logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਵਾਂਸ਼ਹਿਰ: 28ਵਾਂ ਸਾਲਾਨਾ ਜੋੜ ਮੇਲਾ 21-22 ਮਈ ਨੂੰ ਮਨਾਇਆ ਜਾਵੇਗਾ

ਨਵਾਂਸ਼ਹਿਰ : ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨੇੜੇ ਪਿੰਡ ਸ਼ਾਹਪੁਰ ਪੱਟੀ ਵਿੱਚ ਪੰਜ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ 'ਤੇ 28ਵਾਂ ਸਲਾਨਾ ਜੋੜ ਮੇਲਾ 21 ਅਤੇ 22 ਮਈ ਨੂੰ ਸਮੂਹ ਸੰਗਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਮਨਾਇਆ ਜਾਵੇਗਾ। ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਚੈਅਰਮੈਨ ਅਤੇ ਦਰਬਾਰ ਦੇ ਸੇਵਾਦਾਰ ਬਾਬਾ ਬਲਦੇਵ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 20 ਮਈ ਨੂੰ ਦਰਬਾਰ ਵਿੱਚ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ।

21 ਮਈ ਨੂੰ ਸਵੇਰੇ 10 ਵਜੇ ਝੰਡਾ ਚੜਾਉਣ ਅਤੇ ਦੁਪਹਿਰ 3 ਵਜੇ ਬੇੜੇ ਦੀ ਰਸਮ ਕੀਤੀ ਜਾਵੇਗੀ। ਸ਼ਾਮ 5 ਵਜੇ ਚਾਦਰ ਦੀ ਰਸਮ ਅਤੇ ਚਿਰਾਗ ਰੌਸ਼ਨ ਕੀਤੇ ਜਾਣਗੇ। ਰਾਤ ਨੂੰ ਪੰਜਾਬ ਦੇ ਮਸ਼ਹੂਰ ਕਵਾਲ ਅਤੇ ਕੁਲਵਿੰਦਰ ਬਾਵਾ, ਸ਼ਿੰਗਾਰਾ ਰਾਮ ਮੈਂਟਲ ਵੱਲੋਂ ਧਾਰਮਿਕ ਡਰਾਮਾ ਪੇਸ਼ ਕੀਤਾ ਜਾਵੇਗਾ। 22 ਮਈ ਨੂੰ ਸਵੇਰੇ ਮਹੇਸ਼ ਸਾਜਨ, ਰਜ਼ੀਆ ਖਾਨ, ਸਰੀਤਾ ਗਿੱਲ, ਅਤੇ ਇੰਟਰਨੈਸ਼ਨਲ ਗਾਇਕ ਰਾਜਨ ਮੱਟੂ ਵਰਗੇ ਕਲਾਕਾਰ ਦਰਬਾਰ ਵਿੱਚ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਦੋਨਾਂ ਦਿਨ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰ ਮੌਜੂਦ ਰਹਿਣਗੇ।

5
152 views

Comment