ਕਿਸਾਨੀ ਅੰਦੋਲਨ ਨੂੰ ਸਮਰਪਿਤ ਕ੍ਰਿਕਟ ਟੂਰਨਮੈਂਟ ਰਿਹਾ ਹੋਸ਼ਿਆਰਪੁਰ ਕਲੱਬ ਦੇ ਨਾਮ
ਟਾਂਡਾ ਉੜਮੁ। ਕਿਸਾਨ ਅੰਦੋਲਨ ਨੂੰ ਸਮਰਪਿਤ ਪਿੰਡ ਟਿੱਲੂਵਾਲ- ਖੁਣਖੁਣਾ ਵਿਖੇ ਫਰੈਂਡਜ਼ ਕ੍ਰਿਕਟ ਕਲੱਬ ਵੱਲੋਂ ਕਰਵਾਇਆ ਗਿਆ ਪਹਿਲਾ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ।
ਦੋਨਾਂ ਹੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਖੁਣਖੁਣ ਕਲਾਂ ਦੀ ਗਰਾਊਂਡ ਵਿੱਚ ਕਰਵਾਇਆ ਗਏ 10 ਦਿਨਾਂ ਟੂਰਨਾਮੈਂਟ ਵਿੱਚ ਇਲਾਕੇ ਭਰ ਚੋਂ 35 ਟੀਮਾਂ ਨੇ ਭਾਗ ਲਿਆl ਫਾਈਨਲ ਮੈਚ ਦੌਰਾਨ ਮਹਾਂਵੀਰ ਯੂਥ ਕਲੱਬ ਹੁਸ਼ਿਆਰਪੁਰ ਦੀ ਟੀਮ ਨੇ ਗੁਰੂ ਤੇਗ ਬਹਾਦਰ ਕ੍ਰਿਕਟ ਕਲੱਬ ਟਾਂਡਾ ਦੀ ਟੀਮ ਨੂੰ ਹਰਾਇਆl
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਪੰਚ ਗੁਰਪ੍ਰੀਤ ਸਿੰਘ ਗੁਰ ਗਿੱਲ ਤੇ ਯੂਥ ਆਗੂ ਮੰਗਜੀਤ ਗੰਭੋਵਾਲ ਨੇ ਜੇਤੂ ਅਤੇ ਭਾਗ ਲੈਣ ਵਾਲੀਆਂ ਟੀਮਾਂ ਨੂੰ ਯਾਦਗਾਰੀ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬਲਦੇਵ ਸਿੰਘ ਭੱਟੀ,ਸਤਵੀਰ ਸਿੰਘ, ਪਾਸਟਰ ਬਲਵੰਤ ਵਿਜੇ , ਝਿਰਮਲ ਸਿੰਘ, ਸੁਖਵਿੰਦਰ ਸਿੰਘ,ਕਮਲ ਸਿੰਘ ,ਹਰਜੀਤ ਸਿੰਘ, ਬਲਵੀਰ ਸਿੰਘ ਵੀਰਾ, ਲਖਵੀਰ ਸਿੰਘ, ਲਵਕੇਸ਼ ਸ਼ਰਮਾ ,ਨਵਦੀਪ ਸ਼ਰਮਾ, ਯੋਗੇਸ਼ ਸ਼ਰਮਾ, ਧੀਰਜ ਕੁਮਾਰ ,ਜਤਿੰਦਰ ਜੱਸਲ ਆਦਿ ਵੀ ਹਾਜ਼ਰ ਸਨl