ਨਗਰ ਕੌਂਸਲ ਨਵਾਂਸ਼ਹਿਰ ਕਰਮਚਾਰੀਆਂ ਦੀ ਅੱਠਵੇਂ ਦਿਨ ਹੜਤਾਲ
ਨਵਾਂਸ਼ਹਿਰ: ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਨੇ ਅੱਠਵੇਂ ਦਿਨ ਵੀ ਮੁਕੰਮਲ ਹੜਤਾਲ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਸੰਨੀ ਬਘਾਨੀਆ, ਨਵਾਂਸ਼ਹਿਰ ਦੇ ਪ੍ਰਧਾਨ ਸੂਰਜ ਖੋਸਲਾ, ਚੇਅਰਮੈਨ ਦੀਪਕ ਖੋਸਲਾ, ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਨਿਊ ਆਟੋ ਯੂਨੀਅਨ ਦੇ ਨਿੱਕੂ ਅਤੇ ਜਸਵੀਰ ਸਿੰਘ ਨੇ ਹੜਤਾਲ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਸਫਾਈ ਕੰਮ ਦਾ ਪੂਰਨ ਬਾਇਕਾਟ ਹੈ ਅਤੇ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ 150 ਤੋਂ ਵੱਧ ਸਟੇਸ਼ਨਾਂ ਤੇ ਸਫਾਈ ਸੇਵਕਾਂ ਦੀ ਹੜਤਾਲ ਜਾਰੀ ਹੈ।
ਉਹਨਾਂ ਨੇ ਕੱਚੇ ਕਾਮੇ ਪੱਕੇ ਕਰਨ, ਘੱਟੋ-ਘੱਟ ਉਜਰਤ 40 ਹਜ਼ਾਰ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ 90% ਮੁਲਾਜਮ ਕੱਚੇ ਹਨ ਅਤੇ ਘੱਟ ਤਨਖਾਹ ਕਾਰਨ ਮਹਿੰਗਾਈ ਦੇ ਸਮੇਂ ਵਿਚ ਜੀਵਨ ਯਾਪਨ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਰਾਜੇਸ਼ ਕੁਮਾਰ, ਸੁੰਨੀ, ਮਾਸਟਰ ਅਸ਼ਨਵੀ, ਸਾਥੀ ਚੰਦ ਅਤੇ ਦੇਵੀ ਚੰਦ ਵੀ ਮੌਜੂਦ ਸਨ।