logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਸਲ ਕਵੀ ਦੀ ਪਛਾਣ ਹੈ ਸੱਚ ਅਤੇ ਮਿੱਟੀ ਨਾਲ ਜੁੜੀ ਹੋਈ। ਸ਼ੋਹਰਤ ਲਈ ਅਤੇ ਪੈਸੇ ਲਈ ਆਪਣੀ ਰੂਹ ਵੀ ਵੇਚਣ ਲਈ ਤਿਆਰ ਰਹਿੰਦੇ ਹਨ। ਉਸ ਰੂਹਾਨੀਅਤ ਨੂੰ ਬਚਾਇਆ

ਇਹ ਰਚਨਾ ਸਾਦਗੀ, ਸੱਚਾਈ ਅਤੇ ਮਿੱਟੀ ਨਾਲ ਜੁੜੀ ਹੋਈ ਭਾਵਨਾ ਹੈ ਜੋ ਕਿ ਇਸ ਯੁੱਗ ਵਿੱਚ ਬਹੁਤ ਮਹੱਤਵ ਰੱਖਦੀਆਂ ਹਨ, ਜਿੱਥੇ ਲੋਕ ਲਾਈਕਾਂ ਲਈ, ਸ਼ੋਹਰਤ ਲਈ ਅਤੇ ਪੈਸੇ ਲਈ ਆਪਣੀ ਰੂਹ ਵੀ ਵੇਚਣ ਲਈ ਤਿਆਰ ਰਹਿੰਦੇ ਹਨ। ਉਸ ਰੂਹਾਨੀਅਤ ਨੂੰ ਬਚਾਇਆ ਹੈ ਜੋ ਅਸਲ ਕਵੀ ਦੀ ਪਛਾਣ ਹੈ ਸੱਚ ਅਤੇ ਮਿੱਟੀ ਨਾਲ ਜੁੜੀ ਹੋਈ।

ਹੁੰਦਾ ਕਵੀ ਵਿਚਾਰੇ ਦੇ ਕੋਲ ਕੀ ਏ, ਹੀਰੇ ਜਵਾਹਰ ਵੀ ਕਿੱਥੋਂ ਲਿਆ ਨਹੀਂ ਮੈਂ।
ਬਾਗੋਂ ਖੋਹ ਕੇ ਫੁੱਲ ਨਹੀਂ ਕੀਤਾ ਨਿਰਾਸ ਮਾਲੀ, ਕਿਸੇ ਬੁਲਬਲ ਦਾ ਦਿਲ ਵੀ ਦੁਖਾਇਆ ਨਹੀਂ ਮੈਂ।
ਕੱਚੇ ਘਰਾਂ ਦੇ ਵਿਚ ਸੁਪਨੇ ਪਾਲੇ ਨੇ, ਸੋਨੇ ਦੇ ਮਹਲਾਂ ਵਾਲੇ ਹਾਲ ਸੁਣਾਇਆ ਨਹੀਂ ਮੈਂ।
ਸ਼ਬਦਾਂ ਦੇ ਧਾਗਿਆਂ ਨਾਲ ਗੀਤ ਪਰੋਏ ਨੇ, ਝੂਠ ਦਾ ਕੋਈ ਵੀ ਰੰਗ ਚੜ੍ਹਾਇਆ ਨਹੀਂ ਮੈਂ।
ਭੁੱਖੇ ਦਿਨਾਂ ਵਿੱਚ ਵੀ ਹੱਸ ਕੇ ਜੀ ਲਿਆ, ਦੁੱਖ ਨੂੰ ਦਰਬਾਰਾਂ ਵਿੱਚ ਗਾਇਆ ਨਹੀਂ ਮੈਂ।
ਮਿੱਟੀ ਦੀ ਖੁਸ਼ਬੂ ਨੂੰ ਸੀਨੇ ਨਾਲ ਲਾਇਆ ਏ, ਸ਼ਹਿਰਾਂ ਦੇ ਧੂੰਏਂ ਨੂੰ ਦਿਲ ਵਿਚ ਵਸਾਇਆ ਨਹੀਂ ਮੈਂ।
