logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ

ਕਸ਼ਪ ਰਾਜਪੁਰ ਮਹਾਂ ਸਭਾ ਦੇ ਸਮੂਹ ਮੈਂਬਰਾਂ ਨੂੰ ਮੇਰੇ ਵੱਲੋਂ ਯਾਨੀ ਸੁਬੇਦਾਰ ਕੁਲਬੀਰ ਸਿੰਘ ਨਿਰੰਗਪੁਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨੀਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗੁਰਥਾਨ ਦੇ ਚੇਅਰਮੈਨ ਦੀ ਚੋਣ ਲਈ ਵੋਟਾਂ ਪਈਆਂ। ਪੂਰੇ ਪੰਜਾਬ ਭਰ ਤੋਂ ਕਸ਼ਪ ਰਾਜਪੁਰ ਸਮਾਜ ਦੀ ਸੰਗਤ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ।Pl add 17/05/2026

Election date

ਗੁਰਦਾਸਪੁਰ ਤੋਂ ਡਾਕਟਰ ਮਨੋਜ ਸਿੰਘ ਭਾਰਗਵਾ ਅਤੇ ਗੁਰਬੀਰ ਸਿੰਘ ਪਾੜਾ ਜੀ ਦੀ ਅਗਵਾਈ ਹੇਠ ਵੱਡਾ ਕਾਫਲਾ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਿਆ ਅਤੇ ਸਮਾਜ ਦੀ ਇਕਤਾ ਦਾ ਵੱਡਾ ਸਬੂਤ ਦਿੱਤਾ।

ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਰਦਾਰ ਸੁਖਦੇਵ ਸਿੰਘ ਰਾਜ ਜੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ ਨਵੇਂ ਚੇਅਰਮੈਨ ਚੁਣੇ ਗਏ ਹਨ। ਉਹ ਇਕ ਇਮਾਨਦਾਰ, ਸਮਾਜ ਸੇਵਕ ਅਤੇ ਸੋਝੀਵਾਨ ਵਿਅਕਤੀ ਹਨ। ਗੁਰੂ ਘਰ ਪ੍ਰਤੀ ਉਹਨਾਂ ਦੀ ਵਫਾਦਾਰੀ ਅਤੇ ਸੇਵਾ ਭਾਵਨਾ ਕਾਬਿਲ-ਏ-ਤਾਰੀਫ਼ ਹੈ।

ਸਾਨੂੰ ਪੂਰੀ ਉਮੀਦ ਹੈ ਕਿ ਉਹ ਸਮਾਜ ਦੀਆਂ ਚੱਲ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਕਸ਼ਪ ਰਾਜਪੁਰ ਸਮਾਜ ਦੀ ਭਲਾਈ ਲਈ ਹੋਰ ਵੀ ਵੱਡੇ ਉਪਰਾਲੇ ਕਰਨਗੇ। ਪੂਰਾ ਸਮਾਜ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।

ਅੰਤ ਵਿੱਚ, ਜੇ ਦਾਸ ਵੱਲੋਂ ਕੋਈ ਗਲਤੀ ਹੋਈ ਹੋਵੇ ਤਾਂ ਖਿਮਾ ਕਰਨਾ ਜੀ।

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ।

5
724 views

Comment