logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮਹਿਤਪੁਰ: ਬਿਸ਼ੰਬਰ ਨਾਥ ਸੋਨੂੰ ਮਿਸਤਰੀ ਵੱਲੋਂ ਵਾਰਡ 10 ਲਈ ਚੋਣ ਮੁਹਿੰਮ ਸ਼ੁਰੂ

ਮਹਿਤਪੁਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 10 ਤੋਂ ਉਮੀਦਵਾਰ ਬਿਸ਼ੰਬਰ ਨਾਥ ਸੋਨੂੰ ਮਿਸਤਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਸ ਨੇ ਅੱਲ ਇੰਡੀਆ ਮੀਡੀਆ ਐਸੋਸੀਏਸ਼ਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਪੰਜਾਬ, ਪੰਜਾਬੀਅਤ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਮਜ਼ਬੂਤ ਖੇਤਰੀ ਪਾਰਟੀ ਹੈ ਜੋ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਲਈ ਕੰਮ ਕਰਦੀ ਹੈ। ਬਿਸ਼ੰਬਰ ਨਾਥ ਸੋਨੂੰ ਮਿਸਤਰੀ ਨੇ ਵਾਰਡ ਦੇ ਜਰੂਰੀ ਕੰਮ ਜਿਵੇਂ ਗਲੀਆਂ ਦੀ ਮੁਰੰਮਤ, ਸਟਰੀਟ ਲਾਈਟਾਂ, ਸਾਫ਼-ਸਫਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹਲ ਕਰਨ ਦਾ ਵਾਅਦਾ ਕੀਤਾ।

ਉਹਨਾਂ ਨੇ ਵਾਰਡ ਦੀ ਜਨਤਾ ਨੂੰ ਆਪਣੇ ਪਰਿਵਾਰ ਵਾਂਗ ਸਮਝਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ। ਬਿਸ਼ੰਬਰ ਨਾਥ ਸੋਨੂੰ ਮਿਸਤਰੀ ਨੇ ਕਿਹਾ ਕਿ ਉਹ ਸਿਰਫ਼ ਚੋਣਾਂ ਸਮੇਂ ਨਹੀਂ, ਸਗੋਂ ਹਰ ਵੇਲੇ ਲੋਕਾਂ ਦੇ ਨਾਲ ਰਹਿ ਕੇ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਸ਼ਹਿਰ ਦੀ ਤਰੱਕੀ ਲਈ ਕਮੇਟੀ ਵਿੱਚ ਮਜ਼ਬੂਤ ਆਵਾਜ਼ ਬਣਾਉਣਗੇ ਤਾਂ ਜੋ ਮਹਿਤਪੁਰ ਨੂੰ ਵਿਕਸਿਤ ਸ਼ਹਿਰ ਬਣਾਇਆ ਜਾ ਸਕੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਸਹਿਯੋਗ ਨਾਲ ਵਾਰਡ 10 ਨੂੰ ਵਿਕਾਸ ਪੱਖੋਂ ਇੱਕ ਮਿਸਾਲ ਬਣਾਉਣ ਦਾ ਵਿਸ਼ਵਾਸ ਦਿੱਤਾ।

ਉਨ੍ਹਾਂ ਨੇ ਵਾਰਡ ਦੇ ਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਚੋਣ ਨਿਸ਼ਾਨ “ਤਕੜੀ” ਦਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤਵਾਉਣ ਵਿੱਚ ਸਹਿਯੋਗ ਦੇਣ। ਬਿਸ਼ੰਬਰ ਨਾਥ ਸੋਨੂੰ ਮਿਸਤਰੀ ਨੇ ਸਾਰਿਆਂ ਨੂੰ ਸਦਕਾਰ ਬਚਿਤ੍ਰ ਸਿੰਘ ਕੁਹਾੜ ਦੀ ਆਵਾਜ਼ ਬਣਨ ਅਤੇ ਮਹਿਤਪੁਰ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

20
1425 views

Comment