ਮਹਿਤਪੁਰ: ਮੋਹਿੰਦਰ ਪਾਲ ਸਿੰਘ ਟੁਰਨਾ ਵਾਰਡ 8 ਤੋਂ ਫਿਰ ਉਮੀਦਵਾਰ ਚੁਣੇ ਗਏ
ਮਹਿਤਪੁਰ: ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 8, ਨਗਰ ਪੰਚਾਇਤ ਮਹਿਤਪੁਰ ਤੋਂ ਸਰਦਾਰ ਮੋਹਿੰਦਰ ਪਾਲ ਸਿੰਘ ਟੁਰਨਾ ਨੂੰ ਇੱਕ ਵਾਰ ਫਿਰ ਉਮੀਦਵਾਰ ਚੁਣਿਆ ਗਿਆ ਹੈ। ਮੋਹਿੰਦਰ ਪਾਲ ਸਿੰਘ ਟੁਰਨਾ ਆਪਣੇ ਸ਼ਹਿਰ ਦੀ ਜਨਤਾ ਨੂੰ ਆਪਣੇ ਪਰਿਵਾਰ ਵਾਂਗ ਸਮਝ ਕੇ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਹਨ। ਉਹ ਮਿਹਨਤੀ, ਤਜਰਬੇਕਾਰ ਅਤੇ ਇਮਾਨਦਾਰ ਆਗੂ ਮੰਨੇ ਜਾਂਦੇ ਹਨ ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਸਦਾ ਨਾਲ ਖੜ੍ਹਦੇ ਹਨ।
ਉਮੀਦਵਾਰ ਨੇ ਸ਼ਹਿਰ ਵਾਸੀਆਂ ਨੂੰ ਨਿਮਰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਵੀ ਉਸ ਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਵਿਕਾਸ ਕਾਰਜ ਪੂਰੇ ਹੋ ਸਕਣ ਅਤੇ ਵਾਰਡ ਨੰਬਰ 8 ਨੂੰ ਨਵੀਂ ਤਰੱਕੀ ਦੀਆਂ ਉਚਾਈਆਂ ਤੱਕ ਲਿਜਾਇਆ ਜਾ ਸਕੇ। ਇਸ ਮੌਕੇ ਤੇ ਉਹ ਆਪਣੇ ਹਲਕੇ ਦੇ ਮਾਣਯੋਗ MLA ਸਰਦਾਰ ਹਰਦੇਵ ਸਿੰਘ ਲੱਡੀ ਸ਼ੇਰੋਵਾਲੀਆ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਆਪਣੀ ਪੁਰਾਣੀ ਟੀਮ 'ਤੇ ਭਰੋਸਾ ਕੀਤਾ ਹੈ।