ਹੁਸ਼ਿਆਰਪੁਰ: ਰਲਮਿਲ ਜਠੇਰਿਆ ਦਾ ਸਾਲਾਨਾ ਜੋੜ ਮੇਲਾ 17 ਮਈ ਨੂੰ
ਹੁਸ਼ਿਆਰਪੁਰ: ਰਲਮਿਲ ਜਠੇਰਿਆ ਦਾ ਸਾਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਪਿੰਜ਼ੋੜਾ ਵਿਖੇ ਮਨਾਇਆ ਜਾਵੇਗਾ। ਮੇਲੇ ਦੀ ਸ਼ੁਰੂਆਤ ਸਵੇਰੇ ਸ੍ਰੀ ਪਾਠ ਸਾਹਿਬ ਦੇ ਭੋਗ ਨਾਲ ਹੋਵੇਗੀ, ਜਿਸ ਤੋਂ ਬਾਅਦ ਰਾਗੀ ਜਥੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪੰਜਾਬ ਦੀ ਮਸ਼ਹੂਰ ਧਾਰਮਿਕ ਜੋੜੀ ਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ ਵੀ ਆਪਣੀਆਂ ਧਾਰਮਿਕ ਗੀਤਾਂ ਨਾਲ ਸੰਗਤਾਂ ਦੀ ਹਾਜ਼ਰੀ ਲਗਵਾਉਣਗੇ।
ਸੁਖਚੈਨ ਖਰਲ ਨੇ ਦੱਸਿਆ ਕਿ ਮੇਲੇ ਦੌਰਾਨ ਸਵੇਰੇ ਚਾਹ-ਪਕੌੜਿਆਂ ਦੀ ਸੇਵਾ ਅਤੇ ਗੁਰੂ ਦਾ ਅਟੁੱਟ ਲੰਗਰ ਲਗਾਤਾਰ ਸੰਗਤਾਂ ਲਈ ਉਪਲਬਧ ਰਹੇਗਾ। ਉਨ੍ਹਾਂ ਨੇ ਇਲਾਕੇ ਦੇ ਨਿਵਾਸੀਆਂ ਅਤੇ ਸੰਗਤਾਂ ਨੂੰ ਪਰਿਵਾਰ ਸਮੇਤ ਮੇਲੇ ਵਿੱਚ ਸ਼ਾਮਿਲ ਹੋਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।