ਸਵੱਛ ਭਾਰਤ ਅਭਿਆਨ ਤਹਿਤ ਬੀਬੀਐਮਬੀ ਗੰਗੂਵਾਲ ਵਿਖੇ ਸਵੱਛਤਾ ਪ੍ਰਣ ਸਮਾਗਮ ਆਯੋਜਿਤ
ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਣਯੋਗ ਚੇਅਰਮੈਨ ਬੀਬੀਐਮਬੀ ਇੰਜੀਨੀਅਰ ਮਨੋਜ ਤ੍ਰਿਪਾਠੀ, ਈ. ਹਰਪ੍ਰੀਤ ਸਿੰਘ ਮਨੋਚਾ ਮੈਂਬਰ ਇਲੈਕਟ੍ਰੀਕਲ, ਈ. ਇੰਦਰਜੀਤ ਸਿੰਘ ਬਾਜਵਾ ਮੁੱਖ ਇੰਜੀਨੀਅਰ ਉਤਪਾਦਨ ਅਤੇ ਈ. ਵਿਨੀਤ ਮਿਸ਼ਰਾ ਸੁਪਰਡੈਂਟਿੰਗ ਇੰਜੀਨੀਅਰ ਨਹਿਰੀ ਬਿਜਲੀ ਪਲਾਂਟ ਨੰਗਲ ਦੇ ਆਦੇਸ਼ਾਂ ਅਨੁਸਾਰ ਮਿਤੀ 18 ਮਈ 2026 ਨੂੰ ਸਵੱਛ ਭਾਰਤ ਅਭਿਆਨ ਤਹਿਤ ਬੀਬੀਐਮਬੀ ਗੰਗੂਵਾਲ ਵਿਖੇ ਸਵੱਛਤਾ ਪ੍ਰਣ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਈ. ਦੇਵੇਂਦਰ ਸੋਨੀ ਸੀਨੀਅਰ ਕਾਰਜਕਾਰੀ ਇੰਜੀਨੀਅਰ, ਸਿਵਲ ਰੱਖ-ਰਖਾਅ ਡਿਵੀਜ਼ਨ ਬੀਬੀਐਮਬੀ ਗੰਗੂਵਾਲ ਵੱਲੋਂ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਵਾਈ ਗਈ। ਉਨ੍ਹਾਂ ਨੇ ਸਵੱਛ ਭਾਰਤ ਅਭਿਆਨ ਨੂੰ ਹਰ ਗਲੀ, ਹਰ ਮੁਹੱਲੇ ਅਤੇ ਹਰ ਜਗ੍ਹਾ ਤੱਕ ਪਹੁੰਚਾਉਣ ਅਤੇ ਗੰਦਗੀ ਨਾ ਫੈਲਾਉਣ ਲਈ ਜਾਗਰੂਕ ਕੀਤਾ। ਸਮੂਹ ਹਾਜ਼ਰੀਨਾਂ ਵੱਲੋਂ ਇਹ ਪ੍ਰਣ ਲਿਆ ਗਿਆ ਕਿ ਉਹ ਖੁਦ ਵੀ ਅਤੇ ਹੋਰਨਾਂ ਨੂੰ ਵੀ ਸਵੱਛਤਾ ਪ੍ਰਤੀ ਪ੍ਰੇਰਿਤ ਕਰਨਗੇ ਅਤੇ ਹਰ ਰੋਜ਼ ਘੱਟੋ-ਘੱਟ ਦੋ ਘੰਟੇ ਸ਼੍ਰਮਦਾਨ ਕਰਨਗੇ।
ਇਸ ਮੌਕੇ ਕਿਹਾ ਗਿਆ ਕਿ ਸਫਾਈ ਪ੍ਰਤੀ ਲਿਆ ਗਿਆ ਇਹ ਪ੍ਰਣ ਪੂਰੇ ਦੇਸ਼ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਏਗਾ। ਸਵੱਛਤਾ ਸਹੁੰ ਸਮਾਗਮ ਤੋਂ ਬਾਅਦ ਸਾਰੇ ਭਾਗੀਦਾਰਾਂ ਲਈ ਚਾਹ ਅਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ।
ਇਸ ਸਮਾਗਮ ਵਿੱਚ ਈ. ਰਾਜ ਕੁਮਾਰ ਸ਼ਰਮਾ ਐਸ.ਡੀ.ਓ ਸਿਵਲ, ਵਿਜੇ ਸ਼ਰਮਾ ਸਪੈਸ਼ਲ ਫੋਰਮੈਨ, ਦੀਪਕ ਕੁਮਾਰ ਸੈਣੀ ਜੇ.ਈ., ਸਤਪਾਲ ਸੈਣੀ ਜੇ.ਈ., ਵਿਸ਼ਾਲ ਰਾਣਾ ਜੇ.ਈ., ਉਮੇਸ਼ ਕੁਮਾਰ ਹੈੱਡ ਕਲਰਕ, ਅਸ਼ੀਸ਼ ਕੁਮਾਰ ਸੀਨੀਅਰ ਸਹਾਇਕ, ਰਜਿੰਦਰ ਕੁਮਾਰ ਲਾਅ ਅਫ਼ਸਰ, ਦੀਪਿਕਾ, ਮਨਪ੍ਰੀਤ, ਅਨੁਪ੍ਰਿਆ, ਨਿਸ਼ਾ ਡੋਗਰਾ ਜੇ.ਈ., ਪੂਜਾ, ਰਵੀ ਚੰਦਰਮਾ ਜੇ.ਈ., ਰਵੀਸ਼ ਕੁਮਾਰ ਜੇ.ਈ., ਰਾਜਨ ਕੁਮਾਰ ਜੇ.ਈ., ਬਲਵਿੰਦਰ ਕੌਰ, ਸੁਭਾਸ਼ ਚੰਦ ਅਤੇ ਭੁਪਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ ਅਤੇ ਆਪਣਾ ਯੋਗਦਾਨ ਪਾਇਆ।