ਮਹਿਤਪੁਰ ਵਾਰਡ 10 ਵਿੱਚ ਨਿਰਮਲ ਸਿੰਘ ਨਿੰਮਾ ਨੂੰ ਭਰਵਾਂ ਸਮਰਥਨ
ਮਹਿਤਪੁਰ: ਮਹਿਤਪੁਰ ਨਗਰ ਪੰਚਾਇਤ ਦੇ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਮਲ ਸਿੰਘ ਨਿੰਮਾ ਨੂੰ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਇਲਾਕੇ ਦੇ ਨੌਜਵਾਨਾਂ ਅਤੇ ਵਾਰਡ ਵਾਸੀਆਂ ਨੇ ਯੁਵਾ ਪੀੜ੍ਹੀ ਨੂੰ ਸਮਾਜ ਸੇਵਾ ਲਈ ਅੱਗੇ ਲਿਆਉਣ ਦੀ ਲੋੜ ਜ਼ੋਰ ਦੇ ਨਾਲ ਦੱਸੀ ਹੈ ਤਾਂ ਜੋ ਵਾਰਡ ਅਤੇ ਸ਼ਹਿਰ ਦੀ ਤਰੱਕੀ ਨੂੰ ਨਵੀਂ ਦਿਸ਼ਾ ਮਿਲ ਸਕੇ।
ਨਿਰਮਲ ਸਿੰਘ ਨਿੰਮਾ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਲ ਕੇ ਵਾਰਡ ਦੀਆਂ ਕਮੀਆਂ ਦੂਰ ਕਰਨ ਅਤੇ ਸ਼ਹਿਰ ਦੀ ਤਰੱਕੀ ਲਈ ਕੰਮ ਕਰਨ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਉਨ੍ਹਾਂ ਦਾ ਮੁੱਖ ਮਕਸਦ ਹੈ ਅਤੇ ਉਹ ਹਰ ਵੇਲੇ ਲੋਕਾਂ ਦੀ ਸੇਵਾ ਲਈ ਮੌਜੂਦ ਰਹਿਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ MLA ਲਾਡੀ ਸ਼ੇਰੋਵਾਲੀਆ ਦੀ ਸਹਿਯੋਗ ਨਾਲ ਮਹਿਤਪੁਰ ਦੇ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਣਗੇ। ਵਾਰਡ ਨੰਬਰ 10 ਵਿੱਚ ਨੌਜਵਾਨ ਉਮੀਦਵਾਰ ਦੇ ਹੱਕ ਵਿੱਚ ਉਤਸ਼ਾਹ ਦਿਖਾ ਰਹੇ ਹਨ।