ਟੁੱਟੇ ਹੋਏ ਲੋਕਾਂ ਦੇ ਹੰਜੂ ਪੜ੍ਹਦਾ ਰਿਹਾ, ਕਿਸੇ ਬੇਬਸ ਦਾ ਮਜ਼ਾਕ ਉਡਾਇਆ ਨਹੀਂ ਮੈਂ।
ਹਰਬੰਸ ਸਿੰਘ ਕਾਗਜ਼ ਤੇ ਦਰਦ ਲਿਖਿਆ ਰੱਬ ਦੇ ਨਾਮ ਵਰਗਾ, ਵਿਕਣ ਲਈ ਜ਼ਮੀਰ ਕਦੇ ਲਾਇਆ ਨਹੀਂ ਮੈਂ।
ਰੁੱਖਾਂ ਦੀ ਛਾਂ ਹੇਠ ਬੈਠ ਕੇ ਸੁੱਖ ਲੱਭਿਆ ਏ, ਨਫ਼ਰਤ ਦੇ ਮਹਲਾਂ ਵਿੱਚ ਚੈਨ ਕਦੇ ਪਾਇਆ ਨਹੀਂ ਮੈਂ।
ਸੱਚ ਦੇ ਰਾਹਾਂ ਉੱਤੇ ਕਾਂਟੇ ਹੀ ਕਾਂਟੇ ਮਿਲੇ, ਫਿਰ ਵੀ ਝੂਠ ਦੇ ਰਾਹਾਂ ਵੱਲ ਕਦਮ ਵਧਾਇਆ ਨਹੀਂ ਮੈਂ।
ਗਰੀਬ ਦੇ ਚੂਲੇ ਦੀ ਲੌ ਵਿੱਚ ਰੱਬ ਵੇਖਿਆ ਏ, ਸੋਨੇ ਦੇ ਦੀਵਿਆਂ ਨੂੰ ਸਿਰ ਝੁਕਾਇਆ ਨਹੀਂ ਮੈਂ।
ਲੋਕਾਂ ਦੇ ਦਰਦ ਨੂੰ ਆਪਣਾ ਸਮਝ ਕੇ ਲਿਖਦਾ ਰਿਹਾ, ਕਾਗਜ਼ ਨੂੰ ਕਦੇ ਵਪਾਰ ਬਣਾਇਆ ਨਹੀਂ ਮੈਂ।
ਰੋਟੀ ਸੁੱਕੀ ਖਾ ਕੇ ਵੀ ਰੱਜੇ ਰਹੇ ਅਸੀਂ, ਕਿਸੇ ਅਮੀਰ ਦੇ ਟੁਕੜਿਆਂ ਤੇ ਲਲਚਾਇਆ ਨਹੀ ਮੈਂ ।
ਮਿੱਟੀ ਦੇ ਦੀਵੇ ਵਾਂਗੂ ਜਗਦਾ ਰਿਹਾ ਹਮੇਸ਼ਾਂ, ਹਨੇਰੇ ਵੇਚ ਕੇ ਚਾਨਣ ਕਦੇ ਕਮਾਇਆ ਨਹੀ ਮੈਂ ।
ਲੋਕਾਂ ਦੇ ਜ਼ਖਮਾਂ ਉੱਤੇ ਲਫ਼ਜ਼ ਰੱਖਦਾ ਰਿਹਾ, ਨਫ਼ਰਤ ਦਾ ਕੋਈ ਤੀਰ ਚਲਾਇਆ ਨਹੀ ਮੈਂ ।
ਵੇਲੇ ਦੀਆਂ ਧੁੱਪਾਂ ਨੇ ਬਹੁਤ ਆਜ਼ਮਾਇਆ ਮੈਨੂੰ, ਪਰ ਕਿਸੇ ਝੂਠੇ ਦਰ ਤੇ ਸਿਰ ਝੁਕਾਇਆ ਨਹੀ ਮੈਂ ।
ਮਿਹਨਤ ਦੇ ਪਸੀਨੇ ਨੂੰ ਹੀ ਮਾਣ ਸਮਝਿਆ, ਕਿਸੇ ਦੀ ਕਿਸਮਤ ਉੱਤੇ ਹੱਕ ਜਤਾਇਆ ਨਹੀ ਮੈਂ ।
