ਸ਼ੇਰਪੁਰ ਵਿੱਚ ਦਿਨ ਦਿਹਾੜੇ 40 ਹਜ਼ਾਰ ਦੀ ਨਕਦੀ ਲੁੱਟੀ ਗਈ
ਸ਼ੇਰਪੁਰ: ਕਸਬਾ ਸ਼ੇਰਪੁਰ ਦੇ ਬੜੀ ਚੌਕ ’ਚ ਦਿਨ ਦਿਹਾੜੇ ਦੁਕਾਨਦਾਰ ਤੋਂ ਹਥਿਆਰ ਦੀ ਨੋਕ ’ਤੇ 40 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਗਈ। ਇਸ ਘਟਨਾ ਵਿੱਚ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਕਾਲੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ, ਨੇ ਦੁਕਾਨਦਾਰ ਤੋਂ ਲੁੱਟ ਕੀਤੀ। ਦੁਕਾਨਦਾਰ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਹੈ।
ਏ.ਐੱਸ.ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਇਹ ਚੌਕ ਤੋਂ ਕੁਝ ਦੂਰੀ ’ਤੇ ਬੈਂਕਾਂ ਹੋਣ ਦੇ ਬਾਵਜੂਦ ਦਿਨ ਦਿਹਾੜੇ ਇਹ ਵਾਰਦਾਤ ਹੋਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ।