ਰਾਹੋਂ ਪੁਲਿਸ ਵਲੋਂ 45 ਨਸ਼ੀਲੀਆਂ ਗੋਲੀਆਂ ਸਮੇਤ ਦੋ ਦੋਸ਼ੀ ਕਾਬੂ
ਰਾਹੋਂ: ਬੀਤੀ ਕੱਲ ਥਾਣਾ ਰਾਹੋਂ ਪੁਲਿਸ ਵਲੋਂ 45 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਥਾਣਾ ਰਾਹੋਂ ਦੇ ਮੁਖੀ ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਘੱਕੇਵਾਲ ਰੋਡ ਤੋਂ ਬਿਸਤ ਦੁਆਬ ਨਹਿਰ ਵੱਲ ਜਾ ਰਹੀ ਸੀ, ਤਾਂ ਬਿਸਤ ਦੁਆਬ ਨਹਿਰ ਤੋਂ 20 ਗਜ ਪਿੱਛੇ ਗੱਡੀ ਦੀਆਂ ਲਾਈਟਾਂ ਵਿੱਚ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਦੀ ਤਲਾਸ਼ੀ ਕੀਤੀ ਜਿਸ ਵਿੱਚ 45 ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ।
ਦੋਸ਼ੀਆਂ ਦੀ ਪਹਿਚਾਣ ਜਸਪ੍ਰੀਤ ਪੁੱਤਰ ਮਿੰਟਾ ਵਾਸੀ ਤਾਜਪੁਰਾ ਖ਼ੋਜਾ ਅਤੇ ਹਰਪ੍ਰੀਤ ਕਲਿਆਣ ਪੁੱਤਰ ਮਿੰਟਾ ਵਾਸੀ ਤਾਜਪੁਰਾ ਖੋਜਾ ਵਜੋਂ ਹੋਈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਸ ਮੌਕੇ ਪੁਲਿਸ ਪਾਰਟੀ ਮੌਜੂਦ ਸੀ ਅਤੇ ਤਫਤੀਸ਼ ਜਾਰੀ ਹੈ।