ਦਿਲ ਦੇ ਗਰੀਬ ਹੋ ਕੇ ਵੀ ਅਮੀਰ ਰਹੇ ਅਸੀਂ, ਲਾਲਚ ਦਾ ਸੱਪ ਕਦੇ ਦਿਲ ਵਿਚ ਵਸਾਇਆ ਨਹੀ ਮੈਂ ।
ਜੋ ਵੀ ਮਿਲਿਆ ਹੱਸ ਕੇ ਗਲੇ ਨਾਲ ਲਾਇਆ, ਕਿਸੇ ਆਪਣੇ ਨੂੰ ਵੇਲੇ ਤੇ ਭੁਲਾਇਆ ਨਹੀ ਮੈਂ ।
ਰੋਟੀ ਲਈ ਕਦੇ ਸੱਚ ਨੂੰ ਵੇਚਿਆ ਨਹੀ ਮੈਂ, ਝੂਠ ਦੇ ਦਰ ਤੇ ਸਿਰ ਵੀ ਝੁਕਾਇਆ ਨਹੀ ਮੈਂ ।
ਚੁੱਪ ਰਹਿ ਕੇ ਵੀ ਲੋਕਾਂ ਦੇ ਦਰਦ ਸੁਣਦਾ ਰਿਹਾ, ਆਪਣੇ ਜ਼ਖਮਾਂ ਦਾ ਸ਼ੋਰ ਮਚਾਇਆ ਨਹੀ ਮੈਂ ।
ਥੋੜ੍ਹੇ ਜਿਹੇ ਚਾਨਣ ਨਾਲ ਰਾਹ ਕੱਟਦਾ ਰਿਹਾ, ਹਨੇਰਿਆਂ ਨੂੰ ਕਿਸਮਤ ਬਣਾਇਆ ਨਹੀ ਮੈਂ ।
ਮਿਹਨਤ ਦੀ ਧੂੜ ਨੂੰ ਮੱਥੇ ਤੇ ਲਾਇਆ ਰੱਖਿਆ, ਕਿਸੇ ਅਮੀਰ ਦਾ ਦਰ ਖੜਕਾਇਆ ਨਹੀ ਮੈਂ ।
ਵਕਤ ਨੇ ਬੜੇ ਇਮਤਿਹਾਨ ਲਏ ਨੇ ਹਰਬੰਸ ਤੋਂ, ਪਰ ਮਾੜੇ ਵੇਲੇ ਨੂੰ ਦਿਲੋਂ ਭੁਲਾਇਆ ਨਹੀ ਮੈਂ ।
ਲੋਕਾਂ ਦੇ ਚਿਹਰਿਆਂ ਤੇ ਹਾਸੇ ਲਿਖਦਾ ਰਿਹਾ, ਆਪਣੇ ਅੰਦਰਲਾ ਦਰਦ ਦਿਖਾਇਆ ਨਹੀ ਮੈਂ ।
ਖੇਤਾਂ ਦੀ ਮਿੱਟੀ ਨੇ ਜਿੰਦ ਨੂੰ ਸਹਾਰਾ ਦਿੱਤਾ, ਸ਼ਹਿਰਾਂ ਦੇ ਝੂਠ ਨੂੰ ਗਲੇ ਲਾਇਆ ਨਹੀ ਮੈਂ ।
ਜੋ ਵੀ ਲਿਖਿਆ ਦਿਲ ਦੀ ਅਵਾਜ਼ ਬਣ ਕੇ ਲਿਖਿਆ, ਕਾਗਜ਼ ਉੱਤੇ ਫ਼ਕਤ ਨਾਮ ਕਮਾਇਆ ਨਹੀ ਮੈਂ ।
ਹਰਬੰਸ ਸਿੰਘ ਸ਼ਬਦਾਂ ਨੂੰ ਇਬਾਦਤ ਬਣਾਇਆ ਏ, ਕਲਮ ਨੂੰ ਕਦੇ ਵੀ ਝੂਠ ਅੱਗੇ ਝੁਕਾਇਆ ਨਹੀ ਮੈਂ ।
ਹਰਬੰਸ ਸਿੰਘ, ਸਲਾਹਕਾਰ
ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਪੰਜਾਬ

0
0 views

Comment