮਈ 2026 ਨੂੰ ਮਕੁੰਬਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ
ਪੰਜਾਬ ਰੋਡਵੇਜ ਪਨਬਸ ਪੀ ਆਰ ਟੀ ਸੀ ਕੰੰਟ੍ਰੈਕਟ ਵਰਕਰਜ ਯੂਨੀਅਨ ਪੰਜਾਬ
*20 ਮਈ ਨੂੰ ਪੰਜਾਬ ਭਰ ਦੇ ਬੱਸ ਸਟੈਂਡਾ ਉਪਰ ਟਰਾਸਪੋਰਟ ਦੇ ਕਾਮਿਆ ਵਲੋ ਧਰਨਾ ਪ੍ਰਦਰਸਨ ਦੌਰਾਨ ਸਰਕਾਰ ਵਿਰੁੱਧ ਰੋਸ ਪ੍ਰਚਾਰ ਸ਼ੁਰੂ :-ਹਰਪ੍ਰੀਤ ਸਿੰਘ ਸੋਢੀ

19
1597 views

Comment